Sudden Cardiac Deaths: ਹਾਰਟ ਅਟੈਕ ਦਾ ਕਹਿਰ! ਡੇਢ ਮਹੀਨੇ ਇੱਕੋ ਜ਼ਿਲ੍ਹੇ 'ਚ ਦਿਲ ਦੇ ਦੌਰੇ ਕਾਰਨ 24 ਮੌਤਾਂ, ਚਾਰ-ਚੁਫੇਰੇ ਮੱਚੀ ਹਾਹਾਕਾਰ
ਕਰਨਾਟਕ ਦੇ ਹਸਨ ਜ਼ਿਲ੍ਹੇ ਵਿੱਚ ਪਿਛਲੇ ਡੇਢ ਮਹੀਨੇ (40 ਦਿਨਾਂ) ਵਿੱਚ ਦਿਲ ਦੇ ਦੌਰੇ ਕਾਰਨ 24 ਮੌਤਾਂ ਹੋ ਗਈਂ ਹਨ। ਅਹਿਮ ਗੱਲ਼ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ 45 ਸਾਲ ਤੋਂ ਘੱਟ ਉਮਰ ਦੇ ਸਨ। ਇਸ ਨਾਲ ਚਾਰ-ਚੁਫੇਰੇ ਹਾਹਾਕਾਰ ਮੱਚ ਗਈ ਹੈ

Spike in Sudden Cardiac Deaths: ਕਰਨਾਟਕ ਦੇ ਹਸਨ ਜ਼ਿਲ੍ਹੇ ਵਿੱਚ ਪਿਛਲੇ ਡੇਢ ਮਹੀਨੇ (40 ਦਿਨਾਂ) ਵਿੱਚ ਦਿਲ ਦੇ ਦੌਰੇ ਕਾਰਨ 24 ਮੌਤਾਂ ਹੋ ਗਈਂ ਹਨ। ਅਹਿਮ ਗੱਲ਼ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ 45 ਸਾਲ ਤੋਂ ਘੱਟ ਉਮਰ ਦੇ ਸਨ। ਇਸ ਨਾਲ ਚਾਰ-ਚੁਫੇਰੇ ਹਾਹਾਕਾਰ ਮੱਚ ਗਈ ਹੈ। ਇਸ ਮਗਰੋਂ ਕਰਨਾਟਕ ਸਰਕਾਰ ਨੇ ਮੌਤਾਂ ਦੀ ਜਾਂਚ ਦੇ ਹੁਕਮ ਦਿੱਤੇ ਸਨ। ਵੀਰਵਾਰ ਨੂੰ ਆਈ ਰਿਪੋਰਟ ਵਿੱਚ ਬਹੁਤ ਸਾਰੀਆਂ ਗੱਲਾਂ ਸਪੱਸ਼ਟ ਵੀ ਹੋ ਗਈਆਂ ਹਨ।
ਦਰਅਸਲ ਦਿਲ ਦਾ ਦੌਰਾ ਤੇ ਇਸ ਕਾਰਨ ਹੋਈਆਂ ਮੌਤਾਂ ਲੰਬੇ ਸਮੇਂ ਤੋਂ ਖ਼ਬਰਾਂ ਵਿੱਚ ਹਨ। ਕਰਨਾਟਕ ਦੇ ਹਸਨ ਜ਼ਿਲ੍ਹੇ ਵਿੱਚ ਪਿਛਲੇ ਡੇਢ ਮਹੀਨੇ (40 ਦਿਨਾਂ) ਵਿੱਚ ਦਿਲ ਦੇ ਦੌਰੇ ਕਾਰਨ 24 ਮੌਤਾਂ ਹੋਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਵੱਡੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਉਮਰ 45 ਸਾਲ ਤੋਂ ਘੱਟ ਸੀ। ਇਨ੍ਹਾਂ ਵਧਦੇ ਮਾਮਲਿਆਂ ਨੇ ਸਿਹਤ ਮਾਹਿਰਾਂ ਦੀ ਚਿੰਤਾ ਵਧਾ ਦਿੱਤੀ। ਦਹਿਸ਼ਤ ਕਰਕੇ ਤੰਦਰੁਸਤ ਲੋਕ ਵੀ ਚੈੱਕਅਪ ਕਰਾਉਣ ਲੱਗੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਬੰਗਲੁਰੂ ਦੇ ਜੈਦੇਵ ਹਸਪਤਾਲ ਵਿੱਚ ਦਿਲ ਦੇ ਦੌਰੇ ਦੇ ਮਰੀਜ਼ਾਂ ਦੀ ਗਿਣਤੀ ਵਿੱਚ 8% ਦਾ ਵਾਧਾ ਹੋਇਆ। ਡਾਕਟਰਾਂ ਨੇ ਕਿਹਾ ਕਿ ਵਧਦੇ ਮਾਮਲਿਆਂ ਦੇ ਵਿਚਕਾਰ ਹਸਨ ਤੇ ਆਸ ਪਾਸ ਦੇ ਜ਼ਿਲ੍ਹਿਆਂ ਤੋਂ ਬਹੁਤ ਸਾਰੇ ਲੋਕ ਸਾਵਧਾਨੀ ਵਜੋਂ ਜਾਂਚ ਲਈ ਆ ਰਹੇ ਹਨ। ਹਜ਼ਾਰਾਂ ਲੋਕ ਦਿਲ ਨਾਲ ਸਬੰਧਤ ਜਾਂਚ ਲਈ ਰੋਜ਼ਾਨਾ ਮੈਸੂਰ ਦੇ ਹਸਪਤਾਲ ਪਹੁੰਚਣ ਲੱਗੇ ਹਨ। ਕਰਨਾਟਕ ਸਰਕਾਰ ਨੇ ਮੌਤਾਂ ਦੀ ਜਾਂਚ ਦੇ ਹੁਕਮ ਦਿੱਤੇ ਸਨ ਤੇ ਵੀਰਵਾਰ ਨੂੰ ਰਿਪੋਰਟ ਵਿੱਚ ਕਈ ਗੱਲਾਂ ਸਪੱਸ਼ਟ ਕੀਤੀਆਂ ਹਨ। ਮਾਮਲਿਆਂ ਦੀ ਜਾਂਚ ਕਰ ਰਹੀ ਟੀਮ ਨੇ ਕਿਹਾ ਹੈ ਕਿ ਜਾਂਚ ਵਿੱਚ ਕੋਈ ਅਸਾਧਾਰਨ ਵਾਧਾ ਨਹੀਂ ਪਾਇਆ ਗਿਆ।
ਪਿਛਲੇ ਛੇ ਮਹੀਨਿਆਂ ਵਿੱਚ ਸ਼੍ਰੀ ਜੈਦੇਵ ਇੰਸਟੀਚਿਊਟ ਆਫ਼ ਕਾਰਡੀਓਵੈਸਕੁਲਰ ਸਾਇੰਸਜ਼ ਤੇ ਮੈਸੂਰ-ਕਲਬੁਰਗੀ ਵਿੱਚ ਇਸ ਦੇ ਕੇਂਦਰਾਂ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਮਾਮਲਿਆਂ ਦੇ ਡੇਟਾ ਵਿਸ਼ਲੇਸ਼ਣ ਵਿੱਚ ਵੀ ਦਿਲ ਦੀਆਂ ਬਿਮਾਰੀਆਂ ਵਿੱਚ ਮੌਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ। ਜੈਦੇਵ ਇੰਸਟੀਚਿਊਟ ਦੇ ਡਾਇਰੈਕਟਰ ਡਾ. ਕੇਐਸ ਰਵਿੰਦਰਨਾਥ ਨੇ ਹਾਸਨ ਜ਼ਿਲ੍ਹੇ ਵਿੱਚ ਨੌਜਵਾਨਾਂ ਦੀਆਂ ਅਚਾਨਕ ਮੌਤਾਂ ਵਿੱਚ ਹਾਲੀਆ ਵਾਧੇ ਬਾਰੇ ਜਾਂਚ ਰਿਪੋਰਟ ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੂੰ ਸੌਂਪੀ, ਜਿਨ੍ਹਾਂ ਨੇ ਵੀਰਵਾਰ ਨੂੰ ਮੀਡੀਆ ਨਾਲ ਆਪਣੇ ਨਤੀਜੇ ਸਾਂਝੇ ਕੀਤੇ।
ਰਿਪੋਰਟ ਵਿੱਚ ਖੁਲਾਸਾ
