Stamina Booster Food: ਸਟੈਮਿਨਾ ਸਰੀਰ ਵਿੱਚ ਊਰਜਾ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸਟੈਮਿਨਾ ਉਹ ਸ਼ਕਤੀ ਹੈ ਜੋ ਸਾਨੂੰ ਰੋਜ਼ਾਨਾ ਦੇ ਕੰਮਾਂ ਨੂੰ ਅਣਥੱਕ ਕਰਨ ਦੀ ਸਮਰੱਥਾ ਦਿੰਦੀ ਹੈ। ਜੇਕਰ ਤੁਸੀਂ ਵੀ ਥੋੜ੍ਹਾ ਜਾ ਕੰਮ ਕਰਕੇ ਥਕਾਵਟ ਮਹਿਸੂਸ ਕਰਦੇ ਹੋ ਤਾਂ ਸਮਝ ਲਵੋ ਤੁਹਾਡਾ ਸਟੈਮਿਨਾ ਘਟ ਗਿਆ ਹੈ। ਸਟੈਮਿਨਾ ਤੇ ਤਾਕਤ ਵਧਾਉਣਾ ਲਈ ਤੁਹਾਨੂੰ ਆਪਣੀ ਖੁਰਾਕ ਵਿੱਚ ਕੁਝ ਮਹੱਤਵਪੂਰਨ ਭੋਜਨ ਸ਼ਾਮਲ ਕਰਨੇ ਚਾਹੀਦੇ ਹਨ।


ਦਰਅਸਲ ਇਸ ਵਿੱਚ ਸ਼ਾਕਾਹਾਰੀ ਤੇ ਮਾਸਾਹਾਰੀ ਦੋਵੇਂ ਚੀਜ਼ਾਂ ਸ਼ਾਮਲ ਹਨ। ਕੁਝ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਕੋਲ ਮਾਸਾਹਾਰੀ ਲੋਕਾਂ ਨਾਲੋਂ ਘੱਟ ਵਿਕਲਪ ਹਨ ਪਰ ਅਜਿਹਾ ਨਹੀਂ ਕਿ ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਹਾਡੇ ਕੋਲ ਘੱਟ ਵਿਕਲਪ ਹਨ। ਅੱਜ-ਕੱਲ੍ਹ ਸਟੈਮਿਨਾ ਵਧਾਉਣ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਬਾਜ਼ਾਰ ਵਿੱਚੋਂ ਵੀ ਮਿਲ ਜਾਂਦੀਆਂ ਹਨ ਪਰ ਜੇਕਰ ਤੁਸੀਂ ਬਾਜ਼ਾਰ ਦੀਆਂ ਚੀਜ਼ਾਂ ਦੀ ਘੱਟ ਵਰਤੋਂ ਕਰੋ ਤਾਂ ਇਹ ਤੁਹਾਡੀ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੋਵੇਗਾ। ਬਾਜ਼ਾਰੀ ਉਤਪਾਦਾਂ ਵਿੱਚ ਕੈਮੀਕਲ ਪਾਏ ਜਾਂਦੇ ਹਨ ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇੱਥੇ ਅਸੀਂ ਤੁਹਾਡੇ ਲਈ 5 ਅਜਿਹੇ ਫੂਡ ਲੈ ਕੇ ਆਏ ਹਾਂ ਜੋ ਤੁਹਾਡਾ ਸਟੈਮਿਨਾ ਵਧਾਉਣ ਵਿੱਚ ਮਦਦ ਕਰ ਸਕਦੇ ਹਨ।


1. ਬਦਾਮ
ਸਰੀਰ ਵਿੱਚ ਤਾਕਤ ਵਧਾਉਣ ਤੇ ਬਣਾਏ ਰੱਖਣ ਲਈ ਲੋਕਾਂ ਨੂੰ ਰੋਜ਼ਾਨਾ ਬਦਾਮ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ। ਬਦਾਮ ਖਾਣ ਨਾਲ ਮੈਟਾਬੋਲਿਜ਼ਮ ਨੂੰ ਵਧਾਉਣ 'ਚ ਕਾਫੀ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਨ੍ਹਾਂ 'ਚ ਮੌਜੂਦ ਪੋਸ਼ਕ ਤੱਤ ਵੀ ਸਟੈਮਿਨਾ ਵਧਾਉਣ ਲਈ ਬਿਹਤਰ ਹੁੰਦੇ ਹਨ। ਬਦਾਮ ਵਿੱਚ ਹੈਲਦੀ ਫੈਟ ਹੁੰਦਾ ਹੈ, ਜੋ ਭਾਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਦਿਮਾਗ ਨੂੰ ਤੇਜ਼ ਕਰਦਾ ਹੈ ਤੇ ਹੱਡੀਆਂ ਨੂੰ ਵੀ ਮਜ਼ਬੂਤ​ਕਰਦਾ ਹੈ। ਬਦਾਮ ਵਿੱਚ ਪ੍ਰੋਟੀਨ, ਵਿਟਾਮਿਨ ਈ ਤੇ ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ। ਤੁਸੀਂ ਸਵੇਰੇ-ਸ਼ਾਮ ਇੱਕ ਮੁੱਠੀ ਬਦਾਮ ਖਾ ਕੇ ਆਪਣਾ ਸਟੈਮਿਨਾ ਵਧਾ ਸਕਦੇ ਹੋ।


