Heart attack: ਹਰ ਰੋਜ਼ ਅਸੀਂ ਸੁਣਦੇ ਹਾਂ ਕਿ ਦਿਲ ਦਾ ਦੌਰਾ ਪੈਣ ਨਾਲ ਕਿਸੇ ਦੀ ਮੌਤ ਹੋ ਗਈ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਦਿਲ ਦੇ ਦੌਰੇ ਦੇ ਮਾਮਲੇ ਵਧ ਰਹੇ ਹਨ। ਲੋਕ ਛੋਟੀ ਉਮਰ ਵਿੱਚ ਹੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਵਿਦੇਸ਼ ਗਏ ਪੰਜਾਬੀ ਨੌਜਵਾਨ ਵੀ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ। ਇਸ ਸਭ ਭੱਜ-ਦੌੜ ਦੀ ਜ਼ਿੰਦਗੀ ਤੇ ਤਣਾਅ ਕਰਕੇ ਹੋ ਰਿਹਾ ਹੈ।
ਇਸ ਦੌਰਾਨ ਇੱਕ ਰਾਹਤ ਦੀ ਖ਼ਬਰ ਆਈ ਹੈ। ਇੱਕ ਦਵਾਈ ਨੂੰ ਮਨਜ਼ੂਰੀ ਮਿਲੀ ਹੈ ਜੋ ਤੁਹਾਨੂੰ ਦਿਲ ਦੇ ਦੌਰੇ ਤੋਂ ਬਚਾਏਗੀ। ਇਸ ਦਵਾਈ ਦਾ ਨਾਮ ਕੋਲੋਚੀਸੀਨ ਹੈ। ਯੂਐਮ FDA ਨੇ ਇਸ ਨੂੰ ਮੈਡੀਕਲ ਟ੍ਰਾਇਲਾਂ 'ਚ ਦਿਲ ਦੇ ਮਰੀਜ਼ਾਂ ਲਈ ਅਸਰਦਾਰ ਮੰਨਿਆ ਹੈ। ਐਫਡੀਏ ਨੇ ਉਨ੍ਹਾਂ ਮਰੀਜ਼ਾਂ ਦੇ ਇਲਾਜ ਲਈ ਕੋਲੋਚੀਸੀਨ ਦਵਾਈ ਨੂੰ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ਨੇ ਕੋਰੋਨਾ ਦਿਲ ਦੀਆਂ ਬੀਮਾਰੀਆਂ, ਐਨਜਾਈਨਾ, ਹਾਰਟ ਅਟੈਕ, ਐਂਜੀਓਪਲਾਸਟੀ ਤੇ ਬਾਈਪਾਸ ਸਰਜਰੀ ਕਰਾ ਚੁੱਕੇ ਮਰੀਜ਼ਾਂ ਲਈ ਪਰੂਵ ਕੀਤਾ ਹੈ।
ਇਸ ਤੋਂ ਇਲਾਵਾ ਜਿਨ੍ਹਾਂ ਮਰੀਜ਼ਾਂ ਨੂੰ ਭਵਿੱਖ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਹੈ, ਉਹ ਵੀ ਇਸ ਦੀ ਵਰਤੋਂ ਕਰ ਸਕਦੇ ਹਨ। ਇਸ ਦਵਾਈ ਦੀ ਵਰਤੋਂ ਨਾਲ ਦਿਲ ਦੇ ਰੋਗਾਂ ਨੂੰ 30 ਫੀਸਦੀ ਤੱਕ ਰੋਕਿਆ ਜਾ ਸਕਦਾ ਹੈ। ਦਿਲ ਦੇ ਦੌਰੇ ਦੇ ਜੋਖਮ ਵਾਲੇ ਲੋਕ ਕੋਲੋਚੀਸੀਨ ਦੀ ਵਰਤੋਂ ਕਰਕੇ ਦਿਲ ਦੇ ਦੌਰੇ ਤੋਂ ਬਚ ਸਕਦੇ ਹਨ। ਇਹ ਦਵਾਈ ਭਵਿੱਖ ਵਿੱਚ ਕਿਸੇ ਵੀ ਦਿਲ ਦੀ ਬਿਮਾਰੀ ਨੂੰ ਰੋਕ ਸਕਦੀ ਹੈ।
ਇਹ ਵੀ ਪੜ੍ਹੋ: ਪ੍ਰੋਟੀਨ ਨਾਲ ਨੱਕੋ-ਨੱਕ ਭਰੇ 5 ਵੈਜ ਫੂਡ, ਇਨ੍ਹਾਂ ਸਾਹਮਣੇ ਮਟਨ-ਚਿਕਨ ਵੀ ਫੇਲ੍ਹ, ਹਕੀਕਤ ਜਾਣ ਛੱਡ ਦਿਓਗੇ ਨਾਨ ਵੈੱਜ
ਕੋਲਚੀਸੀਨ ਡਰੱਗ ਕੀ ਹੈ?
