ਨਵੀਂ ਦਿੱਲੀ: ਜਦੋਂ ਤੁਹਾਡੀ ਗੱਲ ਆਪਣੇ ਪਾਰਟਨਰ ਨਾਲ ਵਿਗੜਨੀ ਸ਼ੁਰੂ ਹੋ ਜਾਵੇ ਜਾਂ ਫੇਰ ਤੁਹਾਡੀ ਲੜਾਈ ਹੋ ਜਾਵੇ ਤਾਂ ਤੁਸੀਂ ਫੋਰਨ ਸਾਵਧਾਨ ਹੋ ਜਾਓ ਕਿਉਂਕਿ ਇਸ ਨਾਲ ਤੁਹਾਨੂੰ ਦਿਲ ਦੀ ਬਿਮਾਰੀ ਹੋਣ ਦੇ ਚਾਂਸ ਵਧ ਜਾਂਦੇ ਹਨ। ਇਸ ਗੱਲ ਦਾ ਖ਼ੁਲਾਸਾ ਹਾਲ ਹੀ ‘ਚ ਆਈ ਰਿਪੋਰਟ ਰਾਹੀਂ ਹੋਇਆ ਹੈ।

ਅਕਸਰ ਦੇਖਿਆ ਜਾਂਦਾ ਹੈ ਕਿ ਆਪਣੇ ਪਾਰਟਨਰ ਤੋਂ ਵੱਖ ਹੋਣ ਤੋਂ ਬਾਅਦ ਲੋਕਾਂ ਨੂੰ ਨੀਂਦ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਨਾਲ ਉਨ੍ਹਾਂ ਦੇ ਸਰੀਰ ‘ਤੇ ਅਸਰ ਪੈਂਦਾ ਹੈ। ਸਰੀਰਕ ਪ੍ਰੇਸ਼ਾਨੀ ਤੇ ਉਤੇਜਨਾ ਵਧਣ ਨਾਲ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਹੋ ਜਾਂਦਾ ਹੈ।

ਇੱਕ ਰਿਸਰਚ ‘ਚ ਪਾਇਆ ਗਿਆ ਹੈ ਕਿ ਨੀਂਦ ‘ਚ ਰੁਕਾਵਟ ਤੇ ਸਰੀਰਕ ਦਰਦ ਪਾਟਨਰ ਤੋਂ ਵਿਛੜਣ ਵਾਲੇ ਲੋਕਾਂ ‘ਚ ਦੋ ਤੋਂ ਤਿੰਨ ਗੁਣਾ ਜ਼ਿਆਦਾ ਵਧ ਜਾਂਦਾ ਹੈ। ਅਮਰੀਕਾ ਦੇ ਸ਼ਿਕਾਗੋ ਸਥਿਤ ਨਾਰਥ-ਵੈਸਟਰਨ ਯੂਨੀਵਰਸੀਟੀ ਫੀਨਬਰਗ ਸਕੂਲ ਆਫ ਮੈਡੀਸਨ ਦੀ ਰਿਸਰਚਰ ਨੇ ਕਿਹਾ ਕਿ ਪਾਟਨਰ ਦੀ ਮੌਤ ਕਾਫੀ ਤਨਾਅਪੂਰਨ ਘਟਨਾ ਹੁੰਦੀ ਹੈ। ਖੋਜੀ ਨੇ ਅੱਗੇ ਕਿਹਾ, ਇਸ ਨਾਲ ਉਹ ਨੀਂਦ ਨਾ ਪੂਰੀ ਹੋਣ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਨਾਲ ਉਨ੍ਹਾਂ ‘ਚ ਤਨਾਅ ਦੁਗਣਾ ਹੋ ਜਾਂਦਾ ਹੈ।