Teeth Cleaning : ਹੁਣ ਦੇ ਸਮੇਂ 'ਚ ਖ਼ੂਬਸੂਰਤੀ ਨੂੰ ਪਹਿਲ ਦਿੱਤੀ ਜਾਂਦੀ ਹੈ। ਜੇਕਰ ਤੁਹਾਡੀ ਦਿੱਖ ਸੁੰਦਰ ਹੈ ਤਾਂ ਹਰ ਕੋਈ ਤੁਹਾਡੇ ਤੋਂ ਆਕਰਸ਼ਿਤ ਹੋਵੇਗਾ। ਇਸਤੋਂ ਇਲਾਵਾ ਕਈ ਅਜਿਹੀਆਂ ਚੀਜ਼ਾਂ ਵੀ ਹੁੰਦੀਆਂ ਹਨ, ਜੋ ਸਹੀ ਨਾ ਹੋਣ 'ਤੇ ਤੁਹਾਨੂੰ ਕਈ ਥਾਵਾਂ 'ਤੇ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਨ੍ਹਾਂ 'ਚੋਂ ਹੀ ਇਕ ਹੈ ਪੀਲੇ ਦੰਦ। ਪੀਲੇ ਦੰਦ ਤੁਹਾਡੀ ਮੁਸਕਰਾਹਟ ਨੂੰ ਛੁਪਾਉਣ ਦਾ ਕੰਮ ਕਰਦੇ ਹਨ। ਇਸ ਦੇ ਨਾਲ ਹੀ ਪੀਲੇ ਦੰਦ ਵੀ ਤੁਹਾਡੇ ਆਤਮਵਿਸ਼ਵਾਸ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਦੂਜੇ ਲੋਕਾਂ ਦੇ ਸਾਹਮਣੇ ਖੁੱਲ੍ਹ ਕੇ ਗੱਲ ਕਰਨ ਅਤੇ ਮੁਸਕਰਾਉਣ ਤੋਂ ਝਿਜਕਦੇ ਹੋ। ਦੰਦ ਚਿੱਟੇ ਕਰਨ ਲਈ ਲੋਕ ਕੀ ਕਰਦੇ ਹਨ? ਦੰਦਾਂ ਦੇ ਡਾਕਟਰ ਕੋਲ ਜਾਣ ਤੋਂ ਲੈ ਕੇ ਵੱਖ-ਵੱਖ ਤਰ੍ਹਾਂ ਦੇ ਟੂਥਪੇਸਟ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕਈ ਵਾਰ ਦੰਦਾਂ ਦੀ ਚੰਗੀ ਤਰ੍ਹਾਂ ਸਫਾਈ ਨਹੀਂ ਹੁੰਦੀ। ਇਸ ਲਈ, ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਆਸਾਨੀ ਨਾਲ ਆਪਣੇ ਦੰਦਾਂ ਨੂੰ ਸਫੈਦ (ਵ੍ਹਾਈਟ) ਬਣਾ ਸਕਦੇ ਹੋ।
 
ਖੁਰਾਕ (ਡਾਈਟ) ਵਿੱਚ ਤਬਦੀਲੀ 
ਦੰਦਾਂ ਦੇ ਪੀਲੇ ਹੋਣ ਦਾ ਕਾਰਨ ਖੁਰਾਕ ਹੈ। ਦਰਅਸਲ, ਸਮੋਕਿੰਗ, ਵਾਈਨ, ਚਾਹ ਅਤੇ ਕੌਫੀ ਵਿੱਚ ਟੈਨਿਨ ਹੁੰਦੇ ਹਨ, ਜੋ ਦੰਦਾਂ ਨੂੰ ਪੀਲਾ ਬਣਾਉਣ ਦਾ ਕੰਮ ਕਰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਦੰਦਾਂ ਨੂੰ ਸਫੈਦ ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਡਾਈਟ 'ਚ ਬਦਲਾਅ ਕਰੋ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੇਵਨ ਘੱਟ ਕਰੋ। ਆਪਣੀ ਡਾਈਟ ਨੂੰ ਪੌਸ਼ਟਿਕ ਚੀਜ਼ਾਂ ਨਾਲ ਭਰਪੂਰ ਕਰੋ ਜੋ ਸਰੀਰ ਲਈ ਵੀ ਚੰਗੀਆਂ ਹਨ।
 
ਬੇਕਿੰਗ ਸੋਡੇ ਨਾਲ ਬੁਰਸ਼ ਕਰਨਾ 
ਬੇਕਿੰਗ ਸੋਡਾ (Baking Soda) ਦੰਦਾਂ ਦੀ ਸਤ੍ਹਾ 'ਤੇ ਦਾਗ-ਧੱਬੇ ਦੂਰ ਕਰਨ 'ਚ ਕਾਰਗਰ ਹੈ। ਹਾਲਾਂਕਿ, ਕੁਝ ਲੋਕ ਚਿੰਤਾ ਕਰਦੇ ਹਨ ਕਿ ਬੇਕਿੰਗ ਸੋਡਾ ਬਹੁਤ ਕਠੋਰ ਹੈ ਅਤੇ ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਹਾਲਾਂਕਿ, ਬੇਕਿੰਗ ਸੋਡਾ ਬੈਕਟੀਰੀਆ ਨਾਲ ਲੜਨ ਵਿੱਚ ਮਦਦ ਕਰਦਾ ਹੈ, ਨਾਲ ਹੀ ਦੰਦਾਂ ਦੇ ਸੜਨ ਨੂੰ ਰੋਕਣ ਵਿੱਚ ਵੀ ਕਾਰਗਰ ਹੈ।


ਹਾਈਡਰੋਜਨ ਪਰਆਕਸਾਈਡ ਦੀ ਵਰਤੋਂ ਕਰਨਾ 
ਹਾਈਡ੍ਰੋਜਨ ਪਰਆਕਸਾਈਡ (Hydrogen Peroxide) ਇੱਕ ਹਲਕਾ ਬਲੀਚ ਹੈ ਜੋ ਦਾਗ ਵਾਲੇ ਦੰਦਾਂ ਨੂੰ ਚਿੱਟਾ ਕਰਨ ਵਿੱਚ ਮਦਦ ਕਰ ਸਕਦਾ ਹੈ। ਦੰਦਾਂ ਨੂੰ ਸਫੈਦ ਕਰਨ ਲਈ, ਬੇਕਿੰਗ ਸੋਡਾ ਅਤੇ ਹਾਈਡ੍ਰੋਜਨ ਪਰਆਕਸਾਈਡ ਦੇ ਮਿਸ਼ਰਣ ਨਾਲ ਦਿਨ ਵਿੱਚ ਦੋ ਵਾਰ 1-2 ਮਿੰਟ ਲਈ ਬੁਰਸ਼ ਕਰਨ ਨਾਲ ਦੰਦਾਂ ਦੀ ਸਫਾਈ ਵਿੱਚ ਮਦਦ ਮਿਲਦੀ ਹੈ। ਹਾਲਾਂਕਿ ਲੰਬੇ ਸਮੇਂ ਤੱਕ ਹਾਈਡ੍ਰੋਜਨ ਪਰਆਕਸਾਈਡ ਦੀ ਵਰਤੋਂ ਕਰਨ ਨਾਲ ਦੰਦਾਂ ਦੀ ਸੰਵੇਦਨਸ਼ੀਲਤਾ ਵਧ ਸਕਦੀ ਹੈ।