ਮੁੰਬਈ: ਦੇਸ਼ 'ਚ ਕੋਰੋਨਾਵਾਇਰਸ ਮਹਾਮਾਰੀ ਨੂੰ ਖ਼ਤਮ ਕਰਨ ਲਈ ਟੀਕਾਕਰਨ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ। ਇਸ ਦੌਰਾਨ ਰਿਲਾਇੰਸ ਫਾਉਂਡੇਸ਼ਨ ਦੀ ਚੇਅਰਪਰਸਨ ਅਤੇ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਟੀਕਾਕਰਨ ਬਾਰੇ ਵੱਡਾ ਐਲਾਨ ਕੀਤਾ ਹੈ। 


ਨੀਤਾ ਅੰਬਾਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਰਿਲਾਇੰਸ ਦੇ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਟੀਕਾਕਰਨ ਦੀ ਲਾਗਤ ਕੰਪਨੀ ਸਹਿਣ ਕਰੇਗੀ।ਰਿਲਾਇੰਸ ਆਪਣੇ ਕਰਮਚਾਰੀਆਂ ਦਾ ਟੀਕਾਕਰਨ ਫਰੀ ਵਿੱਚ ਕਰਵਾਏਗੀ।


ਨੀਤਾ ਅੰਬਾਨੀ ਨੇ ਕਿਹਾ ਹੈ, "ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇਸ ਮਹਾਮਾਰੀ ਨੂੰ ਜਲਦੀ ਖ਼ਤਮ ਕਰ ਦੇਵਾਂਗੇ, ਪਰ ਉਦੋਂ ਤੱਕ, ਸਾਵਧਾਨ ਰਹੋ।ਅਸੀਂ ਹੁਣ ਇਸ ਲੜਾਈ ਦੇ ਆਖ਼ਰੀ ਪੜਾਅ ਵਿਚ ਹਾਂ, ਅਸੀਂ ਜਿੱਤਾਂਗੇ। ”


ਉਸਨੇ ਕਿਹਾ,“ਮੁਕੇਸ਼ ਅੰਬਾਨੀ ਅਤੇ ਮੈਂ ਫੈਸਲਾ ਕੀਤਾ ਹੈ ਕਿ ਅਸੀਂ ਰਿਲਾਇੰਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਟੀਕਾ ਮੁਫਤ ਮੁਹੱਈਆ ਕਰਵਾਵਾਂਗੇ। ” 



ਨੀਤਾ ਅੰਬਾਨੀ ਨੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਟੀਕੇ ਲਈ ਬਣੇ ਸਰਕਾਰੀ ਪੋਰਟਲ ‘ਤੇ ਜਲਦ ਤੋਂ ਜਲਦ ਟੀਕਾ ਰਜਿਸਟਰ ਕਰਵਾਉਣ।