Myths Around Stroke: ਸਟ੍ਰੋਕ ਹੋਣ ਦੇ ਜੋਖਮ ਦੇ ਖ਼ਤਰੇ ਬਾਰੇ ਬਹੁਤ ਸਾਰੀਆਂ ਗਲਤ ਆਪੂੰ ਬਣਾਈਆਂ ਧਾਰਨਾਵਾਂ ਤੇ ਮਿੱਥਾਂ ਹਨ। ਭਾਵੇਂ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ, ਇਸ ਭਿਆਨਕ ਸਿਹਤ ਸਮੱਸਿਆ 'ਤੇ ਹਾਵੀ ਹੋਣ ਵਾਲੇ ਤੱਥਾਂ 'ਤੇ ਵਿਚਾਰ ਕਰਨਾ ਵੀ ਮਹੱਤਵਪੂਰਨ ਹੈ, ਤਾਂ ਜੋ ਇਸ ਨੂੰ ਬਿਹਤਰ ਤਰੀਕੇ ਨਾਲ ਰੋਕਣ ਤੇ ਕਾਬੂ ਪਾਉਣ ਦੇ ਉਪਾਅ ਕੀਤੇ ਜਾ ਸਕਣ।
- ਮਿੱਥ- ਸਟ੍ਰੋਕ ਸਿਰਫ ਬਜ਼ੁਰਗਾਂ ਨੂੰ ਹੁੰਦਾ
ਇਹ ਸੱਚ ਹੈ ਕਿ ਉਮਰ ਦੇ ਨਾਲ ਸਟ੍ਰੋਕ ਦੀ ਸੰਭਾਵਨਾ ਵਧਦੀ ਹੈ ਪਰ 21 ਪ੍ਰਤੀਸ਼ਤ ਸਟ੍ਰੋਕ ਖੂਨ ਵਹਿਣ ਕਾਰਨ ਹੁੰਦੇ ਹਨ, 16 ਪ੍ਰਤੀਸ਼ਤ 45 ਸਾਲ ਤੋਂ ਘੱਟ ਉਮਰ ਵਿੱਚ ਖੂਨ ਦੇ ਜੰਮਣ ਕਾਰਨ। ਬੱਚਿਆਂ ਸਮੇਤ ਹਰ ਉਮਰ ਦੇ ਲੋਕਾਂ ਨੂੰ ਦੌਰਾ ਪੈਣ ਦਾ ਖਤਰਾ ਹੁੰਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਵੱਖੋ-ਵੱਖਰੇ ਉਮਰ ਸਮੂਹਾਂ ਦੇ ਵੱਖੋ ਵੱਖਰੇ ਜੋਖਮ ਦੇ ਕਾਰਕ ਹੁੰਦੇ ਹਨ।
- ਮਿੱਥ- ਸਟ੍ਰੋਕ ਬਹੁਤ ਘੱਟ ਹੁੰਦਾ
ਜਦੋਂ ਸਟ੍ਰੋਕ ਦੀ ਗੱਲ ਆਉਂਦੀ ਹੈ, ਤਾਂ ਸਥਿਤੀ ਦੀ ਗੰਭੀਰਤਾ ਇਸ ਦੀ ਦੁਰਲੱਭਤਾ ਨਾਲ ਸਬੰਧਤ ਨਹੀਂ ਹੁੰਦੀ। 25 ਸਾਲ ਤੋਂ ਵੱਧ ਉਮਰ ਦੇ ਲਗਭਗ ਇੱਕ-ਚੌਥਾਈ ਬਾਲਗਾਂ ਨੂੰ ਉਨ੍ਹਾਂ ਦੇ ਜੀਵਨ ਕਾਲ ਵਿੱਚ ਸਟ੍ਰੋਕ ਹੋਵੇਗਾ। ਸਟ੍ਰੋਕ ਦੁਨੀਆ ਭਰ ਵਿੱਚ ਮੌਤ ਦਾ ਦੂਜਾ ਪ੍ਰਮੁੱਖ ਕਾਰਨ ਹੈ। ਹਰ ਸਾਲ ਲਗਪਗ 5.5 ਮਿਲੀਅਨ ਭਾਵ 55 ਲੱਖ ਲੋਕ ਸਟ੍ਰੋਕ ਤੋਂ ਪ੍ਰਭਾਵਤ ਹੁੰਦੇ ਹਨ। ਸਟ੍ਰੋਕ ਲੰਬੇ ਸਮੇਂ ਦੀ ਗੰਭੀਰ ਅੰਗਹੀਣਤਾ ਦਾ ਇੱਕ ਮੁੱਖ ਕਾਰਨ ਵੀ ਹੈ।
