Guava Benefits : ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਆਪਣੀ ਸਿਹਤ ਦੀ ਸਹੀ ਦੇਖਭਾਲ ਨਹੀਂ ਕਰ ਪਾਉਂਦੇ ਹੋ, ਤਾਂ ਇਸ ਨਾਲ ਕਈ ਸਮੱਸਿਆਵਾਂ ਪੈਦਾ ਹੋਣ ਦੀ ਸੰਭਾਵਨਾ ਹੈ। ਖਾਸ ਕਰਕੇ ਇਨ੍ਹੀਂ ਦਿਨੀਂ ਲੋਕਾਂ ਨੂੰ ਆਪਣੀ ਡਾਈਟ 'ਤੇ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਸਹੀ ਖੁਰਾਕ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਖਾਸ ਤੌਰ 'ਤੇ ਸਿਹਤਮੰਦ ਸਰੀਰ ਲਈ ਮੌਸਮੀ ਫਲਾਂ ਦਾ ਸੇਵਨ ਕਰਨਾ ਜ਼ਰੂਰੀ ਹੈ। ਮੌਨਸੂਨ ਦੌਰਾਨ ਕਈ ਤਰ੍ਹਾਂ ਦੇ ਫਲ ਬਾਜ਼ਾਰ ਵਿੱਚ ਉਪਲਬਧ ਹੁੰਦੇ ਹਨ। ਅਮਰੂਦ ਵੀ ਇਨ੍ਹਾਂ ਵਿਚੋਂ ਹੈ। ਆਮ ਤੌਰ 'ਤੇ ਅਸੀਂ ਸਫੇਦ ਅਮਰੂਦ ਖਾਂਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਲਾਲ ਅਮਰੂਦ ਦੇ ਸਿਹਤ ਲਈ ਕਈ ਚਮਤਕਾਰੀ ਫਾਇਦੇ ਹੋ ਸਕਦੇ ਹਨ। ਆਓ ਜਾਣਦੇ ਹਾਂ ਸਿਹਤ ਲਈ ਲਾਲ ਅਮਰੂਦ ਦੇ ਫਾਇਦਿਆਂ ਬਾਰੇ-


ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ


ਲਾਲ ਅਮਰੂਦ ਦਾ ਠੰਡਾ ਪ੍ਰਭਾਵ ਹੁੰਦਾ ਹੈ, ਇਹ ਤੁਹਾਡੇ ਪੇਟ ਲਈ ਬਹੁਤ ਵਧੀਆ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਲਾਲ ਅਮਰੂਦ ਵਿੱਚ ਮੌਜੂਦ ਵਿਟਾਮਿਨ ਸੀ ਪਾਚਨ ਕਿਰਿਆ ਵਿੱਚ ਸੁਧਾਰ ਕਰਕੇ ਕਈ ਬਿਮਾਰੀਆਂ ਨੂੰ ਠੀਕ ਕਰ ਸਕਦਾ ਹੈ।


ਕਬਜ਼ ਤੋਂ ਮਿਲਦੀ ਹੈ ਰਾਹਤ


ਕਬਜ਼ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਲਈ ਲਾਲ ਅਮਰੂਦ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ਵਿਚ ਮੌਜੂਦ ਫਾਈਬਰ ਤੁਹਾਨੂਡੇ ਮਲ ਨੂੰ ਲੰਘਾਉਣ ਵਿਚ ਮਦਦ ਕਰਦਾ ਹੈ।


ਸਰਦੀ-ਜ਼ੁਕਾਮ ਤੋਂ ਮਿਲੇ ਰਾਹਤ


ਲਾਲ ਅਮਰੂਦ ਦੇ ਬੀਜ ਜ਼ੁਕਾਮ ਅਤੇ ਫਲੂ ਤੋਂ ਦੂਰ ਰੱਖਦੇ ਹਨ। ਇਸ ਲਈ ਅਮਰੂਦ ਦੇ ਨਾਲ-ਨਾਲ ਇਸ ਦੇ ਬੀਜ ਵੀ ਖਾਓ। ਇੰਨਾ ਹੀ ਨਹੀਂ ਇਹ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰਨ 'ਚ ਵੀ ਫਾਇਦੇਮੰਦ ਹੈ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।


ਆਇਰਨ ਦੀ ਕਮੀ ਨੂੰ ਦੂਰ ਕਰੇ


ਲਾਲ ਅਮਰੂਦ ਦਾ ਸੇਵਨ ਕਰਨ ਨਾਲ ਸਰੀਰ ਵਿਚ ਆਇਰਨ ਦੀ ਪੂਰਤੀ ਕੀਤੀ ਜਾ ਸਕਦੀ ਹੈ। ਖਾਸ ਤੌਰ 'ਤੇ ਜੇਕਰ ਤੁਸੀਂ ਨਿਯਮਿਤ ਰੂਪ ਨਾਲ ਅਮਰੂਦ ਨੂੰ ਚਬਾ ਕੇ ਖਾਂਦੇ ਹੋ ਤਾਂ ਇਹ ਸਰੀਰ 'ਚ ਆਇਰਨ ਦੀ ਕਮੀ ਨੂੰ ਦੂਰ ਕਰ ਸਕਦਾ ਹੈ।