ਤੁਹਾਡੇ ਘਰ ਵਿੱਚ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਸੌਣ ਵੇਲੇ ਘੁਰਾੜੇ ਮਾਰਦੇ ਹਨ। ਹਾਲਾਂਕਿ, ਜਦੋਂ ਤੁਸੀਂ ਉਨ੍ਹਾਂ ਨੂੰ ਜਾਗਣ ਤੋਂ ਬਾਅਦ ਇਹ ਦੱਸਦੇ ਹੋ, ਤਾਂ ਉਹ ਇਸ 'ਤੇ ਵਿਸ਼ਵਾਸ ਨਹੀਂ ਕਰਦੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਜਦੋਂ ਲੋਕ ਬਹੁਤ ਥਕਣ ਤੋਂ ਬਾਅਦ ਸੌਂਦੇ ਹਨ ਤਾਂ ਉਹ ਘੁਰਾੜੇ ਮਾਰਦੇ ਹਨ। ਪਰ ਜੇਕਰ ਤੁਹਾਡਾ ਬੱਚਾ ਸੌਂਦੇ ਸਮੇਂ ਘਰਾੜੇ ਮਾਰਨ ਲੱਗ ਜਾਵੇ ਤਾਂ ਤੁਸੀਂ ਕੀ ਕਹੋਗੇ? ਵਿਗਿਆਨ ਇਸ ਪਿੱਛੇ ਇੱਕ ਬਿਮਾਰੀ ਬਾਰੇ ਦੱਸਦਾ ਹੈ, ਜਿਸ ਨੂੰ ਔਬਸਟਰਕਟਿਵ ਸਲੀਪ ਐਪਨੀਆ (OSA) ਕਿਹਾ ਜਾਂਦਾ ਹੈ। ਜੇਕਰ ਤੁਹਾਡਾ ਬੱਚਾ ਸੌਂਦੇ ਸਮੇਂ ਵੀ ਘਰਾੜੇ ਮਾਰ ਰਿਹਾ ਹੈ, ਤਾਂ ਤੁਸੀਂ ਉਸ ਦੀ ਜਾਂਚ ਕਰਵਾਓ, ਹੋ ਸਕਦਾ ਹੈ ਕਿ ਉਹ ਔਬਸਟਰਕਟਿਵ ਸਲੀਪ ਐਪਨੀਆ ਵਰਗੀ ਬਿਮਾਰੀ ਤੋਂ ਪੀੜਤ ਹੋਵੇ।


ਰਿਸਰਚ 'ਚ ਇਹ ਗੱਲ ਆਈ ਸਾਹਮਣੇ


ਦ ਰਾਇਲ ਚਿਲਡਰਨ ਹਸਪਤਾਲ ਅਤੇ ਮੋਨਾਸ਼ ਚਿਲਡਰਨ ਹਸਪਤਾਲ ਨੇ ਹਾਲ ਹੀ ਵਿੱਚ 276 ਬੱਚਿਆਂ 'ਤੇ ਇੱਕ ਰਿਸਰਚ ਕੀਤੀ। ਇਸ ਰਿਸਰਚ ਵਿੱਚ ਉਨ੍ਹਾਂ ਨੇ ਪਾਇਆ ਕਿ ਕਈ ਬੱਚੇ ਸੌਂਦੇ ਸਮੇਂ ਘਰਾੜੇ ਮਾਰਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਘਰਾੜੇ ਮਾਰਨ ਵਾਲੇ ਬੱਚੇ ਔਬਸਟਰਕਟਿਵ ਸਲੀਪ ਐਪਨੀਆ ਦੇ ਸ਼ਿਕਾਰ ਹੁੰਦੇ ਹਨ। ਇਨ੍ਹਾਂ ਬੱਚਿਆਂ ਦੀ ਉਮਰ 3 ਤੋਂ 12 ਸਾਲ ਦਰਮਿਆਨ ਸੀ।


ਦਰਅਸਲ, ਇਸ ਬਿਮਾਰੀ ਕਾਰਨ ਸਾਹ ਲੈਣ ਦਾ ਰਸਤਾ ਤੰਗ ਹੋ ਜਾਂਦਾ ਹੈ ਅਤੇ ਇਸ ਕਾਰਨ ਜਦੋਂ ਬੱਚੇ ਸੌਂਦੇ ਸਮੇਂ ਸਾਹ ਲੈਂਦੇ ਹਨ ਤਾਂ ਘਰਾੜਿਆਂ ਦੀ ਆਵਾਜ਼ ਆਉਂਦੀ ਹੈ। ਇਸ ਖੋਜ 'ਚ ਇਹ ਵੀ ਸਾਹਮਣੇ ਆਇਆ ਕਿ ਜਿਨ੍ਹਾਂ ਬੱਚਿਆਂ ਦਾ ਭਾਰ ਜ਼ਿਆਦਾ ਹੈ, ਉਨ੍ਹਾਂ ਨੂੰ ਇਸ ਬੀਮਾਰੀ ਦਾ ਖਤਰਾ ਜ਼ਿਆਦਾ ਹੁੰਦਾ ਹੈ।


