Side Effect Of Persistent Use Of Smartphones: ਸਮਾਰਟਫ਼ੋਨ, ਕੰਪਿਊਟਰ ਲੋੜ ਤੋਂ ਵੱਧ ਸਾਡੇ ਲਈ ਸਹੀ ਨਹੀਂ ਰਹੇ ਹਨ। ਲਿਮਿਟ ਤੋਂ ਵੱਧ ਸਕ੍ਰੀਨ ਨੂੰ ਦੇਖਣਾ ਕਿਸੇ ਵੀ ਉਮਰ ਦੇ ਲੋਕਾਂ ਲਈ ਸਹੀ ਨਹੀਂ ਹੈ ਪਰ ਕੋਵਿਡ-19 ਕਰਕੇ ਡਿਜੀਟਲ ਵੱਲ ਵਧਣ ਕਰਕੇ ਸਾਰੇ ਆਪਣੇ ਸਮਾਰਟਫ਼ੋਨ ਕੰਪਿਊਟਰ ਜਾਂ ਹੋਰ ਡਿਵਾਈਸਾਂ 'ਤੇ ਨਿਰਭਰ ਹੋ ਗਏ ਹਾਂ। ਸਕੂਲ ਜਾਂ ਦਫਤਰ ਦਾ ਕੰਮ ਜ਼ਿਆਦਾਤਰ ਸਮਾਰਟ ਯੰਤਰਾਂ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ। ਜਿਸ ਦਾ ਬੁਰਾ ਪ੍ਰਭਾਵ ਸਾਡੀਆਂ ਅੱਖਾਂ ਦੇ ਸਾਹਮਣੇ ਹੈ। ਸਮਾਰਟਫੋਨ ਦੀ ਜ਼ਿਆਦਾ ਵਰਤੋਂ ਸਾਨੂੰ ਕਈ ਬਿਮਾਰੀਆਂ ਤੋਹਫੇ ਵਿੱਚ ਦੇ ਰਹੀ ਹੈ। ਸਕ੍ਰੀਨ ਦੇ ਸੰਪਰਕ ਵਿਚ ਰਹਿਣ ਕਾਰਨ ਅਸੀਂ ਖਰਾਬ ਪੋਸਚਰ ਵਿੱਚ ਬੈਠਦੇ ਹਾਂ। ਇਸ ਕਰਕੇ ਪਿੱਠ ਦੇ ਤੇਜ਼ ਦਰਦ ਦੀ ਸਮੱਸਿਆ ਸਮੇਤ ਹੋਰ ਸਿਹਤ ਸਮੱਸਿਆਵਾਂ ਹੁੰਦੀਆਂ ਹਨ।


3 ਘੰਟੇ ਤੋਂ ਵੱਧ ਸਮਾਰਟਫੋਨ ਦੀ ਵਰਤੋਂ ਕਰਨਾ ਖਤਰਨਾਕ –ਸਟੱਡੀ


ਬ੍ਰਾਜ਼ੀਲ ਦੇ ਖੋਜਕਰਤਾਵਾਂ ਦੇ ਇੱਕ ਸਮੂਹ ਨੇ ਦਾਅਵਾ ਕੀਤਾ ਹੈ ਜਿਨ੍ਹਾਂ ਨੇ ਰੀੜ੍ਹ ਦੀ ਹੱਡੀ ਦੀ ਸਿਹਤ ਲਈ ਕਈ ਜੋਖਮ ਕਾਰਕਾਂ ਦੀ ਪਛਾਣ ਕੀਤੀ, ਜਿਸ ਵਿੱਚ ਪੇਟ ਦੇ ਭਾਰ ਬੈਠਣਾ ਜਾਂ ਲੇਟਣਾ ਅਤੇ ਹਰ ਰੋਜ਼ ਤਿੰਨ ਘੰਟਿਆਂ ਤੋਂ ਵੱਧ ਸਕ੍ਰੀਨ ਦੀ ਵਰਤੋਂ ਕਰਨਾ ਸ਼ਾਮਲ ਹੈ। ਸਾਇੰਟਿਫਿਕ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਦਿਨ ਵਿੱਚ 3 ਘੰਟੇ ਤੋਂ ਵੱਧ ਸਮੇਂ ਤੱਕ ਸਮਾਰਟਫ਼ੋਨ ਦੀ ਵਰਤੋਂ ਕਰਨ ਨਾਲ ਟੀਨਏਜਰਸ ਨੂੰ ਪਿੱਠ ਵਿੱਚ ਦਰਦ ਜਾਂ ਪੋਸਚਰ ਖਰਾਬ ਹੋਣ ਦੀ ਸਮੱਸਿਆਹੋ ਸਕਦੀ ਹੈ। 


ਇਹ ਵੀ ਪੜ੍ਹੋ: Health Tips: ਥੋੜਾ ਜਿਹਾ ਕੰਮ ਕਰਦਿਆਂ ਹੋ ਜਾਂਦੀ ਥਕਾਵਟ ਤਾਂ ਅੱਜ ਹੀ ਇਨ੍ਹਾਂ ਚੀਜ਼ਾਂ ਨੂੰ ਬਣਾਓ ਡੇਲੀ ਡਾਈਟ ਦਾ ਹਿੱਸਾ


ਥੈਰੇਸਿਕ ਸਪਾਈਨ ਪੇਨ ‘ਤੇ ਕੇਦਰਿਤ ਹੈ ਸਟੱਡੀ


ਇਹ ਸਟੱਡੀ ਥੈਰੇਸਿਕ ਸਪਾਈਨ ਪੇਨ ‘ਤੇ ਕੇਂਦਰਿਤ ਸੀ। ਥੈਰੇਸਿਕ ਰੀੜ ਛਾਤੀ ਦੇ ਪਿੱਛੇ ਸਥਿਤ ਹੁੰਦੀ ਹੈ ਜੋ ਕਿ ਮੋਢੇ ਦੇ ਬਲੇਡ ਦੇ ਵਿਚਕਾਰ ਅਤੇ ਗਰਦਨ ਦੇ ਥੱਲ੍ਹੇ ਤੋਂ ਕਮਰ ਤੱਕ ਫੈਲੀ ਹੋਈ ਹੈ।  ਇਸ ਵਿੱਚ ਹਾਈ ਸਕੂਲ ਦੇ ਪਹਿਲੇ ਅਤੇ ਦੂਜੇ ਸਾਲ ਦੇ 14 ਤੋਂ 18 ਸਾਲ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਸ਼ਾਮਲ ਕੀਤਾ ਗਿਆ। ਇਸ ਵਿੱਚ 1628 ਵਿਦਿਆਰਥੀਆਂ ਨੇ ਭਾਗ ਲਿਆ। ਖੋਜ ਨੇ ਦਿਖਾਇਆ ਹੈ ਕਿ ਕੁੜੀਆਂ ਮੁੰਡਿਆਂ ਦੇ ਮੁਕਾਬਲੇ ਥੈਰੇਸਿਕ ਸਪਾਈਨ ਪੇਨ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ। ਅਧਿਐਨ ਵਿੱਚ ਕਿਹਾ ਗਿਆ ਹੈ, ਥੈਰੇਸਿਕ ਸਪਾਈਨ ਪੇਨ (ਟੀਐਸਪੀ) ਦਾ ਪ੍ਰਚਲਨ ਦੁਨੀਆ ਭਰ ਵਿੱਚ ਆਮ ਆਬਾਦੀ ਵਿੱਚ ਉਮਰ ਵਰਗ ਦੇ ਹਿਸਾਬ ਨਾਲ ਵੱਖ-ਵੱਖ ਹੁੰਦਾ ਹੈ।


ਬਾਲਗਾਂ ਲਈ 15% ਤੋਂ 35% ਅਤੇ ਬੱਚਿਆਂ ਅਤੇ ਕਿਸ਼ੋਰਾਂ ਲਈ 13% ਤੋਂ 35% ਤੱਕ ਹੁੰਦੀ ਹੈ। ਸਪੱਸ਼ਟ ਤੌਰ 'ਤੇ, ਇਹ ਮੁੱਦਾ ਹੋਰ ਵੀ ਵਿਗੜ ਗਿਆ ਹੈ ਕਿਉਂਕਿ ਕੋਵਿਡ-19 ਮਹਾਂਮਾਰੀ ਦੌਰਾਨ ਇਲੈਕਟ੍ਰਾਨਿਕ ਯੰਤਰਾਂ ਦੀ ਵਰਤੋਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਰਵੇਖਣ ਨੇ ਇਹ ਵੀ ਸਿੱਟਾ ਕੱਢਿਆ ਹੈ ਕਿ ਪਿੱਠ ਦਰਦ ਵਾਲੇ ਬੱਚੇ ਅਤੇ ਕਿਸ਼ੋਰ ਜ਼ਿਆਦਾ ਬੈਠਣ ਵਾਲੇ ਹੁੰਦੇ ਹਨ, ਅਕਾਦਮਿਕ ਤੌਰ 'ਤੇ ਖਰਾਬ ਪ੍ਰਦਰਸ਼ਨ ਕਰਦੇ ਹਨ, ਅਤੇ ਵਧੇਰੇ ਮਨੋ-ਸਮਾਜਿਕ ਸਮੱਸਿਆਵਾਂ ਹੁੰਦੀਆਂ ਹਨ।   


ਇਹ ਵੀ ਪੜ੍ਹੋ: Corona: ਕੋਰੋਨਾ ਦੇ ਚੱਕਰ 'ਚ ਵਾਰ-ਵਾਰ ਗਰਮ ਪਾਣੀ ਪੀਣਾ ਹੋਰ ਬਿਮਾਰੀਆਂ ਦਾ ਬਣ ਸਕਦਾ ਕਾਰਨ ... ਫਿਰ ਕੀ ਹੈ ਸਹੀ ਤਰੀਕਾ?