How To Make Matka Water Colder Naturally : ਗਰਮੀਆਂ ਆਉਂਦਿਆਂ ਹੀ ਜ਼ਿਆਦਾਤਰ ਲੋਕ ਫ੍ਰਿਜ ਦਾ ਬਰਫ ਵਰਗਾ ਠੰਡਾ ਪਾਣੀ ਪੀਣਾ ਪਸੰਦ ਕਰਦੇ ਹਨ, ਪਰ ਹੈਲਥ ਐਕਸਪਰਟ ਮੰਨਦੇ ਹਨ ਕਿ ਬਹੁਤ ਜ਼ਿਆਦਾ ਠੰਡਾ ਪਾਣੀ ਗਲੇ ਅਤੇ ਪਚਣ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸੇ ਲਈ ਅੱਜ ਵੀ ਕਈ ਘਰਾਂ ਵਿੱਚ ਮਿੱਟੀ ਦੇ ਮਟਕੇ ਦਾ ਪਾਣੀ ਸਭ ਤੋਂ ਵਧੀਆ ਅਤੇ ਕੁਦਰਤੀ ਵਿਕਲਪ ਮੰਨਿਆ ਜਾਂਦਾ ਹੈ।
ਮਟਕੇ ਦਾ ਪਾਣੀ ਸਰੀਰ ਨੂੰ ਹੌਲੀ-ਹੌਲੀ ਠੰਡਕ ਦਿੰਦਾ ਹੈ ਅਤੇ ਇਸਦਾ ਸਵਾਦ ਵੀ ਤਾਜ਼ਗੀ ਭਰਿਆ ਹੁੰਦਾ ਹੈ। ਹਾਲਾਂਕਿ ਕਈ ਲੋਕ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦਾ ਮਟਕਾ ਪਾਣੀ ਠੀਕ ਤਰ੍ਹਾਂ ਠੰਡਾ ਨਹੀਂ ਕਰਦਾ। ਅਜਿਹੇ ਵਿੱਚ ਕੁਝ ਆਸਾਨ ਦੇਸੀ ਜੁਗਾੜ ਤੁਹਾਡੇ ਮਟਕੇ ਨੂੰ ਫ੍ਰਿਜ ਤੋਂ ਵੀ ਵੱਧ ਪ੍ਰਭਾਵਸ਼ਾਲੀ ਬਣਾ ਸਕਦੇ ਹਨ।
ਮਟਕੇ ਤੋਂ ਚਿਲਡ ਵਾਟਰ ਕਿਵੇਂ ਮਿਲੇਗਾ?
ਮਟਕੇ ਨੂੰ ਗਿੱਲੇ ਕੱਪੜੇ ਨਾਲ ਢੱਕਣਾ ਸਭ ਤੋਂ ਪੁਰਾਣਾ ਅਤੇ ਕਾਰਗਰ ਤਰੀਕਾ ਮੰਨਿਆ ਜਾਂਦਾ ਹੈ। ਜੇ ਮਟਕੇ ਦੇ ਆਲੇ-ਦੁਆਲੇ ਗਿੱਲਾ ਕੱਪੜਾ ਜਾਂ ਬੋਰੀ ਲਪੇਟ ਦਿੱਤੀ ਜਾਵੇ ਤਾਂ ਕੱਪੜੇ ਦਾ ਪਾਣੀ ਸੁੱਕਦੇ ਸਮੇਂ ਮਟਕੇ ਦੀ ਗਰਮੀ ਖਿੱਚ ਲੈਂਦਾ ਹੈ। ਇਸ ਨਾਲ ਅੰਦਰਲਾ ਪਾਣੀ ਹੋਰ ਵੱਧ ਠੰਡਾ ਰਹਿੰਦਾ ਹੈ। ਜੇ ਗਰਮੀ ਜ਼ਿਆਦਾ ਹੋਵੇ ਤਾਂ ਦਿਨ ਵਿੱਚ 2 ਤੋਂ 3 ਵਾਰ ਕੱਪੜੇ ਨੂੰ ਮੁੜ ਗਿੱਲਾ ਕਰਨਾ ਚਾਹੀਦਾ ਹੈ। ਇਹ ਤਰੀਕਾ ਪਿੰਡਾਂ ਵਿੱਚ ਕਾਫੀ ਸਮੇਂ ਤੋਂ ਵਰਤਿਆ ਜਾਂਦਾ ਰਿਹਾ ਹੈ।
ਮਟਕੇ ਨੂੰ ਕਿੱਥੇ ਰੱਖਣਾ ਚਾਹੀਦਾ ਹੈ?
