ਵੇਲਿੰਗਟਨ: ਦੁਨੀਆ ਦੇ ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਰਸ ਦੇ ਮਾਮਲਿਆਂ ਵਿਚਾਲੇ ਨਿਊਜ਼ੀਲੈਂਡ ਦੀ ਰੱਖਿਆ ਫੋਰਸ ਨੇ ਸ਼ੁੱਕਰਵਾਰ ਨੂੰ ਆਪਣੇ ਮੈਂਬਰਾਂ ‘ਚ ਸੱਤ ਕੋਰੋਨੋਵਾਇਰਸ ਮਾਮਲੇ ਦਰਜ ਕੀਤੇ। ਸਿਨਹੂਆ ਤੋਂ ਆਈਆਂ ਖ਼ਬਰਾਂ ਮੁਤਾਬਕ ਸੈਨਾ ਦੇ ਬੁਲਾਰੇ ਨੇ ਇਨ੍ਹਾਂ ਦੀ ਪੁਸ਼ਟੀ ਕੀਤੀ ਹੈ। ਸੱਤ ਮਾਮਲੇ ਸਾਰੇ ਵਿਦੇਸ਼ੀ ਯਾਤਰਾ ਨਾਲ ਸਬੰਧਤ ਸੀ ਤੇ ਸਿਹਤ ਅਧਿਕਾਰੀਆਂ ਨੂੰ ਰਿਪੋਰਟ ਕੀਤੇ ਗਏ ਹਨ।
ਬੁਲਾਰੇ ਨੇ ਕਿਹਾ ਕਿ ਇਸ ਦੀ ਜਾਣਕਾਰੀ ਸਿਹਤ ਮੰਤਰਾਲੇ ਨਾਲ ਸੰਪਰਕ ਕਰਕੇ ਦਿੱਤੀ ਗਈ ਹੈ ਤੇ ਸਾਰੇ ਨੇੜਲੇ ਸੰਪਰਕ ਸੂਚਿਤ ਕੀਤੇ ਗਏ ਹਨ ਤੇ ਸਹੀ ਢੰਗ ਨਾਲ ਪ੍ਰਬੰਧਿਤ ਕੀਤੇ ਗਏ ਹਨ। ਦੱਸ ਦਈਏ ਕਿ ਨਿਊਜ਼ੀਲੈਂਡ ਦੇ ਰਾਸ਼ਟਰੀ ਲੌਕਡਾਊਨ ਦਾ ਦੂਜਾ ਦਿਨ ਹੈ, ਬਹੁਤ ਸਾਰੇ ਰੱਖਿਆ ਬਲਾਂ ਦੇ ਮੈਂਬਰਾਂ ਨੂੰ ਐਮਰਜੈਂਸੀ ਦੇ ਪ੍ਰਬੰਧ ਨੂੰ ਕਾਇਮ ਰੱਖਣ ਲਈ ਕਮਿਊਨਿਟੀਆਂ ਨੂੰ ਗਸ਼ਤ ਕਰਨ ਦੀ ਲੋੜ ਸੀ। ਸੱਤ ਮਾਮਲਿਆਂ ਦੇ ਵੇਰਵਿਆਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਸੀ।
ਨਿਊਜ਼ੀਲੈਂਡ ਨੇ ਸ਼ੁੱਕਰਵਾਰ ਨੂੰ 76 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ, ਸਿਹਤ ਅਧਿਕਾਰੀਆਂ ਨੇ ਕਿਹਾ ਕਿ ਕੋਵਿਡ-19 ਦੇ ਕੁੱਲ ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਮਾਮਲਿਆਂ ਦੀ ਗਿਣਤੀ 368 ਹੋ ਗਈ ਹੈ। ਇਹ ਸਾਫ਼ ਨਹੀਂ ਹੈ ਕਿ ਸਾਹਮਣੇ ਆਏ ਇਹ ਸੱਤ ਮਾਮਲਿਆਂ ‘ਚ ਪੁਸ਼ਟੀ ਕੀਤੀ ਰਾਸ਼ਟਰੀ ਅੰਕੜੇ ਸ਼ਾਮਲ ਹਨ ਜਾਂ ਨਹੀਂ।