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਰਾਓ ਨੇ ਕਿਹਾ ਕਿ ਜਾਂਚ ਵਿੱਚ ਹਾਲ ਹੀ ਦੇ ਮਹੀਨਿਆਂ ਵਿੱਚ ਦਿਲ ਦੇ ਦੌਰੇ ਦੀ ਗਿਣਤੀ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਮਿਲਿਆ। 75 ਪ੍ਰਤੀਸ਼ਤ ਮਾਮਲਿਆਂ ਵਿੱਚ ਮੌਤ ਦਾ ਕਾਰਨ ਪਤਾ ਲੱਗ ਗਿਆ ਹੈ ਜਦੋਂਕਿ ਬਾਕੀ 25 ਪ੍ਰਤੀਸ਼ਤ ਵਿੱਚ ਕਾਰਨ ਅਜੇ ਵੀ ਅਣਜਾਣ ਹਨ। ਉਨ੍ਹਾਂ ਕਿਹਾ ਕਿ ਪੂਰਾ ਡੇਟਾ ਉਪਲਬਧ ਨਹੀਂ ਕਿਉਂਕਿ ਸਾਰੇ ਮਾਮਲਿਆਂ ਵਿੱਚ ਪੋਸਟਮਾਰਟਮ ਨਹੀਂ ਕੀਤੇ ਜਾ ਰਹੇ। ਮ੍ਰਿਤਕਾਂ ਵਿੱਚੋਂ 19 ਤੋਂ 43 ਸਾਲ ਦੀ ਉਮਰ ਦੇ ਸੱਤ ਵਿਅਕਤੀਆਂ ਦੀ ਅਚਾਨਕ ਮੌਤ ਹੋ ਗਈ। 19, 21, 23 ਤੇ 32 ਸਾਲ ਦੀ ਉਮਰ ਦੇ ਵਿਅਕਤੀਆਂ ਦੀਆਂ ਅਚਾਨਕ ਮੌਤਾਂ ਚਿੰਤਾਜਨਕ ਹਨ। 20 ਅਚਾਨਕ ਮੌਤਾਂ ਵਿੱਚੋਂ ਸੱਤ 45 ਸਾਲ ਤੋਂ ਘੱਟ ਉਮਰ ਦੇ ਸਨ। ਇਸ ਵੱਲ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ।
ਮੌਤ ਲਈ ਜ਼ਿੰਮੇਵਾਰ ਕਈ ਕਾਰਨ
ਸਾਰੇ ਸੱਤ ਮਾਮਲੇ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਸਨ। ਚਾਰ ਮਾਮਲਿਆਂ ਵਿੱਚ ਪੋਸਟਮਾਰਟਮ ਰਿਪੋਰਟਾਂ ਨੇ ਮ੍ਰਿਤਕਾਂ ਵਿੱਚ ਹਾਈਪਰਕੋਲੇਸਟ੍ਰੋਲੇਮੀਆ ਦੇ ਜੈਨੇਟਿਕ ਪ੍ਰਵਿਰਤੀ ਦਾ ਸੰਕੇਤ ਦਿੱਤਾ। ਹਾਈਪਰਕੋਲੇਸਟ੍ਰੋਲੇਮੀਆ ਉੱਚ ਕੋਲੇਸਟ੍ਰੋਲ ਦੀ ਇੱਕ ਜੈਨੇਟਿਕ ਸਥਿਤੀ ਹੈ। ਕੁਝ ਮਾਮਲਿਆਂ ਵਿੱਚ ਸਿਗਰਟਨੋਸ਼ੀ ਤੇ ਸ਼ਰਾਬ ਪੀਣ ਵਰਗੀਆਂ ਆਦਤਾਂ ਵੀ ਪਾਈਆਂ ਗਈਆਂ। ਹਾਲਾਂਕਿ, ਰਿਪੋਰਟ ਵਿੱਚ ਇਹ ਵੀ ਮੰਨਿਆ ਗਿਆ ਹੈ ਕਿ ਪੋਸਟਮਾਰਟਮ, ਕਲੀਨਿਕਲ ਡੇਟਾ ਤੇ ਪਰਿਵਾਰਾਂ ਦੇ ਸੀਮਤ ਡਾਕਟਰੀ ਇਤਿਹਾਸ ਦੀਆਂ ਰਿਪੋਰਟਾਂ ਦੀ ਘਾਟ ਕਾਰਨ, ਸਾਰੇ ਮਾਮਲਿਆਂ ਵਿੱਚ ਨਿਸ਼ਚਤ ਸਿੱਟੇ ਕੱਢਣਾ ਮੁਸ਼ਕਲ ਹੈ।
Check out below Health Tools-
Calculate Your Body Mass Index ( BMI )






















