Makhana Kheer Recipe : ਜੇਕਰ ਤੁਸੀਂ ਵਰਤ ਦੌਰਾਨ ਕੁਝ ਮਿੱਠਾ ਤੇ ਸਿਹਤਮੰਦ ਖਾਣਾ ਚਾਹੁੰਦੇ ਹੋ, ਤਾਂ ਮਖਾਣਿਆਂ ਦੀ ਖੀਰ ਖਾਓ। ਮਖਾਣਿਆਂ ਤੋਂ ਤਿਆਰ ਖੀਰ ਦਾ ਸੇਵਨ ਕਰਨ ਨਾਲ ਤੁਸੀਂ ਵਰਤ ਦੇ ਦੌਰਾਨ ਊਰਜਾਵਾਨ ਰਹੋਗੇ। ਇਸ ਨਾਲ ਤੁਹਾਡਾ ਸਰੀਰ ਕਮਜ਼ੋਰ ਮਹਿਸੂਸ ਨਹੀਂ ਕਰੇਗਾ। ਇਸ ਦੇ ਨਾਲ ਹੀ ਤੁਸੀਂ ਬਿਨਾਂ ਕਿਸੇ ਝਿਜਕ ਦੇ ਇਸ ਦਾ ਸੇਵਨ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਤੁਸੀਂ ਘਰ 'ਚ ਮਖਾਣਿਆਂ ਦੀ ਖੀਰ ਕਿਵੇਂ ਬਣਾ ਸਕਦੇ ਹੋ।

ਮਖਾਣਿਆਂ ਦੀ ਖੀਰ ਬਣਾਉਣ ਦਾ ਤਰੀਕਾ

ਜ਼ਰੂਰੀ ਸਮੱਗਰੀ

ਮਖਾਣੇ - 2 ਕੱਪਦੁੱਧ - 1 ਲੀਟਰਖੰਡ - ਲੋੜ ਅਨੁਸਾਰਘਿਓ - 1 ਚਮਚਚਿਰੋਂਜੀ - 1 ਚਮਚਕਾਜੂ - 10 ਤੋਂ 15 ਟੁਕੜੇਸੌਗੀ - 10 ਤੋਂ 15ਇਲਾਇਚੀ ਪਾਊਡਰ - 1 ਚੱਮਚਬਦਾਮ - 5 ਤੋਂ 6

ਪ੍ਰਕਿਰਿਆ

ਮਖਾਣਿਆਂ ਦੀ ਖੀਰ ਬਣਾਉਣ ਲਈ ਪਹਿਲਾਂ ਕੜਾਹੀ ਰੱਓ।ਇਸ ਵਿਚ ਘਿਓ ਪਾ ਕੇ ਮਖਾਣਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਓ।ਇਸ ਤੋਂ ਬਾਅਦ ਭੁੰਨੇ ਹੋਏ ਮਖਾਣਿਆਂ ਨੂੰ ਹਲਕਾ ਜਿਹਾ ਪੀਸ ਲਓ।ਹੁਣ ਸਾਰੇ ਸੁੱਕੇ ਮੇਵੇ ਭੁੰਨ ਲਓ ਅਤੇ ਮਖਾਣਿਆਂ ਦੀ ਤਰ੍ਹਾਂ ਪੀਸ ਲਓ।ਇਸ ਤੋਂ ਬਾਅਦ ਦੁੱਧ ਨੂੰ ਉਬਾਲ ਲਓ। ਇਸ ਵਿਚ ਪੀਸਿਆ ਹੋਇਆ ਮਖਾਣੇ ਪਾ ਦਿਓ।ਜਦੋਂ ਦੁੱਧ ਵਿਚ ਮਖਾਣੇ ਚੰਗੀ ਤਰ੍ਹਾਂ ਉਬਲ ਜਾਣ ਤਾਂ ਉਸ ਵਿਚ ਸਾਰੇ ਸੁੱਕੇ ਮੇਵੇ ਅਤੇ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।ਜਦੋਂ ਖੀਰ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਗੈਸ ਬੰਦ ਕਰ ਦਿਓ।ਜੇਕਰ ਤੁਸੀਂ ਚਾਹੋ ਤਾਂ ਇਸ 'ਚ ਕੇਸਰ ਦੀਆਂ ਕੁਝ ਸਟ੍ਰੈਂਡਾਂ ਵੀ ਪਾ ਸਕਦੇ ਹੋ।ਲਓ ਮਖਾਣਿਆਂ ਦੀ ਖੀਰ ਤਿਆਰ ਹੈ। ਹੁਣ ਤੁਸੀਂ ਇਸਨੂੰ ਸਰਵ ਕਰੋ।

ਵਰਤ ਦੇ ਦੌਰਾਨ ਮਖਾਣਿਆਂ ਦੀ ਖੀਰ ਖਾਣ ਦੇ ਫਾਇਦੇ

ਵਰਤ ਵਿੱਚ ਮਖਾਣਿਆਂ ਦੀ ਖੀਰ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ।ਇਸ ਕਾਰਨ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ।ਮਖਾਣਿਆਂ ਦੀ ਖੀਰ ਖਾਣ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ।ਮਖਾਣਿਆਂ ਪਾਚਨ ਕਿਰਿਆ ਲਈ ਚੰਗੇ ਹੋ ਸਕਦੇ ਹਨ।