Tea For Weight Loss: ਜੇਕਰ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਪਤਲੇ ਹੋਣ ਲਈ ਤੁਹਾਨੂੰ ਚਾਹ ਨਹੀਂ ਛੱਡਣੀ ਹੋਵੇਗੀ। ਤੁਹਾਨੂੰ ਸਿਰਫ਼ ਚਾਹ ਬਣਾਉਣ ਦਾ ਤਰੀਕਾ ਬਦਲਣ ਦੀ ਲੋੜ ਹੈ। ਜੇਕਰ ਤੁਸੀਂ ਦੁੱਧ ਵਾਲੀ ਚਾਹ ਪੀਂਦੇ ਹੋ ਤਾਂ ਇਸ ਦੀ ਬਜਾਏ ਤੁਸੀਂ ਬਗੈਰ ਦੁੱਧ ਵਾਲੀ ਚਾਹ ਪੀਣਾ ਸ਼ੁਰੂ ਕਰ ਦਿਓ। ਆਮ ਚਾਹ ਦੀ ਬਜਾਏ ਤੁਸੀਂ ਕੁਝ ਸਪੈਸ਼ਨ ਫਲੈਵਰ ਵਾਲੀ ਚਾਹ ਬਣਾ ਕੇ ਪੀ ਸਕਦੇ ਹੋ। ਅੱਜ ਅਸੀਂ ਤੁਹਾਨੂੰ 5 ਕਿਸਮਾਂ ਦੀ ਚਾਹ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡਾ ਭਾਰ ਘਟਾਉਣ 'ਚ ਤੁਹਾਡੀ ਮਦਦ ਕਰੇਗੀ। ਤੁਸੀਂ ਇਨ੍ਹਾਂ ਨੂੰ ਪੀ ਕੇ ਮੋਟਾਪਾ ਘਟਾ ਸਕਦੇ ਹੋ। 


1. ਅਦਰਕ ਅਤੇ ਸ਼ਹਿਦ ਵਾਲੀ ਚਾਹ -


ਅਦਰਕ ਅਤੇ ਸ਼ਹਿਦ ਵਾਲੀ ਚਾਹ ਪੀਣ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਤੁਸੀਂ ਅਦਰਕ ਨੂੰ ਪਾਣੀ 'ਚ ਪਾ ਕੇ ਉਬਾਲ ਲਓ। ਹੁਣ ਇਸ 'ਚ ਚਾਹ ਦੀਆਂ ਪੱਤੀਆਂ ਪਾ ਦਿਓ ਅਤੇ ਉਬਾਲ ਆਉਣ 'ਤੇ ਇਸ ਨੂੰ ਛਾਣ ਲਓ। ਹੁਣ ਇਸ 'ਚ 1 ਚਮਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਤੁਹਾਡਾ ਭਾਰ ਘੱਟ ਹੋਵੇਗਾ ਅਤੇ ਜ਼ੁਕਾਮ ਅਤੇ ਫਲੂ ਵੀ ਠੀਕ ਹੋ ਜਾਵੇਗਾ।


2. ਤੁਲਸੀ ਦੀ ਚਾਹ -


ਤੁਹਾਨੂੰ ਦਿਨ 'ਚ ਘੱਟ ਤੋਂ ਘੱਟ ਇਕ ਵਾਰ ਤੁਲਸੀ ਦੀ ਚਾਹ ਜ਼ਰੂਰ ਪੀਣੀ ਚਾਹੀਦੀ ਹੈ। ਇਸ ਦੇ ਲਈ 1 ਕੱਪ ਪਾਣੀ ਰੱਖੋ ਅਤੇ ਉਬਲਣ 'ਤੇ ਤੁਲਸੀ ਦੀਆਂ ਪੱਤੀਆਂ ਨੂੰ ਪੀਸ ਕੇ ਪਾ ਦਿਓ। ਹੁਣ ਇਸ 'ਚ ਚਾਹ ਦੀਆਂ ਪੱਤੀਆਂ ਪਾ ਕੇ ਉਬਾਲ ਲਓ। ਇਸ ਨੂੰ ਛਾਣ ਕੇ ਗਰਮਾ-ਗਰਮ ਪੀਓ।


