ਰੈੱਡ ਵਾਈਨ ਇੱਕ ਅਜਿਹਾ ਡ੍ਰਿੰਕ ਹੈ ਜੋ ਪੂਰੀ ਦੁਨੀਆ ਵਿੱਚ ਕਾਫੀ ਮਸ਼ਹੂਰ ਹੈ। ਇਹ ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਵਿੱਚ ਇੱਕ ਸਿਹਤਮੰਦ ਵਿਕਲਪ ਮੰਨਿਆ ਜਾਂਦਾ ਹੈ। ਪਰ ਨਵੇਂ ਅਧਿਐਨ ਵਿੱਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਹਨ। ਰੈੱਡ ਵਾਈਨ ਜੋ ਕਿ ਕਈ ਪਾਰਟੀਆਂ ਦੀ ਰੌਣਕ ਬਣਦੀ ਹੈ। ਕੁੱਝ ਹੀ ਦਿਨਾਂ ਦੇ ਵਿੱਚ ਨਵਾਂ ਸਾਲ ਚੜ੍ਹਣ ਵਾਲਾ ਹੈ। ਜਿਸ ਕਰਕੇ ਨਵੇਂ ਸਾਲ ਦੇ ਜਸ਼ਨ ਦੇ ਵਿੱਚ ਦੁਨੀਆ ਭਰ ਦੇ ਵਿੱਚ ਪਾਰਟੀਆਂ ਅਤੇ ਰੰਗਾਂ-ਰੰਗ ਪ੍ਰੋਗਰਾਮ ਅਯੋਜਿਤ ਕੀਤੇ ਜਾ ਰਹੇ ਹਨ। ਜਿਸ ਵਿੱਚ ਖਾਣ-ਪੀਣ ਦਾ ਸਿਲਸਿਲਾ ਵੀ ਜਾਰੀ ਰਹਿੰਦਾ ਹੈ। ਅਜਿਹੇ ਵਿੱਚ ਕਈ ਲੋਕ ਰੈੱਡ ਵਾਈਨ ਦਾ ਸੇਵਨ ਕਰਦੇ ਹਨ। ਕਿਉਂਕਿ ਉਹ ਇਹ ਸੋਚਦੇ ਹਨ ਕਿ ਰੈੱਡ ਵਾਈਨ ਇੱਕ ਸਿਹਤਮੰਦ ਵਿਕਲਪ ਹੈ।



ਲੰਬੇ ਸਮੇਂ ਤੋਂ ਲੋਕ ਰੈੱਡ ਵਾਈਨ ਨੂੰ ਇੱਕ ਸਿਹਤਮੰਦ ਡਰਿੰਕ ਦੇ ਰੂਪ ਵਿੱਚ ਦੇਖ ਰਹੇ ਹਨ। ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਦਿਲ ਲਈ ਨੁਕਸਾਨਦੇਹ ਨਹੀਂ ਹੈ। ਹਾਲਾਂਕਿ, ਇੱਕ ਤਾਜ਼ਾ ਅਧਿਐਨ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕਰਦੇ ਹੋਏ ਇਸ ਨੂੰ ਗੱਲ ਨੂੰ ਗਲਤ ਸਾਬਤ ਕਰ ਦਿੱਤਾ ਹੈ ਕਿ ਰੈੱਡ ਵਾਈਨ ਦਿਲ ਲਈ ਚੰਗੀ ਹੈ। ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਰੈੱਡ ਵਾਈਨ ਹੋਰ ਅਲਕੋਹਲ ਵਾਂਗ ਹੀ ਨੁਕਸਾਨਦਾਇਕ ਹੈ। ਦਿਲ 'ਤੇ ਰੈੱਡ ਵਾਈਨ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਅਧਿਐਨ 'ਚ ਕਿਹਾ ਗਿਆ ਕਿ ਇਹ ਦਿਲ ਦੇ ਨੇੜੇ ਖੂਨ ਦੀਆਂ ਨਾੜੀਆਂ ਦੇ ਸੰਵੇਦਕਾਂ ਨੂੰ ਪ੍ਰਭਾਵਿਤ ਕਰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਬਣਾਈ ਰੱਖਣ 'ਚ ਮਦਦ ਕਰਦੇ ਹਨ। ਇਸ ਤਰ੍ਹਾਂ, ਰੈੱਡ ਵਾਈਨ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦੀ ਹੈ, ਜਿਸ ਨਾਲ ਦਿਲ ਦੀ ਧੜਕਣ ਵੀ ਵਧ ਸਕਦੀ ਹੈ।


ਹੋਰ ਪੜ੍ਹੋ : ਹਿਬਿਸਕਸ ਦੇ ਫੁੱਲ ਸਿਰਫ ਵਾਲਾਂ ਲਈ ਹੀ ਨਹੀਂ ਸਗੋਂ ਸਿਹਤ ਲਈ ਵੀ ਰਾਮਬਾਣ, ਜਾਣੋ ਇਸ ਦੇ ਕੁੱਝ ਹੈਰਾਨੀਜਨਕ ਲਾਭ


ਇੰਨਾ ਹੀ ਨਹੀਂ, ਜੇਕਰ ਕਿਸੇ ਵਿਅਕਤੀ ਦੀ Underlying cardiomyopathy ਹੈ, ਜਿਸ ਵਿਚ ਦਿਲ ਮੋਟਾ ਹੋ ਜਾਂਦਾ ਹੈ, ਤਾਂ ਥੋੜ੍ਹੀ ਜਿਹੀ ਸ਼ਰਾਬ ਵੀ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸ਼ਰਾਬ ਕੋਰਟੀਸੋਲ ਵਰਗੇ ਤਣਾਅ ਵਾਲੇ ਹਾਰਮੋਨਾਂ ਨੂੰ ਵਧਾਉਂਦੀ ਹੈ, ਜੋ ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਦੋਵਾਂ ਨੂੰ ਵਧਾ ਸਕਦੀ ਹੈ। ਇਸ ਲਈ ਜੇ ਤੁਸੀਂ ਰੈੱਡ ਵਾਈਨ ਪੀਣ ਦੇ ਸ਼ੌਕੀਨ ਹੋ ਤਾਂ ਹੁਣ ਸੋਚ ਸਮਝ ਕੇ ਇਸ ਦਾ ਸੇਵਨ ਕਰੋ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।