ਮਟਕੇ ਦੀ ਠੰਡਕ ਇਸ ਗੱਲ ‘ਤੇ ਵੀ ਨਿਰਭਰ ਕਰਦੀ ਹੈ ਕਿ ਉਹ ਕਿੱਥੇ ਰੱਖਿਆ ਗਿਆ ਹੈ। ਕਈ ਲੋਕ ਮਟਕੇ ਨੂੰ ਰਸੋਈ ਦੇ ਗਰਮ ਕੋਨੇ ਜਾਂ ਧੁੱਪ ਵਾਲੀ ਥਾਂ ‘ਤੇ ਰੱਖ ਦਿੰਦੇ ਹਨ, ਜਿਸ ਨਾਲ ਪਾਣੀ ਜਲਦੀ ਗਰਮ ਹੋ ਜਾਂਦਾ ਹੈ। ਐਕਸਪਰਟਸ ਮੁਤਾਬਕ ਮਟਕੇ ਨੂੰ ਹਮੇਸ਼ਾ ਹਵਾਦਾਰ ਅਤੇ ਠੰਡੀ ਥਾਂ ‘ਤੇ ਰੱਖਣਾ ਚਾਹੀਦਾ ਹੈ। ਖਿੜਕੀ, ਬਾਲਕਨੀ ਜਾਂ ਹਵਾ ਆਉਣ-ਜਾਣ ਵਾਲੀ ਜਗ੍ਹਾ ਮਟਕੇ ਲਈ ਸਭ ਤੋਂ ਵਧੀਆ ਮੰਨੀ ਜਾਂਦੀ ਹੈ।
ਨਵੇਂ ਮਟਕੇ ਲਈ ਕੀ ਧਿਆਨ ਰੱਖਣਾ ਚਾਹੀਦਾ ਹੈ?
ਜੇ ਤੁਸੀਂ ਨਵਾਂ ਮਟਕਾ ਖਰੀਦਿਆ ਹੈ ਤਾਂ ਉਸਨੂੰ ਤੁਰੰਤ ਵਰਤਣਾ ਨਹੀਂ ਚਾਹੀਦਾ। ਨਵੇਂ ਮਟਕੇ ਨੂੰ ਪਹਿਲਾਂ 10 ਤੋਂ 12 ਘੰਟੇ ਤੱਕ ਸਾਫ ਪਾਣੀ ਵਿੱਚ ਭਿੱਜੋ ਕੇ ਰੱਖਣਾ ਜ਼ਰੂਰੀ ਹੁੰਦਾ ਹੈ। ਇਸ ਨਾਲ ਮਿੱਟੀ ਦੇ ਛੋਟੇ-ਛੋਟੇ ਛੇਦ ਖੁੱਲ ਜਾਂਦੇ ਹਨ ਅਤੇ ਮਟਕਾ ਪਾਣੀ ਨੂੰ ਵਧੀਆ ਤਰੀਕੇ ਨਾਲ ਠੰਡਾ ਕਰ ਸਕਦਾ ਹੈ। ਕਈ ਲੋਕ ਇਹ ਸਟੈਪ ਛੱਡ ਦਿੰਦੇ ਹਨ, ਜਿਸ ਕਾਰਨ ਮਟਕਾ ਠੀਕ ਕੂਲਿੰਗ ਨਹੀਂ ਕਰਦਾ।
ਇਹ ਗੱਲਾਂ ਵੀ ਰੱਖੋ ਧਿਆਨ ਵਿੱਚ
ਮਟਕੇ ਨੂੰ ਸਿੱਧਾ ਫਰਸ਼ ‘ਤੇ ਨਾ ਰੱਖੋ, ਕਿਉਂਕਿ ਗਰਮ ਫਰਸ਼ ਦੀ ਗਰਮੀ ਪਾਣੀ ਨੂੰ ਜਲਦੀ ਗਰਮ ਕਰ ਸਕਦੀ ਹੈ।ਮਟਕੇ ਨੂੰ ਲੱਕੜ ਦੇ ਤਖ਼ਤੇ, ਸਟੂਲ, ਇੱਟ ਜਾਂ ਸਟੈਂਡ ‘ਤੇ ਰੱਖਣਾ ਵਧੀਆ ਰਹਿੰਦਾ ਹੈ।ਕੁਝ ਲੋਕ ਮਟਕੇ ਦੇ ਹੇਠਾਂ ਗਿੱਲੀ ਰੇਤ ਵੀ ਰੱਖਦੇ ਹਨ, ਜਿਸ ਨਾਲ ਠੰਡਕ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ।ਮਟਕੇ ਦਾ ਪਾਣੀ ਰੋਜ਼ ਬਦਲਣਾ ਅਤੇ ਸਮੇਂ-ਸਮੇਂ ‘ਤੇ ਸਫਾਈ ਕਰਨੀ ਵੀ ਜ਼ਰੂਰੀ ਹੈ।ਸਫਾਈ ਲਈ ਹਲਕੇ ਗੁੰਮਗੁੰਮੇ ਪਾਣੀ ਅਤੇ ਨਰਮ ਬਰਸ਼ ਦੀ ਵਰਤੋਂ ਕਰੋ। ਤੇਜ਼ ਕੇਮਿਕਲ ਜਾਂ ਸਾਬਣ ਮਿੱਟੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਸਹੀ ਦੇਖਭਾਲ ਨਾਲ ਮਟਕੇ ਦਾ ਪਾਣੀ ਗਰਮੀਆਂ ਵਿੱਚ ਨੇਚੁਰਲ ਕੂਲਿੰਗ ਦਾ ਸਭ ਤੋਂ ਵਧੀਆ ਤਰੀਕਾ ਸਾਬਤ ਹੋ ਸਕਦਾ ਹੈ।