Raw garlic: ਕੱਚਾ ਲਸਣ ਵਿਟਾਮਿਨ ਸੀ, ਵਿਟਾਮਿਨ ਬੀ6 ਦੇ ਨਾਲ-ਨਾਲ ਜ਼ਿੰਕ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਈ, ਵਿਟਾਮਿਨ ਕੇ, ਕਾਪਰ, ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਲਈ ਫਾਇਦੇਮੰਦ ਸਾਬਤ ਹੁੰਦੇ ਹਨ।



ਖਾਸ ਕਰਕੇ ਮਰਦਾਂ ਲਈ ਕੱਚਾ ਲਸਣ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।  7 ਬਿਮਾਰੀਆਂ ਦਾ ਇਲਾਜ ਕੱਚੇ ਲਸਣ ਨਾਲ ਹੋ ਜਾਂਦਾ ਹੈ। ਅੱਜ ਜਾਣਦੇ ਹਾਂ ਇਸ ਦੇ ਸੱਤ ਫਾਇਦੇ!


 


1.ਕੱਚਾ ਲਸਣ ਜਿਨਸੀ ਅੰਗਾਂ ਵਿੱਚ ਖੂਨ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ। ਇਹ ਸਮੇਂ ਤੋਂ ਪਹਿਲਾਂ ਈਜੇਕੂਲੇਸ਼ਨ, ਨਪੁੰਸਕਤਾ ਆਦਿ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ।



2. ਕੱਚਾ ਲਸਣ ਪੁਰਸ਼ਾਂ ਦੇ ਵੀਰਜ 'ਚ ਮੌਜੂਦ ਸਪਰਮ ਨੂੰ ਖਰਾਬ ਹੋਣ ਤੋਂ ਬਚਾਉਂਦਾ ਹੈ। ਇਸ ਨਾਲ ਮਰਦਾਂ ਦੇ ਪ੍ਰਜਨਨ ਕਾਰਜ ਵਿੱਚ ਸੁਧਾਰ ਹੁੰਦਾ ਹੈ।



3. ਇਹ ਅਲਜ਼ਾਈਮਰ ਰੋਗ ਅਤੇ ਹੋਰ ਕਿਸਮ ਦੇ ਡਿਮੈਂਸ਼ੀਆ ਦੇ ਜੋਖਮ ਨੂੰ ਘਟਾ ਸਕਦਾ ਹੈ। ਇਸ ਲਈ ਕੱਚੇ ਲਸਣ ਦਾ ਸੇਵਨ ਕਰਨਾ ਚਾਹੀਦਾ ਹੈ।


 


4. ਕੱਚਾ ਲਸਣ ਖੂਨ ਦੀਆਂ ਨਾੜੀਆਂ ਨੂੰ ਆਰਾਮ ਦਿੰਦਾ ਹੈ ਅਤੇ ਖੂਨ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ। ਇਸ ਨਾਲ ਪੁਰਸ਼ਾਂ ਦੀ ਸਰੀਰਕ ਹਾਲਤ ਠੀਕ ਰਹਿੰਦੀ ਹੈ।


 


5. ਲਸਣ ਖਾਣ ਨਾਲ ਕੋਲੈਸਟ੍ਰਾਲ ਘੱਟ ਹੁੰਦਾ ਹੈ, ਜੋ ਅੱਜ ਦੇ ਸਮੇਂ 'ਚ ਹਰ ਕਿਸੇ ਲਈ ਜ਼ਰੂਰੀ ਹੈ। ਇਸ ਨਾਲ ਮੋਟਾਪੇ ਦਾ ਖਤਰਾ ਵੀ ਘੱਟ ਹੁੰਦਾ ਹੈ।



6. ਕੱਚੇ ਲਸਣ 'ਚ ਮੌਜੂਦ ਐਂਟੀ-ਆਕਸੀਡੈਂਟ ਦਿਲ ਲਈ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ।



7. ਲਸਣ 'ਚ ਐਲੀਸਿਨ ਪਾਇਆ ਜਾਂਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਹਾਈ ਬੀਪੀ ਦੇ ਮਰੀਜ਼ਾਂ ਲਈ ਲਸਣ ਖਾਣਾ ਬਹੁਤ ਫਾਇਦੇਮੰਦ ਹੋ ਸਕਦਾ ਹੈ।