Reverse Aeging Drugs: ਹਰ ਕੋਈ ਜਾਣਦਾ ਹੈ ਕਿ ਬੁਢਾਪਾ ਇੱਕ ਕੁਦਰਤੀ ਪ੍ਰਕਿਰਿਆ ਹੈ ਜਿਸ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਸੱਚ ਨੂੰ ਹਰ ਕੋਈ ਸਵੀਕਾਰ ਵੀ ਕਰਦਾ ਹੈ ਪਰ ਇਸ ਬਾਰੇ ਵਿਗਿਆਨੀਆਂ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਕੁਝ ਦਵਾਈਆਂ ਦੀ ਮਦਦ ਨਾਲ ਉਮਰ ਵਧਣ ਦੀ ਪ੍ਰਕਿਰਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ।


ਹਾਰਵਰਡ ਮੈਡੀਕਲ ਸਕੂਲ ਦ ਯੂਨੀਵਰਸਿਟੀ ਆਫ ਮੇਇਨੇ ਦੇ ਵਿਗਿਆਨੀਆਂ ਦੁਆਰਾ ਕੀਤੀ ਗਈ ਖੋਜ ਵਿੱਚ ਉਮਰ ਵਧਣ ਦੀ ਪ੍ਰਕਿਰਿਆ ਨੂੰ ਮੱਠਾ ਕਰਨ ਦਾ ਦਾਅਵਾ ਕੀਤਾ ਗਿਆ ਹੈ। ਵਿਗਿਆਨੀਆਂ ਨੇ ਰਸਾਇਣਕ ਵਿਧੀ ਰਾਹੀਂ ਬੁਢਾਪੇ ਦੇ ਲੱਛਣਾਂ ਨੂੰ ਘੱਟ ਕਰਨ ਦਾ ਦਾਅਵਾ ਕੀਤਾ ਹੈ।'' 


ਕੈਮੀਕਲ ਇੰਡਿਊਸਡ ਰੀਪ੍ਰੋਗਰਾਮਿੰਗ ਟੂ ਰਿਵਰਸ ਸੈਲੂਲਰ ਏਜਿੰਗ ਸਿਰਲੇਖ ਵਾਲਾ ਅਧਿਐਨ 12 ਜੁਲਾਈ, 2023 ਨੂੰ ਵੱਕਾਰੀ ਵਿਗਿਆਨਕ ਜਰਨਲ ਏਜਿੰਗ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਸਿੱਧ ਵਿਗਿਆਨੀ ਡਾ. ਡੇਵਿਡ ਏ. ਸਿੰਕਲੇਅਰ ਦੀ ਅਗਵਾਈ ਵਿੱਚ ਖੋਜਕਰਤਾਵਾਂ ਦੀ ਟੀਮ, ਜਿਸ ਵਿੱਚ ਜੇ-ਹਿਊਨ ਯਾਂਗ, ਕ੍ਰਿਸਟੋਫਰ ਏ. ਪੈਟੀ ਤੇ ਮਾਰੀਆ ਵੀਨਾ ਲੋਪੇਜ਼ ਸ਼ਾਮਲ ਹਨ, ਨੇ ਖੋਜ ਕੀਤੀ ਹੈ ਕਿ ਜੀਨ ਵਿੱਚ ਫੇਰਬਦਲ ਦੀ ਬਜਾਏ ਰਸਾਇਣਾਂ ਦੀ ਵਰਤੋਂ ਕਰਕੇ ਕੋਸ਼ਕਾਵਾਂ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਯੂਨੀਵਰਸਿਟੀ ਦੇ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਅਜਿਹੇ ਕੈਮੀਕਲ ਕਾਕਟੇਲ ਦੀ ਖੋਜ ਕੀਤੀ ਹੈ, ਜਿਸ ਨਾਲ ਉਮਰ ਵਧਣ ਦੀ ਬਜਾਏ ਉਲਟਾ ਘਟਣ ਲੱਗਦੀ ਹੈ। ਇਸ ਗੋਲੀ ਨੂੰ ਫਾਊਂਟੇਨ ਆਫ ਯੂਥ ਦਾ ਨਾਂ ਦਿੱਤਾ ਗਿਆ ਹੈ।



ਚੂਹਿਆਂ ਤੇ ਬਾਂਦਰਾਂ 'ਤੇ ਕੀਤਾ ਪ੍ਰਯੋਗ


ਵਿਗਿਆਨੀਆਂ ਮੁਤਾਬਕ ਚੂਹਿਆਂ ਤੇ ਬਾਂਦਰਾਂ 'ਤੇ ਲਗਾਤਾਰ 3 ਸਾਲ ਤੱਕ ਕੀਤੀ ਗਈ ਖੋਜ ਆਖਰਕਾਰ ਸਫਲ ਹੋ ਗਈ। ਖੋਜਕਰਤਾਵਾਂ ਨੇ ਅਜਿਹੇ ਅਣੂ ਲੱਭੇ ਜੋ ਸੈਲੂਲਰ ਬੁਢਾਪੇ ਨੂੰ ਉਲਟ ਕਰ ਸਕਦੇ ਹਨ। ਟੀਮ ਨੇ ਛੇ ਰਸਾਇਣਕ ਕਾਕਟੇਲਾਂ ਲੱਭੀਆਂ ਜੋ ਐਨਸੀਸੀ ਤੇ ਜੀਨੋਮ-ਵਾਈਡ ਟ੍ਰਾਂਸਕ੍ਰਿਪਟ ਪ੍ਰੋਫਾਈਲਾਂ ਨੂੰ ਬਹਾਲ ਕਰਦੀਆਂ ਹਨ ਜਿਸ ਕਾਰਨ ਤੁਹਾਡੀ ਜਵਾਨੀ ਪੂਰਨ ਅਵਸਥਾ ਬਣੀ ਰਹਿੰਦੀ ਹੈ। 


ਵਿਗਿਆਨੀਆਂ ਮੁਤਾਬਕ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਮਨੁੱਖਾਂ ਵਿੱਚ ਟ੍ਰਾਂਸਕ੍ਰਿਪਟੌਮਿਕ ਉਮਰ ਨੂੰ ਉਲਟਾਉਣਾ ਸ਼ੁਰੂ ਹੋ ਜਾਂਦਾ ਹੈ। ਡੇਵਿਡ ਸਿੰਕਲੇਅਰ ਨੇ ਦੱਸਿਆ ਕਿ ਆਪਟਿਕ ਨਰਵ, ਬ੍ਰੇਨ ਟਿਸ਼ੂ, ਕਿਡਨੀ ਤੇ ਮਾਸਪੇਸ਼ੀਆਂ 'ਤੇ ਕੀਤੀ ਗਈ ਖੋਜ ਦੇ ਨਤੀਜੇ ਬਹੁਤ ਵਧੀਆ ਆਏ ਹਨ। ਇਸ ਪ੍ਰਕਿਰਿਆ 'ਚ ਰਸਾਇਣਾਂ ਨਾਲ ਨਾ ਸਿਰਫ ਉਮਰ ਵਧਣ ਦੇ ਲੱਛਣਾਂ ਨੂੰ ਘੱਟ ਕੀਤਾ ਜਾ ਸਕਦਾ ਹੈ, ਸਗੋਂ ਕੁਝ ਸਰੀਰਕ ਤੇ ਮਾਨਸਿਕ ਰੋਗਾਂ 'ਤੇ ਵੀ ਰੋਕ ਲਾਈ ਜਾ ਸਕਦੀ ਹੈ। 


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।