ਡਬਲਿਊਐਚਓ (WHO) ਨੇ ਹਰ ਉਮਰ ਦੇ ਲੋਕਾਂ ਨੂੰ ਆਪਣੇ ਆਪ ਨੂੰ ਵਾਇਰਸ ਤੋਂ ਬਚਾਉਣ ਲਈ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ। ਉਦਾਹਰਨ ਵਜੋਂ ਚੰਗੀ ਤਰ੍ਹਾਂ ਹੱਥਾਂ ਦੀ ਸਫਾਈ ਤੇ ਚੰਗੀ ਸਫਾ ਹਵਾ ‘ਚ ਸਾਹ ਲੈਣ ਦੀ ਹਦਾਇਤ ਦਿੱਤੀ ਗਈ ਹੈ। •ਕੀ ਤੁਸੀਂ ਸਤ੍ਹਾ ਨੂੰ ਛੂਹ ਕੇ ਕੋਰੋਨਾਵਾਇਰਸ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ? -ਲੋਕ ਦੂਸ਼ਿਤ ਸਤ੍ਹਾ ਜਾਂ ਵਸਤੂਆਂ ਨੂੰ ਛੂਹ ਕੇ ਤੇ ਫਿਰ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹ ਕੇ COVID-19 ਨਾਲ ਸੰਕਰਮਿਤ ਹੋ ਸਕਦੇ ਹਨ। •ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਕੋਰੋਨਵਾਇਰਸ ਬਿਮਾਰੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜੇ ਤੁਹਾਨੂੰ ਬੁਖਾਰ, ਖਾਂਸੀ ਤੇ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਜਲਦੀ ਡਾਕਟਰ ਕੋਲ ਜਾਓ ਤੇ ਜਾਂਚ ਕਰਵਾਓ। ਜੇ ਤੁਸੀਂ ਬੀਮਾਰ ਮਹਿਸੂਸ ਕਰਦੇ ਹੋ ਤਾਂ ਘਰ ਰਹੋ। ਜੇ ਤੁਹਾਨੂੰ ਬੁਖਾਰ, ਖਾਂਸੀ ਤੇ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਡਾਕਟਰੀ ਮਦਦ ਲਓ ਤੇ ਪਹਿਲਾਂ ਹੀ ਡਾਕਟਰ ਨੂੰ ਕਾਲ ਕਰੋ। ਆਪਣੇ ਸਥਾਨਕ ਸਿਹਤ ਅਥਾਰਟੀ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ।