ਚੰਡੀਗੜ੍ਹ: ਹਾਰਟ ਅਟੈਕ ਇਕ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਬਿਨਾਂ ਬੁਲਾਏ ਹੀ ਆ ਜਾਂਦੀ ਹੈ। ਕਈ ਵਾਰ ਇਸ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਹਾਰਟ ਅਟੈਕ ਦੇ ਲੱਛਣ ਪਹਿਲਾਂ ਤੋਂ ਹੀ ਦਿਖਣ ਲੱਗਦੇ ਹਨ। ਇਕ ਖੋਜ 'ਚ ਦੱਸਿਆ ਗਿਆ ਹੈ ਕਿ ਹਾਰਟ ਅਟੈਕ ਤੋਂ 1 ਮਹੀਨਾ ਪਹਿਲਾਂ ਹੀ ਇਸ ਦੇ ਲੱਛਣ ਦਿਖਣ ਲੱਗਦੇ ਹਨ। ਆਓ ਜਾਣਦੇ ਹਾਂ ਉਹ ਕਿਹੜੇ ਲੱਛਣ ਹਨ।



ਸਾਹ ਦੀ ਤਕਲੀਫ- ਸਾਹ ਦੀ ਤਕਲੀਫ ਤੇ ਥਕਾਵਟ 'ਚ ਸਰੀਰ ਨੂੰ ਆਰਾਮ ਦੀ ਜ਼ਰੂਰਤ ਹੁੰਦੀ ਹੈ ਪਰ ਤਣਾਅ ਵੀ ਹਾਰਟ ਅਟੈਕ ਦਾ ਲੱਛਣ ਹੋ ਸਕਦਾ ਹੈ। ਜੇਕਰ ਬਿਨਾਂ ਕਿਸੇ ਕਾਰਨ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਇਹ ਤੁਹਾਡੀ ਲਈ ਪ੍ਰੇਸ਼ਾਨੀ ਦਾ ਕਾਰਨ ਹੋ ਸਕਦਾ ਹੈ। ਥਕਾਵਟ ਤੇ ਸਾਹ ਦੀ ਤਕਲੀਫ ਔਰਤਾਂ 'ਚ ਆਮ ਹੁੰਦੀ ਹੈ।

ਜ਼ਿਆਦਾ ਪਸੀਨਾ ਆਉਣਾ- ਬਿਨਾਂ ਕਿਸੇ ਕੰਮ ਅਤੇ ਕਸਰਤ ਤੋਂ ਜ਼ਿਆਦਾ ਪਸੀਨਾ ਆਉਣ ਦੀ ਸਮੱਸਿਆ ਵੀ ਦਿਲ ਦੇ ਅਟੈਕ ਦੀ ਚਿਤਾਵਨੀ ਹੈ। ਇਸ 'ਚ ਪਸੀਨਾ ਜ਼ਿਆਦਾ ਆਉਂਦਾ ਹੈ ਤੇ ਸਰੀਰ ਦਾ ਤਾਪਮਾਨ ਵੀ ਘੱਟ ਹੀ ਬਣਿਆ ਰਹਿੰਦਾ ਹੈ।

ਉਲਟੀ ਆਉਣਾ- ਪੇਟ 'ਚ ਦਰਦ ਤੇ ਉੱਲਟੀ ਦੀ ਸਮੱਸਿਆ ਵੀ ਹਾਰਟ ਅਟੈਕ ਦਾ ਸੰਕੇਤ ਹੋ ਸਕਦਾ ਹੈ।

ਛਾਤੀ 'ਚ ਦਰਦ, ਦਬਾਅ ਤੇ ਬੇਚੈਨੀ- ਹਾਰਟ ਅਟੈਕ ਦਾ ਸਭ ਤੋਂ ਵੱਡਾ ਲੱਛਣ ਹੁੰਦਾ ਹੈ ਛਾਤੀ ਦਾ ਦਰਦ ਹਾਲਾਂਕਿ ਕੁਝ ਲੋਕਾਂ ਨੂੰ ਇਸ ਚੀਜ਼ ਦਾ ਬਿਲਕੁੱਲ ਵੀ ਅਹਿਸਾਸ ਨਹੀਂ ਹੁੰਦਾ ਹੈ। ਛਾਤੀ ਦੇ ਵਿਚਾਲੇ ਬੇਚੈਨੀ, ਦਰਦ, ਜਕੜਨ ਤੇ ਭਾਰੀਪਨ ਮਹਿਸੂਸ ਕਰਨ 'ਤੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।




 ਸਰੀਰ ਦੇ ਹੋਰ ਹਿੱਸਿਆ 'ਚ ਦਰਦ ਹੋਣਾ- ਦਰਦ ਤੇ ਜਕੜਨ ਸਰੀਰ ਦੇ ਹੋਰ ਹਿੱਸਿਆ 'ਚ ਵੀ ਹੋ ਸਕਦੀ ਹੈ। ਇਸ 'ਚ ਬਾਹਾਂ, ਕਮਰ, ਗਰਦਨ ਅਤੇ ਜਬੜੇ 'ਚ ਦਰਦ ਜਾਂ ਭਾਰੀਪਨ ਮਹਿਸੂਸ ਹੋ ਸਕਦਾ ਹੈ। ਕਦੇ-ਕਦੇ ਇਹ ਦਰਦ ਸਰੀਰ ਦੇ ਕਿਸੇ ਵੀ ਹਿੱਸੇ ਹੋ ਸਕਦੀ ਹੈ ਤੇ ਇਹ ਦਰਦ ਸਿੱਧੀ ਛਾਤੀ ਤੱਕ ਪਹੁੰਚ ਜਾਂਦੀ ਹੈ।

ਚਿੰਤਾ- ਲਗਾਤਾਰ ਹੋਣ ਵਾਲੀ ਚਿੰਤਾ ਅਤੇ ਘਰਬਰਾਟ ਨੂੰ ਤਣਾਅ ਨਾਲ ਜੋੜਿਆ ਜਾ ਸਕਦਾ ਹੈ।


 


 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