ਇਹ ਵੀ ਪੜ੍ਹੋ: ਭਾਰ ਘਟਾਉਣ ਲਈ ਕਿਤੇ ਜ਼ਿਆਦਾ ਮਾਤਰਾ 'ਚ ਤਾਂ ਨਹੀਂ ਲੈਂਦੇ ਪ੍ਰੋਟੀਨ, ਹੋ ਸਕਦਾ ਨੁਕਸਾਨ, ਜਾਣੋ ਕਿੰਨਾ ਲੈਣਾ ਚਾਹੀਦਾ ਪ੍ਰੋਟੀਨ


ਕੀ ਹੈ ਇਸ ਦਾ ਇਲਾਜ


ਦ ਰਾਇਲ ਚਿਲਡਰਨ ਹਸਪਤਾਲ ਅਤੇ ਮੋਨਾਸ਼ ਚਿਲਡਰਨ ਹਸਪਤਾਲ ਨੇ ਇੱਕ ਟੈਸਟ ਰਾਹੀਂ ਇਸ ਨੂੰ ਅਜਮਾਇਆ ਜਿਸ ਵਿੱਚ 276 ਬੱਚਿਆਂ ਨੂੰ ਘਰਾਣਿਆਂ ਦੀ ਇਸ ਬਿਮਾਰੀ ਤੋਂ ਦੂਰ ਕਰਨ ਲਈ ਨੇਜ਼ਲ ਸਪਰੇਅ ਦਿੱਤਾ ਗਿਆ। ਇਸ ਰਿਸਰਚ 'ਚ ਆਈ ਰਿਪੋਰਟ ਦੇ ਮੁਤਾਬਕ 40 ਫੀਸਦੀ ਮਾਮਲਿਆਂ ਨੂੰ ਨੇਜ਼ਲ ਸਪਰੇਅ ਰਾਹੀਂ ਠੀਕ ਕੀਤਾ ਗਿਆ ਅਤੇ ਬੱਚਿਆਂ ਦੇ ਅੰਦਰੋਂ ਘਰਾਣਿਆ ਦੀ ਇਹ ਸਮੱਸਿਆ ਦੂਰ ਹੋ ਗਈ। ਹਾਲਾਂਕਿ ਜੇਕਰ ਇਹ ਸਮੱਸਿਆ ਜ਼ਿਆਦਾ ਵਧ ਜਾਂਦੀ ਹੈ ਤਾਂ ਇਸ ਦੇ ਲਈ ਆਪਰੇਸ਼ਨ ਕਰਨਾ ਪੈਂਦਾ ਹੈ।


ਕਿਸ ਚੀਜ ਦੀ ਹੁੰਦੀ ਹੈ ਸਰਜਰੀ


ਜੇਕਰ ਤੁਹਾਡਾ ਬੱਚਾ ਔਬਸਟਰਕਟਿਵ ਸਲੀਪ ਐਪਨੀਆ ਦਾ ਸ਼ਿਕਾਰ ਹੈ ਅਤੇ ਉਸ ਦੀ ਬਿਮਾਰੀ ਨੇਜ਼ਲ ਸਪਰੇਅ ਜਾਂ ਦਵਾਈਆਂ ਨਾਲ ਠੀਕ ਨਹੀਂ ਹੋ ਰਹੀ ਹੈ, ਤਾਂ ਬੱਚੇ ਦੇ ਟੌਨਸਿਲ ਅਤੇ ਐਡਨਾਇਡ ਨੂੰ ਸਰਜਰੀ ਦੁਆਰਾ ਹਟਾ ਦਿੱਤਾ ਜਾਂਦਾ ਹੈ। ਇਸ ਸਰਜਰੀ ਤੋਂ ਬੱਚੇ ਨੂੰ ਉਭਰਨ ਲਈ 1 ਸਾਲ ਤੋਂ ਵੱਧ ਸਮਾਂ ਲੱਗਦਾ ਹੈ।