Fore head Kiss : ਪਿਆਰ ਇਸ ਦੁਨੀਆਂ ਦਾ ਸਭ ਤੋਂ ਖੂਬਸੂਰਤ ਅਹਿਸਾਸ ਹੈ। ਪਿਆਰ ਕਰਨਾ ਜਿੰਨਾ ਸੌਖਾ ਹੈ, ਓਨਾ ਹੀ ਇਸ ਨੂੰ ਪ੍ਰਗਟ ਕਰਨਾ ਔਖਾ ਹੈ। ਲੋਕ ਪਿਆਰ ਨੂੰ ਦਿਖਾਉਣ ਤੇ ਪ੍ਰਗਟ ਕਰਨ ਲਈ ਕਈ ਤਰਕੀਬਾਂ ਅਪਣਾਉਂਦੇ ਹਨ, ਜਿਵੇਂ ਕਿ ਤਰੀਫ਼ ਕਰਨਾ, ਜੱਫੀ ਪਾਉਣਾ, ਹੱਥ ਚੁੰਮਣਾ, ਪਿਆਰ ਦੇ ਨੋਟ ਲਿਖਣਾ ਆਦਿ। ਇਨ੍ਹਾਂ ਵਿੱਚੋਂ ਇੱਕ ਬਹੁਤ ਹੀ ਸੁੰਦਰ ਅੰਦਾਜ਼ ਹੈ ਮੱਥਾ ਚੁੰਮਣਾ। ਇਹ ਉਹ ਅੰਦਾਜ਼ ਹੈ ਜਿਸ ਨੂੰ ਹਰ ਕੋਈ ਪਿਆਰ ਕਰਦਾ ਹੈ। ਮੱਥੇ 'ਤੇ ਕਿਸ ਕਰਨਾ ਬਹੁਤ ਕੁਝ ਦੱਸਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਅਜਿਹਾ ਸਿਰਫ਼ ਤੁਹਾਡਾ ਪਾਰਟਨਰ ਹੀ ਕਰੇ, ਕੋਈ ਵੀ ਕਰ ਸਕਦੈ। ਤੁਹਾਡੇ ਮਾਪੇ ਵੀ ਕਰ ਸਕਦੇ ਹਨ। ਦੋਸਤ ਜਾਂ ਭੈਣ-ਭਰਾ ਵੀ ਅਜਿਹਾ ਕਰ ਸਕਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਮੱਥੇ 'ਤੇ ਚੁੰਮਣ ਦਾ ਅਸਲ ਮਤਲਬ ਕੀ ਹੈ ਅਸੀਂ ਇਸ ਬਾਰੇ ਵਿਸਥਾਰ ਨਾਲ ਜਾਣਾਂਗੇ।
ਮੱਥੇ 'ਤੇ ਚੁੰਮਣ ਦਾ ਇਹ ਹੈ ਅਸਲ ਅਰਥ
ਦਿਲ ਨਾਲ ਜੁੜਾਵ ਹੋਣਾ- ਜਦੋਂ ਰਿਸ਼ਤੇ ਦੀ ਗੱਲ ਆਉਂਦੀ ਹੈ ਤੇ ਤੁਹਾਡਾ ਸਾਥੀ ਤੁਹਾਡੇ ਮੱਥੇ ਨੂੰ ਚੁੰਮਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਸਾਥੀ ਤੁਹਾਡੇ ਨਾਲ ਪੂਰੇ ਦਿਲ ਨਾਲ ਜੁੜਿਆ ਹੋਇਆ ਹੈ ਤੇ ਹਮੇਸ਼ਾ ਲਈ ਜੁੜਿਆ ਰਹਿਣਾ ਚਾਹੁੰਦਾ ਹੈ।
ਇੱਜ਼ਤ ਅਤੇ ਸਨਮਾਨ ਦਾ ਇਜ਼ਹਾਰ- ਚਾਹੇ ਤੁਸੀਂ ਨਵੇਂ ਰਿਸ਼ਤੇ ਵਿੱਚ ਹੋ ਜਾਂ ਪੁਰਾਣੇ ਰਿਸ਼ਤੇ ਵਿੱਚ, ਜੇ ਤੁਹਾਨੂੰ ਮੱਥੇ 'ਤੇ ਚੁੰਮਿਆ ਜਾਂਦਾ ਹੈ, ਤਾਂ ਇਸ ਦਾ ਸਿੱਧਾ ਮਤਲਬ ਹੈ ਕਿ ਤੁਹਾਡਾ ਸਾਥੀ ਜੀਵਨ ਭਰ ਤੁਹਾਡੇ ਨਾਲ ਰਹਿਣਾ ਚਾਹੁੰਦਾ ਹੈ। ਉਹ ਨਾ ਸਿਰਫ਼ ਤੁਹਾਨੂੰ ਪਿਆਰ ਕਰਦਾ ਹੈ, ਸਗੋਂ ਤੁਹਾਡੀ ਇੱਜ਼ਤ ਵੀ ਕਰਦਾ ਹੈ ਅਤੇ ਤੁਹਾਨੂੰ ਇੱਜ਼ਤ ਨਾਲ ਰੱਖਣਾ ਚਾਹੁੰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕੋਈ ਤੁਹਾਨੂੰ ਸੱਚਮੁੱਚ ਪਿਆਰ ਕਰਦਾ ਹੈ ਤੇ ਤੁਹਾਨੂੰ ਕਦੇ ਗੁਆਉਣਾ ਨਹੀਂ ਚਾਹੁੰਦਾ।
ਰੂਹ ਨੂੰ ਛੂਹ ਲੈਣਾ- ਜੇ ਤੁਹਾਡਾ ਪਾਰਟਨਰ ਸ਼ੁਰੂਆਤੀ ਦੌਰ 'ਚ ਤੁਹਾਡੇ ਨਾਲ ਇਸ ਤਰ੍ਹਾਂ ਦਾ ਹਾਵ-ਭਾਵ ਰੱਖਦਾ ਹੈ, ਤਾਂ ਸਮਝੋ ਕਿ ਉਹ ਤੁਹਾਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਰਿਹੈ। ਇਹ ਤੁਹਾਡੀ ਰੂਹ ਨੂੰ ਛੂਹਣ ਲਈ ਸਾਥੀ ਦੀ ਇੱਕ ਬਿਹਤਰ ਚਾਲ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਤੁਹਾਨੂੰ ਆਪਣਾ ਜੀਵਨ ਸਾਥੀ ਮਿਲ ਗਿਆ ਹੈ ਜੋ ਤੁਹਾਡੀ ਆਤਮਾ, ਰੂਹ ਨੂੰ ਛੂਹਣਾ ਚਾਹੁੰਦਾ ਹੈ, ਨਾ ਕਿ ਤੁਹਾਡੇ ਸਰੀਰ ਨੂੰ ਨਹੀਂ।
ਮਹੱਤਵ- ਮੱਥੇ 'ਤੇ ਕਿਸ ਕਰਨ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਉਨ੍ਹਾਂ ਲਈ ਕਿੰਨੇ ਮਹੱਤਵਪੂਰਨ ਹੋ। ਕਈ ਵਾਰ ਮਾਤਾ-ਪਿਤਾ ਜਾਂ ਤੁਹਾਡੇ ਭੈਣ-ਭਰਾ ਜਾਂ ਤੁਹਾਡਾ ਸਾਥੀ ਇਸ ਤਰ੍ਹਾਂ ਚੁੰਮਦੇ ਹਨ ਕਿ ਉਨ੍ਹਾਂ ਨੂੰ ਤੁਹਾਡੇ 'ਤੇ ਮਾਣ ਹੈ, ਤੁਸੀਂ ਆਪਣੀ ਜ਼ਿੰਦਗੀ ਵਿਚ ਜੋ ਵੀ ਕਰ ਰਹੇ ਹੋ ਉਸ ਲਈ ਉਹ ਬਹੁਤ ਖੁਸ਼ ਮਹਿਸੂਸ ਕਰਦੇ ਹਨ।
ਭਾਵਾਤਮਕ ਲਗਾਵ- ਮੱਥੇ 'ਤੇ ਚੁੰਮਣਾ ਤੁਹਾਡੀ ਦੇਖਭਾਲ ਨੂੰ ਦਰਸਾਉਂਦਾ ਹੈ। ਜੋ ਕੋਈ ਤੁਹਾਡੇ ਮੱਥੇ 'ਤੇ ਕਿਸ ਕਰਦਾ ਹੈ, ਉਹ ਵਿਅਕਤੀ ਤੁਹਾਡੇ ਨਾਲ ਭਾਵਨਾਤਮਕ ਤੌਰ 'ਤੇ ਬਹੁਤ ਜੁੜਿਆ ਹੋਇਆ ਹੈ। ਇਹ ਤੁਹਾਡਾ ਸਾਥੀ ਵੀ ਹੋ ਸਕਦਾ ਹੈ। ਤੁਹਾਡੇ ਭੈਣ-ਭਰਾ ਇਹ ਤੁਹਾਡੇ ਮਾਪੇ ਜਾਂ ਤੁਹਾਡੇ ਸਭ ਤੋਂ ਚੰਗੇ ਦੋਸਤ ਵੀ ਹੋ ਸਕਦੇ ਹਨ।