Periods during pregnancy: ਪੀਰੀਅਡਸ ਆਉਣਾ ਔਰਤਾਂ ਦੀ ਰੈਗੂਲਰ ਸਾਈਕਲਿੰਗ ਹੁੰਦੀ ਹੈ। ਹਰ ਔਰਤ ਨੂੰ 28 ਤੋਂ 30-35 ਦਿਨਾਂ ਦੇ ਅੰਦਰ ਮਾਹਵਾਰੀ ਆਉਂਦੀ ਹੈ, ਜਿਸ ਨਾਲ ਉਸ ਦੇ ਸਰੀਰ ਵਿੱਚੋਂ ਖ਼ਰਾਬ ਖ਼ੂਨ ਨਿਕਲ ਜਾਂਦਾ ਹੈ ਅਤੇ ਸਰੀਰ ਵਿੱਚ ਸਾਫ ਖੂਨ ਦਾ ਫਲੋ ਹੁੰਦਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਉਸ ਨੂੰ ਗਰਭ ਅਵਸਥਾ ਦੌਰਾਨ ਬਲੀਡਿੰਗ ਕਿਉਂ ਨਹੀਂ ਹੁੰਦੀ ਜਾਂ ਉਸ ਨੂੰ ਪੀਰੀਅਡਸ ਕਿਉਂ ਨਹੀਂ ਆਉਂਦੇ? ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਪਿੱਛੇ ਕੀ ਕਾਰਨ ਹੈ ਅਤੇ ਗਰਭਵਤੀ ਹੋਣ ਤੋਂ ਬਾਅਦ ਔਰਤਾਂ ਨੂੰ ਪੀਰੀਅਡ ਕਿਉਂ ਨਹੀਂ ਆਉਂਦੇ।



ਤਾਂ ਇਸ ਕਰਕੇ ਨਹੀਂ ਆਉਂਦੇ ਪ੍ਰੈਗਨੈਂਸੀ ਦੌਰਾਨ ਪੀਰੀਅਡਸ


ਗਰਭ ਅਵਸਥਾ ਦੌਰਾਨ ਔਰਤਾਂ ਨੂੰ ਮਾਹਵਾਰੀ ਨਹੀਂ ਆਉਂਦੀ, ਕਿਉਂਕਿ ਬੱਚੇਦਾਨੀ ਦੀ ਪਰਤ ਬਣੀ ਰਹਿੰਦੀ ਹੈ। ਜਿਸ ਕਾਰਨ ਖੂਨ ਨਹੀਂ ਨਿਕਲਦਾ। ਬੱਚੇ ਦੀ ਡਿਲੀਵਰੀ ਤੋਂ ਬਾਅਦ ਔਰਤਾਂ ਨੂੰ 30 ਤੋਂ 45 ਦਿਨਾਂ ਤੱਕ ਮਾਹਵਾਰੀ ਆਉਂਦੀ ਹੈ ਅਤੇ ਸਰੀਰ ਵਿੱਚ ਜੋ ਵੀ ਖ਼ਰਾਬ ਖ਼ੂਨ ਹੁੰਦਾ ਹੈ, ਉਹ ਨਿਕਲ ਜਾਂਦਾ ਹੈ। ਹਾਲਾਂਕਿ, ਕਈ ਵਾਰ ਛਾਤੀ ਦਾ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਹਾਰਮੋਨ ਕਰਕੇ ਡਿਲੀਵਰੀ ਦੇ ਤੁਰੰਤ ਬਾਅਦ ਮਾਹਵਾਰੀ ਨਹੀਂ ਆਉਂਦੀ, ਜਿਸ ਨਾਲ ਭਵਿੱਖ ਵਿੱਚ ਸਮੱਸਿਆ ਹੋ ਸਕਦੀ ਹੈ।


ਗਰਭ ਅਵਸਥਾ ਦੌਰਾਨ ਪੀਰੀਅਡਸ ਕਰਕੇ ਔਰਤਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗਰਭ ਅਵਸਥਾ ਦੀ ਪਹਿਲੀ ਤਿਮਾਹੀ ਵਿੱਚ ਹਲਕੇ ਧੱਬੇ ਹੋਣਾ ਆਮ ਗੱਲ ਹੈ, ਪਰ ਜੇਕਰ ਬਾਅਦ ਵਿੱਚ ਖੂਨ ਨਿਕਲਦਾ ਹੈ, ਤਾਂ ਇਸ ਨਾਲ ਮਿਸਕੈਰੇਜ ਦੀ ਸੰਭਾਵਨਾ ਵੱਧ ਜਾਂਦੀ ਹੈ।


ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਰਾਤ ਨੂੰ ਪਸੀਨੇ ਨਾਲ ਭਿੱਜ ਜਾਂਦੇ ਹੋ? ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਆਹ ਗੰਭੀਰ ਬਿਮਾਰੀ


ਇੰਨਾ ਹੀ ਨਹੀਂ, ਮਾਹਵਾਰੀ ਦੇ ਦੌਰਾਨ ਖੂਨ ਵਗਣ ਦੇ ਕੁਝ ਸੰਭਾਵਿਤ ਕਾਰਨ ਸਰਵਾਈਕਲ ਗ੍ਰੀਵਾ ਪੌਲੀਪ ਦਾ ਵਧਣਾ, ਸਮੇਂ ਤੋਂ ਪਹਿਲਾਂ ਡਿਲੀਵਰੀ, ਬੱਚੇਦਾਨੀ ਵਿੱਚ ਇਨਫੈਕਸ਼ਨ ਹੋਣਾ, ਗਰਭ ਅਵਸਥਾ ਦੌਰਾਨ ਜਿਨਸੀ ਸੰਬੰਧ ਆਦਿ ਹੋ ਸਕਦੇ ਹਨ। ਜੇਕਰ ਗਰਭ ਅਵਸਥਾ ਦੌਰਾਨ ਖੂਨ ਨਿਕਲਦਾ ਹੈ, ਤਾਂ ਇਸ ਨਾਲ ਬੇਹੋਸ਼ੀ, ਚੱਕਰ ਆਉਣੇ, ਪੇਟ ਦਰਦ, ਬੁਖਾਰ, ਠੰਢ ਲੱਗਣ ਵਰਗੇ ਲੱਛਣ ਹੋ ਸਕਦੇ ਹਨ। ਅਜਿਹੇ 'ਚ ਗਰਭ ਅਵਸਥਾ ਦੌਰਾਨ ਪੀਰੀਅਡਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।


Disclaimer:  ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


ਇਹ ਵੀ ਪੜ੍ਹੋ: Sex ਤੋਂ ਬਾਅਦ ਜ਼ਿਆਦਾ ਬਲੀਡਿੰਗ ਹੋਣ ਨਾਲ 23 ਸਾਲਾ ਕੁੜੀ ਦੀ ਮੌਤ, ਆਖਿਰ ਕਿਉਂ ਹੁੰਦੀ ਆਹ ਪਰੇਸ਼ਾਨੀ? ਜਾਣੋ ਪੂਰਾ ਮਾਮਲਾ