ਸਿਗਰਟ ਅਤੇ ਕੋਲਡ ਡਰਿੰਕ ਦੋਵੇਂ ਹੀ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ। ਪਰ ਲੋਕ ਇਸ ਗੱਲ ਨੂੰ ਜਾਣਦੇ ਹੋਏ ਵੀ ਹਰ ਰੋਜ਼ ਦੋਵੇਂ ਪੀਂਦੇ ਹਨ। ਹਾਲਾਂਕਿ, ਕੁਝ ਹੀ ਲੋਕ ਦੋਵੇਂ ਚੀਜ਼ਾਂ ਇਕੱਠੇ ਪੀਂਦੇ ਹਨ। ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਜੇਕਰ ਤੁਸੀਂ ਦੋਵੇਂ ਚੀਜ਼ਾਂ ਇਕੱਠੀਆਂ ਪੀਂਦੇ ਹੋ ਤਾਂ ਤੁਹਾਡੇ ਸਰੀਰ 'ਤੇ ਕੀ ਅਸਰ ਪੈਂਦਾ ਹੈ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਸਿਰਫ ਕੋਲਡ ਡਰਿੰਕਸ ਜਾਂ ਸਿਰਫ ਸਿਗਰੇਟ ਪੀਣ ਨਾਲ ਤੁਹਾਡੀ ਸਿਹਤ 'ਤੇ ਕੀ ਅਸਰ ਪਵੇਗਾ।


ਕੋਲਡ ਡਰਿੰਕਸ ਤੇ ਸਿਗਰੇਟ ਇਕੱਠੇ ਪੀਣ ਨਾਲ ਕੀ ਅਸਰ ਹੁੰਦਾ?


ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੋਜੀ ਇਨਫਰਮੇਸ਼ਨ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਇਕ ਖੋਜ ਰਿਪੋਰਟ ਦੇ ਅਨੁਸਾਰ, ਜਦੋਂ ਤੁਸੀਂ ਰੋਜ਼ਾਨਾ ਸਾਫਟ ਡਰਿੰਕਸ ਪੀਂਦੇ ਹੋ ਤਾਂ ਇਸ ਦੀ ਵਜ੍ਹਾ ਨਾਲ ਤੁਹਾਡੇ ਸਰੀਰ ਵਿਚ ਉੱਚ ਫਰੂਟੋਜ਼ ਦੀ ਮਾਤਰਾ ਕਾਫੀ ਵੱਧ ਜਾਂਦੀ ਹੈ। ਇਹ ਸਾਡੇ ਸਰੀਰ ਦੇ S mutans ਨੂੰ ਹੋਰ ਵਧਾਉਂਦਾ ਹੈ। ਇਸ ਦੇ ਨਾਲ ਹੀ ਸਿਗਰੇਟ 'ਚ ਮੌਜੂਦ ਨਿਕੋਟੀਨ ਸਾਡੇ ਸਰੀਰ 'ਚ S mutans ਦੀ ਮਾਤਰਾ ਨੂੰ ਵੀ ਵਧਾਉਂਦਾ ਹੈ। ਅਜਿਹੇ 'ਚ ਜਦੋਂ ਅਸੀਂ ਸਿਗਰੇਟ ਅਤੇ ਕੋਲਡ ਡਰਿੰਕਸ ਇਕੱਠੇ ਪੀਂਦੇ ਹਾਂ ਤਾਂ ਇਸ ਨਾਲ ਸਾਡੇ ਸਰੀਰ 'ਚ ਐੱਸ ਮਿਊਟਨ ਦੀ ਮਾਤਰਾ ਦੁੱਗਣੀ ਹੋ ਜਾਂਦੀ ਹੈ, ਜੋ ਸਾਡੇ ਸਰੀਰ ਲਈ ਖਤਰਨਾਕ ਹੈ।


ਸਿਗਰਟ ਕਿੰਨਾ ਨੁਕਸਾਨ ਕਰਦੀ?


ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੀ ਰਿਪੋਰਟ ਅਨੁਸਾਰ ਸਿਗਰਟ ਦਾ ਧੂੰਆਂ ਸਰੀਰ ਦੇ ਲਗਭਗ ਸਾਰੇ ਅੰਗਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਕਈ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਿਗਰਟ ਪੀਣ ਨਾਲ ਸਾਹ ਪ੍ਰਣਾਲੀ, ਸੰਚਾਰ ਪ੍ਰਣਾਲੀ, ਪ੍ਰਜਨਨ ਪ੍ਰਣਾਲੀ, ਚਮੜੀ ਅਤੇ ਅੱਖਾਂ ਦੇ ਨਾਲ-ਨਾਲ ਸਾਡੇ ਫੇਫੜਿਆਂ 'ਤੇ ਵੀ ਬੁਰਾ ਅਸਰ ਪੈਂਦਾ ਹੈ। ਇੰਨਾ ਹੀ ਨਹੀਂ, ਸਿਗਰਟ ਕਈ ਤਰ੍ਹਾਂ ਦੇ ਕੈਂਸਰ ਦਾ ਖਤਰਾ ਵੀ ਬਣਦੀ ਹੈ। ਰਿਪੋਰਟਾਂ ਦੇ ਅਨੁਸਾਰ, ਫੇਫੜਿਆਂ ਦੇ ਕੈਂਸਰ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਸਿਗਰਟਨੋਸ਼ੀ ਇੱਕ ਵੱਡਾ ਕਾਰਨ ਬਣੀ ਹੋਈ ਹੈ।


ਕੋਲਡ ਡਰਿੰਕਸ ਦੇ ਕੀ ਨੁਕਸਾਨ ?


ਗਰਮੀਆਂ ਵਿੱਚ ਵੱਡੀ ਗਿਣਤੀ ਅੰਦਰ ਲੋਕ ਕੋਲਡ ਡਰਿੰਕ ਦਾ ਸੇਵਨ ਕਰਦੇ ਹਨ। ਪਰ ਇਸ ਨਾਲ ਸਾਡੇ  ਸਰੀਰ 'ਤੇ ਕਿੰਨਾ ਬੁਰਾ ਪ੍ਰਭਾਵ ਪੈਂਦਾ ਹੈ ? ਕੀ ਤੁਸੀਂ ਕਦੇ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਅਸਲ 'ਚ ਕੋਲਡ ਡਰਿੰਕਸ 'ਚ ਫਰੂਟੋਜ਼ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ ਅਤੇ ਇਸ ਕਾਰਨ ਪੇਟ 'ਤੇ ਚਰਬੀ ਜਮ੍ਹਾ ਹੋ ਜਾਂਦੀ ਹੈ। 


ਦੂਜੇ ਪਾਸੇ ਜਦੋਂ ਅਸੀਂ ਕੋਲਡ ਡਰਿੰਕਸ ਪੀਣ ਦੀ ਮਾਤਰਾ ਵਧਾਉਂਦੇ ਹਾਂ ਤਾਂ ਇਹ ਲੀਵਰ 'ਤੇ ਭਾਰੀ ਪੈਣ ਲੱਗ ਜਾਂਦਾ ਹੈ ਅਤੇ ਇਸ ਨਾਲ ਨਾਨ-ਅਲਕੋਹਲਿਕ ਫੈਟੀ ਲਿਵਰ ਦੀ ਬੀਮਾਰੀ ਦਾ ਖਤਰਾ ਵਧ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਕੋਲਡ ਡਰਿੰਕ ਪੀਣ ਨਾਲ ਬਲੱਡ ਸ਼ੂਗਰ ਵਧਣ ਦਾ ਵੀ ਖਤਰਾ ਰਹਿੰਦਾ ਹੈ।