3. ਤੇਜ਼ ਪੱਤਾ ਵਾਲੀ ਚਾਹ -


ਤੁਸੀਂ ਤੇਜ਼ ਪੱਤੇ ਦੀ ਚਾਹ ਬਣਾਉਣ ਲਈ ਕਿਸੇ ਭਾਂਡੇ 'ਚ ਪਾਣੀ ਨੂੰ ਉਬਾਲ ਕੇ ਰੱਖੋ। ਹੁਣ ਇਸ 'ਚ 3 ਤੇਜ਼ ਪੱਤੇ ਅਤੇ ਇਕ ਚੁਟਕੀ ਦਾਲਚੀਨੀ ਪਾਊਡਰ ਮਿਲਾਓ। ਇਸ ਨੂੰ 10 ਮਿੰਟ ਤੱਕ ਪਕਾਓ। ਚਾਹ ਨੂੰ ਛਾਣ ਕੇ ਉਸ 'ਚ ਥੋੜ੍ਹਾ ਜਿਹਾ ਸ਼ਹਿਦ ਅਤੇ ਨਿੰਬੂ ਮਿਲਾ ਕੇ ਗਰਮਾ-ਗਰਮ ਪੀਓ।


4. ਨਿੰਬੂ ਵਾਲੀ ਚਾਹ -


ਕੁਝ ਲੋਕਾਂ ਨੂੰ ਨਿੰਬੂ ਵਾਲੀ ਚਾਹ ਬਹੁਤ ਪਸੰਦ ਹੁੰਦੀ ਹੈ। ਜੇਕਰ ਤੁਸੀਂ ਪਤਲੇ ਹੋਣਾ ਚਾਹੁੰਦੇ ਹੋ ਤਾਂ ਨਿੰਬੂ ਵਾਲੀ ਚਾਹ ਜ਼ਰੂਰ ਪੀਓ। ਇਸ ਦੇ ਲਈ ਗੈਸ 'ਤੇ 1 ਵੱਡਾ ਕੱਪ ਪਾਣੀ ਉਬਾਲੋ ਅਤੇ ਇਸ 'ਚ ਚਾਹ ਦੀਆਂ ਪੱਤੀਆਂ ਪਾ ਦਿਓ। ਹੁਣ ਇਸ ਨੂੰ ਛਾਣ ਕੇ ਅੱਧਾ ਨਿੰਬੂ ਨਿਚੋੜ ਲਓ। ਤੁਸੀਂ ਚਾਹੋ ਤਾਂ ਇਸ 'ਚ ਸ਼ਹਿਦ ਵੀ ਮਿਲਾ ਸਕਦੇ ਹੋ।


5. ਦਾਲਚੀਨੀ ਵਾਲੀ ਚਾਹ -


ਤੁਸੀਂ ਦਾਲਚੀਨੀ ਨਾਲ ਚਾਹ ਬਣਾ ਕੇ ਵੀ ਪੀ ਸਕਦੇ ਹੋ। ਇਸ ਨਾਲ ਭਾਰ ਘਟਾਉਣ 'ਚ ਮਦਦ ਮਿਲੇਗੀ। ਇਸ ਦੇ ਲਈ ਸਭ ਤੋਂ ਪਹਿਲਾਂ 1 ਕੱਪ ਪਾਣੀ ਨੂੰ ਉਬਾਲੋ ਅਤੇ ਇਸ 'ਚ ਇਕ ਚੌਥਾਈ ਚਮਚ ਦਾਲਚੀਨੀ ਪਾਊਡਰ ਮਿਲਾਓ। ਹੁਣ ਪਾਣੀ ਨੂੰ 2-3 ਮਿੰਟ ਤੱਕ ਪਕਾਓ। ਹੁਣ ਇਸ ਨੂੰ ਇਕ ਕੱਪ 'ਚ ਪਾ ਕੇ ਇਕ ਚੱਮਚ ਸ਼ਹਿਦ ਮਿਲਾਓ। ਹੁਣ ਇਸ ਨੂੰ ਗਰਮ ਕਰਕੇ ਹੀ ਪੀਓ।


Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।