2. ਕੇਲਾ
ਕੇਲੇ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਹੁੰਦੇ ਹਨ। ਇਹ ਸਟੈਮਿਨਾ ਨੂੰ ਵਧਾਉਂਦੇ ਹਨ। ਇਸ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਤੇ ਪੋਟਾਸ਼ੀਅਮ ਹੁੰਦਾ ਹੈ, ਜੋ ਤੁਹਾਡੇ ਸਰੀਰ ਵਿੱਚ ਊਰਜਾ ਬਣਾਈ ਰੱਖਦੇ ਹਨ। ਅਸਲ ਵਿੱਚ ਕੇਲੇ ਨੂੰ ਕਸਰਤ ਤੋਂ ਪਹਿਲਾਂ ਦਾ ਸਭ ਤੋਂ ਵਧੀਆ ਸਨੈਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸਰੀਰ 'ਚ ਡੋਪਾਮਿਨ ਨੂੰ ਵੀ ਵਧਾਉਂਦਾ ਹੈ, ਜੋ ਚੰਗਾ ਮਹਿਸੂਸ ਕਰਨ ਵਾਲਾ ਹਾਰਮੋਨ ਹੈ, ਜੋ ਕੰਮ ਦੀ ਥਕਾਵਟ ਨੂੰ ਘੱਟ ਕਰਦਾ ਹੈ।


ਇਹ ਵੀ ਪੜ੍ਹੋ: Health: ਇਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਵਾਰ-ਵਾਰ ਸਿਰਦਰਦ, ਹੋ ਸਕਦੇ ਇਸ ਬਿਮਾਰੀ ਦੇ ਸ਼ਿਕਾਰ


3. ਪੀਨਟ ਬਟਰ 
ਪੀਨਟ ਬਟਰ ਵਿੱਚ ਓਮੇਗਾ 3 ਫੈਟ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਊਰਜਾ ਵਧਾਉਣ ਦੇ ਨਾਲ-ਨਾਲ ਇਹ ਤੁਹਾਡੀਆਂ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ​ਕਰਦਾ ਹੈ। ਤੁਸੀਂ ਹੈਲਦੀ ਫੈਟ ਤੇ ਪ੍ਰੋਟੀਨ ਨਾਲ ਭਰਪੂਰ ਪੀਨਟ ਬਟਰ ਨੂੰ ਬ੍ਰਾਊਨ ਬ੍ਰੈੱਡ ਨਾਲ ਖਾ ਸਕਦੇ ਹੋ। ਇਹ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਵੇਗਾ।


4. ਹਰੀਆਂ ਪੱਤੇਦਾਰ ਸਬਜ਼ੀਆਂ
ਹਰੀਆਂ ਪੱਤੇਦਾਰ ਸਬਜ਼ੀਆਂ ਤੁਹਾਡਾ ਸਟੈਮਿਨਾ ਵਧਾਉਣ ਵਿੱਚ ਬਹੁਤ ਮਦਦਗਾਰ ਹੁੰਦੀਆਂ ਹਨ। ਇਹ ਤੁਹਾਡੇ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਪੂਰਾ ਕਰਦੀਆਂ ਹਨ। ਇਸ ਤੋਂ ਇਲਾਵਾ ਇਹ ਤੁਹਾਡੇ ਸਰੀਰ ਨੂੰ ਵਿਟਾਮਿਨ ਏ, ਕੈਲਸ਼ੀਅਮ ਤੇ ਹੋਰ ਪੋਸ਼ਕ ਤੱਤ ਵੀ ਪ੍ਰਦਾਨ ਕਰਦੀਆਂ ਹਨ।


5. ਦਹੀਂ
ਦਹੀਂ ਕੈਲਸ਼ੀਅਮ ਤੇ ਪ੍ਰੋਟੀਨ ਦਾ ਇੱਕ ਸਿਹਤਮੰਦ ਸ੍ਰੋਤ ਹੈ। ਇਹ ਪੇਟ ਲਈ ਆਰਾਮਦਾਇਕ ਤੇ ਹਜ਼ਮ ਹੋਣ ਵਿੱਚ ਆਸਾਨ ਹੈ। ਇਸ ਲਈ ਇਹ ਖਾਲੀ ਪੇਟ 'ਤੇ ਵਧੀਆ ਪ੍ਰੀ-ਵਰਕਆਊਟ ਸਨੈਕ ਹੈ। ਤੁਸੀਂ ਦਹੀਂ ਵਿੱਚ ਕੁਝ ਫਲ ਮਿਲਾ ਕੇ ਪੋਸ਼ਣ ਤੇ ਸਟੈਮਿਨਾ ਵਧਾ ਸਕਦੇ ਹੋ।


ਇਹ ਵੀ ਪੜ੍ਹੋ: Health: ਡਾਕਟਰ ਜਾਂ ਮਹਿੰਗੀਆਂ ਦਵਾਈਆਂ ਦੀ ਨਹੀਂ ਲੋੜ! ਕੇਲੇ ਦੇ ਪੱਤੇ ਪਾਣੀ 'ਚ ਉਬਾਲ ਕੇ ਪੀਣ ਦੇ 5 ਹੈਰਾਨੀਜਨਕ ਫਾਇਦੇ