- ਮਿੱਥ- ਸਟ੍ਰੋਕ ਦਾ ਇਲਾਜ ਨਹੀਂ ਕੀਤਾ ਜਾ ਸਕਦਾ
ਜ਼ਿਆਦਾਤਰ ਸਟ੍ਰੋਕ ਇਸਕੇਮਿਕ ਹੁੰਦੇ ਹਨ, ਖੂਨ ਦੇ ਕਲੌਟਸ (ਗੁੱਥਿਆਂ) ਕਾਰਨ ਹੁੰਦੇ ਹਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕੀਤਾ ਜਾ ਸਕਦਾ ਹੈ। ਜੇ ਕੋਈ ਵਿਅਕਤੀ ਸਟ੍ਰੋਕ ਦੇ ਲੱਛਣਾਂ ਦੇ ਸ਼ੁਰੂ ਹੋਣ ਦੇ 4.5 ਘੰਟਿਆਂ ਦੇ ਅੰਦਰ ਹਸਪਤਾਲ ਆਉਂਦਾ ਹੈ, ਤਾਂ ਇਲਾਜ ਸਥਿਤੀ ਨੂੰ ਵਿਗੜਨ ਤੋਂ ਰੋਕ ਸਕਦਾ ਹੈ। ਜਦੋਂ ਸਟ੍ਰੋਕ ਦੇ ਲੱਛਣ ਸ਼ੁਰੂ ਹੁੰਦੇ ਹਨ ਤਾਂ ਸਮੇਂ ਦਾ ਬਹੁਤ ਮਹੱਤਵ ਹੁੰਦਾ ਹੈ। ਖੂਨ ਦੇ ਕਲੌਟਸ ਭਾਵ ਗੁੱਥਿਆਂ ਕਾਰਨ ਹਰ ਮਿੰਟ 1.9 ਮਿਲੀਅਨ ਭਾਵ 19 ਲੱਖ ਦਿਮਾਗ ਦੇ ਸੈੱਲ ਮਰ ਜਾਂਦੇ ਹਨ ਜੇ ਸਟ੍ਰੋਕ ਦਾ ਇਲਾਜ ਨਾ ਕੀਤਾ ਜਾਵੇ।
- ਮਿੱਥ- ਸਾਰੇ ਸਟ੍ਰੋਕ ਖੂਨ ਦੇ ਕਲੌਟਸ ਕਾਰਨ ਹੁੰਦੇ
ਸਟ੍ਰੋਕ ਦੇ ਤਕਰੀਬਨ 80 ਪ੍ਰਤੀਸ਼ਤ ਕੇਸ ਖੂਨ ਦੇ ਕਲੌਟਸ ਕਾਰਨ ਹੁੰਦੇ ਹਨ, ਜਦੋਂ ਕਿ 20 ਪ੍ਰਤੀਸ਼ਤ ਖੂਨ ਦੀਆਂ ਨਾੜੀਆਂ ਦੇ ਫਟਣ ਕਾਰਨ ਹੁੰਦੇ ਹਨ, ਜਿਸ ਨਾਲ ਦਿਮਾਗ ਵਿੱਚ ਖੂਨ ਵਗਦਾ ਹੈ। ਖੂਨ ਦੇ ਕਲੌਟਸ ਕਾਰਨ ਸਟਰੋਕ ਦਿਮਾਗ ਵਿੱਚ ਹੀ ਬਣ ਸਕਦਾ ਹੈ, ਅਤੇ ਸਥਾਨਕ ਤੌਰ ਤੇ ਖੂਨ ਦੇ ਪ੍ਰਵਾਹ ਨੂੰ ਰੋਕਦਾ ਹੈ। ਆਮ ਤੌਰ ’ਤੇ, ਇਹ ਗਰਦਨ ਜਾਂ ਦਿਲ ਦੀਆਂ ਖੂਨ ਦੀਆਂ ਨਾੜੀਆਂ ਵਿੱਚ ਬਣਦਾ ਹੈ।
ਇਹ ਵੀ ਪੜ੍ਹੋ: Traffic Challan: ਟ੍ਰੈਫ਼ਿਕ ਪੁਲਿਸ ਦੀ ‘ਨੋ ਟੈਂਸ਼ਨ’, ਬੱਸ ਮੋਬਾਈਲ ਫੋਨ 'ਚ ਕਰੋ ਇਹ ਕੰਮ, ਨਹੀਂ ਹੋਵੇਗਾ ਚਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin