Side Effects Of Watching Reels On Health: ਅੱਜਕੱਲ੍ਹ ਲਗਪਗ ਹਰ ਵਿਅਕਤੀ ਸਮਾਰਟਫੋਨ ਦੀ ਵਰਤੋਂ ਕਰ ਰਿਹਾ ਹੈ। ਕਾਲ ਕਰਨ ਤੋਂ ਇਲਾਵਾ ਸਮਾਰਟਫੋਨ 'ਚ ਕਈ ਐਪਸ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚੋਂ ਕੁਝ ਐਪਸ ਸੋਸ਼ਲ ਮੀਡੀਆ ਲਈ ਵੀ ਹਨ। ਇਸ ਕਰਕੇ ਅੱਜਕੱਲ੍ਹ ਬੱਚਿਆਂ ਤੇ ਵੱਡਿਆਂ ਵਿੱਚ ਸੋਸ਼ਲ ਮੀਡੀਆ ਦਾ ਕਾਫੀ ਕ੍ਰੇਜ਼ ਹੈ। ਲੋਕ ਆਪਣੇ ਸਮਾਰਟਫ਼ੋਨ ਜਾਂ ਮੋਬਾਈਲ 'ਚ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ਵਰਗੇ ਕਈ ਐਪਸ ਇੰਸਟਾਲ ਰੱਖਦੇ ਹਨ। ਇਨ੍ਹਾਂ ਵਿੱਚ ਲੋਕ ਛੋਟੀਆਂ ਵੀਡੀਓ ਤੇ ਰੀਲਾਂ ਦੇਖਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਰੀਲਾਂ ਦੇਖਣ ਦੀ ਆਦਤ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।


ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਇੰਸਟਾਗ੍ਰਾਮ ਤੇ ਫੇਸਬੁੱਕ ਵਰਗੀਆਂ ਸੋਸ਼ਲ ਮੀਡੀਆ ਐਪਸ ਤੁਹਾਨੂੰ ਅਨਸਕਿਓਰ ਬਣਾ ਸਕਦੀਆਂ ਹਨ। ਇਨ੍ਹਾਂ ਦੀ ਜ਼ਿਆਦਾ ਵਰਤੋਂ ਨਾਲ ਮਾਨਸਿਕ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦੀ ਜ਼ਿਆਦਾ ਵਰਤੋਂ ਨੌਜਵਾਨਾਂ ਨੂੰ ਡਿਪਰੈਸ਼ਨ, ਨੀਂਦ ਨਾ ਆਉਣਾ ਤੇ ਅਨਸਕਿਓਰ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਬਣਾ ਸਕਦੀ ਹੈ।


ਇਹ ਲੜਕੀਆਂ ਤੇ ਔਰਤਾਂ ਦਾ ਬਾਡੀ ਸ਼ੇਪ ਤੇ ਸੁੰਦਰਤਾ ਲਈ ਅਨਸਕਿਓਰ ਬਣਾਉਂਦੀ ਹੈ। ਜਦੋਂ ਅਸੀਂ ਇੰਸਟਾਗ੍ਰਾਮ ਜਾਂ ਫੇਸਬੁੱਕ ਵਰਗੀਆਂ ਐਪਸ 'ਤੇ ਕੋਈ ਸਟੋਰੀ ਪੋਸਟ ਕਰਦੇ ਹਾਂ, ਤਾਂ ਅਸੀਂ ਇਹ ਜਾਣਨ ਲਈ ਵਾਰ-ਵਾਰ ਦੇਖਦੇ ਹਾਂ ਕਿ ਇਸ ਨੂੰ ਕਿੰਨੇ ਲਾਈਕਸ ਤੇ ਕੁਮੈਂਟ ਮਿਲੇ ਹਨ। ਨੈਗਟਿਵ ਕੁਮੈਂਟ ਪ੍ਰਾਪਤ ਆਉਣ ਨਾਲ ਨਿਰਾਸ਼ਾ ਵਧਦੀ ਹੈ।


ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਜਦੋਂ ਲੋਕਾਂ ਨੂੰ ਮੋਬਾਈਲ 'ਤੇ ਰੀਲ ਦੇਖਣ ਦਾ ਮੌਕਾ ਨਹੀਂ ਮਿਲਦਾ ਜਾਂ ਕੁਝ ਕਾਰਨਾਂ ਕਰਕੇ ਇਸ ਨੂੰ ਦੇਖਣ ਵਿੱਚ ਅਸਮਰੱਥ ਹੁੰਦੇ ਹਨ, ਤਾਂ ਉਹ ਬੇਚੈਨੀ ਮਹਿਸੂਸ ਕਰਨ ਲੱਗਦੇ ਹਨ। ਸਿਰਦਰਦ ਤੇ ਕੋਈ ਵੀ ਕੰਮ ਕਰਨ ਵਿੱਚ ਦਿਲਚਸਪੀ ਨਾ ਹੋਣ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਕਈ ਮੌਕਿਆਂ 'ਤੇ ਬੀਪੀ ਵੀ ਪ੍ਰਭਾਵਿਤ ਹੁੰਦਾ ਹੈ।


ਕਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਨੂੰ ਨੀਂਦ ਖੁੱਲ੍ਹਣ 'ਤੇ ਵੀ ਰੀਲਾਂ ਦੇਖਣ ਦੀ ਆਦਤ ਹੈ। ਕਈ ਲੋਕਾਂ ਨੇ ਕਿਹਾ ਕਿ ਜਦੋਂ ਤੱਕ ਉਹ 10 ਤੋਂ 15 ਮਿੰਟ ਤੱਕ ਰੀਲ ਨਹੀਂ ਦੇਖਦੇ, ਉਦੋਂ ਤੱਕ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ। ਉਹ ਉਲਝਣ ਮਹਿਸੂਸ ਕਰਦੇ ਹਨ। ਨੇੜੇ ਪਏ ਹੋਰ ਲੋਕਾਂ ਤੋਂ ਬਚਣ ਲਈ, ਉਹ ਬੈੱਡਸ਼ੀਟ ਦੇ ਹੇਠਾਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ। ਇਸ ਨਾਲ ਉਨ੍ਹਾਂ ਦੀ ਨੀਂਦ 'ਤੇ ਅਸਰ ਪੈਂਦਾ ਹੈ। ਨੀਂਦ ਨਾ ਆਉਣ ਕਾਰਨ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਵੀ ਪ੍ਰਭਾਵਿਤ ਹੁੰਦੀ ਹੈ। ਇਸ ਦਾ ਅਸਰ ਉਨ੍ਹਾਂ ਦੀ ਨੌਕਰੀ, ਕੰਮਕਾਰ ਤੇ ਪੜ੍ਹਾਈ 'ਤੇ ਵੀ ਨਜ਼ਰ ਆਉਂਦਾ ਹੈ।



ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਇੰਸਟਾ ਜਾਂ ਫੇਸਬੁੱਕ 'ਤੇ ਸਟੋਰੀ ਅਪਲੋਡ ਕਰਨ ਤੋਂ ਬਾਅਦ ਉਹ ਉਸ ਨੂੰ ਵਾਰ-ਵਾਰ ਦੇਖਦੇ ਰਹਿੰਦੇ ਹਨ। ਕਾਸਮੋਪੋਲੀਟਨ ਦੀ ਰਿਪੋਰਟ ਅਨੁਸਾਰ, ਆਪਣੀ ਖੁਦ ਦੀ ਇੰਸਟਾ ਸਟੋਰੀ ਨੂੰ ਵਾਰ-ਵਾਰ ਦੇਖਣ ਪਿੱਛੇ ਵੱਡਾ ਕਾਰਨ ਹੈ। ਰਿਪੋਰਟ ਅਨੁਸਾਰ, ਤੁਸੀਂ ਆਪਣੀ ਸਟੋਰੀ ਨੂੰ ਵਾਰ-ਵਾਰ ਦੇਖਦੇ ਹੋ ਕਿਉਂਕਿ ਤੁਸੀਂ ਇਹ ਜਾਣਨ ਵਿੱਚ ਦਿਲਚਸਪੀ ਰੱਖਦੇ ਹੋ ਕਿ ਤੁਹਾਡੀ ਸਟੋਰੀ ਕਿਸ ਨੇ ਦੇਖੀ ਹੈ। ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਤੁਹਾਡੀ ਸਟੋਰੀ ਵਿੱਚ ਕੌਣ ਦਿਲਚਸਪੀ ਲੈ ਰਿਹਾ ਹੈ। ਇਸ ਤਰ੍ਹਾਂ ਤੁਸੀਂ ਲੋਕਾਂ ਨਾਲ ਵਧੇਰੇ ਜੁੜੇ ਮਹਿਸੂਸ ਕਰਦੇ ਹੋ।


ਲੋਕਾਂ ਨੂੰ ਇਹ ਸਮੱਸਿਆਵਾਂ


- ਸਿਰ ਦਰਦ, ਅੱਖਾਂ ਵਿੱਚ ਦਰਦ।


- ਸੌਂਦੇ ਸਮੇਂ ਅੱਖਾਂ ਵਿੱਚ ਚਮਕ ਮਹਿਸੂਸ ਹੁੰਦੀ ਹੈ।


- ਖਾਣ-ਪੀਣ ਦੇ ਸਮੇਂ 'ਚ ਗੜਬੜ।


ਇਹ ਵੀ ਪੜ੍ਹੋ: Viral Video: ਸਮੁੰਦਰ ਨੂੰ ਮੌਤ ਦਾ ਸੱਦਾ ਦਿੰਦੀ ਰਹੀ ਔਰਤ, ਸਾੜੀ ਪਾ ਕੇ ਕੀਤਾ ਅਜਿਹਾ ਖ਼ਤਰਨਾਕ ਕੰਮ


ਉਪਾਅ-


- ਹੌਲੀ-ਹੌਲੀ ਆਦਤ ਛੱਡੋ।


- ਲੋੜ ਪੈਣ 'ਤੇ ਹੀ ਮੋਬਾਈਲ ਦੀ ਵਰਤੋਂ ਕਰੋ।


- ਆਪਣੀਆਂ ਮਨਪਸੰਦ ਕਿਤਾਬਾਂ ਪੜ੍ਹੋ।


-ਦੋਸਤ ਨੂੰ ਮਿਲੋ।


- ਲੋਕਾਂ ਨਾਲ ਗੱਲ ਕਰੋ।


ਇਹ ਵੀ ਪੜ੍ਹੋ: CBSE ਵੱਲੋਂ 10ਵੀਂ ਤੇ 12ਵੀਂ ਜਮਾਤ ਦੇ ਪੇਪਰ ਫਾਰਮੈਟ 'ਚ ਬਦਲਾਅ, ਤੁਰੰਤ ਕਰੋ ਡਾਊਨਲੋਡ