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼), ਨਵੀਂ ਦਿੱਲੀ ਦੇ ਕਾਰਡੀਓਲੋਜੀ ਵਿਭਾਗ ਦੇ ਪ੍ਰੋਫੈਸਰ ਡਾ ਰਾਜੀਵ ਨਾਰੰਗ ਨੇ ਇੱਕ ਇੰਟਰਵਿਊ ਵਿੱਚ ਇਸ ਦਵਾਈ ਬਾਰੇ ਵਿਸਥਾਰ ਵਿੱਚ ਦੱਸਿਆ। ਡਾ: ਰਾਜੀਵ ਨੇ ਦੱਸਿਆ ਕਿ ਗਾਉਟ ਤੇ ਗਠੀਏ ਦੇ ਇਲਾਜ ਲਈ ਕੋਲੋਚੀਸੀਨ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਟ੍ਰਾਇਲ 'ਚ ਇਹ ਦਵਾਈ ਦਿਲ ਦੇ ਰੋਗਾਂ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਪਾਈ ਗਈ ਹੈ।
ਕੋਲੋਚੀਸੀਨ ਦਵਾਈ ਸਰੀਰ ਦੀ ਸੋਜ ਨੂੰ ਘਟਾਉਂਦੀ ਹੈ। ਇਹ ਦਵਾਈ ਉਨ੍ਹਾਂ ਮਰੀਜ਼ਾਂ ਲਈ ਵਰਤੀ ਜਾ ਸਕਦੀ ਹੈ ਜਿਨ੍ਹਾਂ ਨੇ ਹਾਲ ਹੀ ਵਿੱਚ ਦਿਲ ਦੀ ਸਰਜਰੀ ਕਰਵਾਈ ਹੈ ਜਾਂ ਅਤੀਤ ਵਿੱਚ ਦਿਲ ਦਾ ਦੌਰਾ ਪਿਆ ਹੈ। ਹਾਲਾਂਕਿ, ਕਿਸੇ ਵੀ ਵਿਅਕਤੀ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਇਹ ਦਵਾਈ ਨਹੀਂ ਲੈਣੀ ਚਾਹੀਦੀ।
ਦਿਲ ਦਾ ਦੌਰਾ ਘਾਤਕ ਹੁੰਦਾ ਜਾ ਰਿਹਾ
ਵਿਸ਼ਵ ਸਿਹਤ ਸੰਗਠਨ ਅਨੁਸਾਰ, ਪਿਛਲੇ 10 ਸਾਲਾਂ ਵਿੱਚ ਭਾਰਤ ਵਿੱਚ ਦਿਲ ਦੇ ਦੌਰੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ 60 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਨ੍ਹਾਂ ਵਿੱਚ 10 ਮਰੀਜ਼ਾਂ ਵਿੱਚੋਂ 3 ਦੀ ਉਮਰ 45 ਸਾਲ ਤੋਂ ਘੱਟ ਹੈ। ਦਿਲ ਦੀਆਂ ਬਿਮਾਰੀਆਂ ਦੁਨੀਆਂ ਵਿੱਚ ਮੌਤ ਦਾ ਸਭ ਤੋਂ ਵੱਡਾ ਕਾਰਨ ਹਨ। ਦਿਲ ਦਾ ਦੌਰਾ ਪੈਣ ਦੇ ਮਾਮਲੇ ਹਰ ਸਾਲ ਵਧ ਰਹੇ ਹਨ। ਕੋਰੋਨਾ ਮਹਾਮਾਰੀ ਤੋਂ ਬਾਅਦ ਦਿਲ ਦੀਆਂ ਬਿਮਾਰੀਆਂ ਬਹੁਤ ਵਧ ਗਈਆਂ ਹਨ।
ਇਹ ਕੋਵਿਡ ਵਾਇਰਸ ਕਾਰਨ ਦਿਲ ਦੀਆਂ ਧਮਨੀਆਂ ਵਿੱਚ ਖੂਨ ਦੇ ਥੱਕੇ ਦੇ ਕਾਰਨ ਹੋ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਦਿਲ ਦੀਆਂ ਬੀਮਾਰੀਆਂ ਵਧਣ ਦਾ ਮੁੱਖ ਕਾਰਨ ਮਾੜੀ ਖੁਰਾਕ, ਆਰਾਮਦਾਇਕ ਜੀਵਨ ਸ਼ੈਲੀ, ਕੋਵਿਡ ਵਾਇਰਸ, ਖਰਾਬ ਮਾਨਸਿਕ ਸਿਹਤ ਤੇ ਸਿਗਰਟਨੋਸ਼ੀ ਦੀ ਆਦਤ ਹੈ।
ਇਹ ਵੀ ਪੜ੍ਹੋ: Weight Loss Vegetable: ਪੇਟ ਦੀ ਚਰਬੀ ਨੂੰ ਗਾਇਬ ਕਰ ਦੇਣਗੀਆਂ ਇਹ 2 ਸਬਜ਼ੀਆਂ, Gym ਜਾਣ ਦੀ ਵੀ ਨਹੀਂ ਪਵੇਗੀ ਜ਼ਰੂਰਤ