Employee Break Benefits : ਸ਼ਾਪਿੰਗ ਸਾਈਟ ਮੀਸ਼ੋ (meesho) ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਰੀਸੈਟ ਤੇ ਰੀਚਾਰਜ ਕਰਨ ਲਈ 9 ਦਿਨਾਂ ਦੀ ਛੁੱਟੀ ਦਿੱਤੀ ਹੈ। ਕੰਪਨੀ ਨੇ No ਲੈਪਟਾਪ, ਮੀਟਿੰਗ, ਈਮੇਲ ਤੇ ਕਾਲ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ 26 ਅਕਤੂਬਰ ਤੋਂ 4 ਨਵੰਬਰ ਤੱਕ ਰਹੇਗੀ। ਕੰਪਨੀ ਦੀ ਇਸ ਨੀਤੀ ਦੇ ਲਿੰਕਡਇਨ ਪੋਸਟ ਨੂੰ ਸ਼ਾਨਦਾਰ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕੰਮ ਤੋਂ ਛੁੱਟੀ ਕਿਉਂ ਜ਼ਰੂਰੀ ਹੈ। ਇਹ ਇੱਕ ਕੰਪਨੀ ਅਤੇ ਇਸਦੇ ਕਰਮਚਾਰੀਆਂ ਲਈ ਕਿੰਨਾ ਮਹੱਤਵਪੂਰਨ ਹੋ ਸਕਦਾ ਹੈ। ਆਓ ਜਾਣਦੇ ਹਾਂ...


ਕੰਮ ਤੋਂ ਸਮਾਂ ਕੱਢਣਾ ਜ਼ਰੂਰੀ ਕਿਉਂ ਹੈ?


ਕਿਸੇ ਕੰਪਨੀ ਲਈ ਆਪਣੇ ਕਰਮਚਾਰੀਆਂ ਤੋਂ ਕੰਮ ਕਰਵਾਉਣਾ ਚੰਗੀ ਗੱਲ ਹੈ ਤੇ ਕਰਮਚਾਰੀਆਂ ਦਾ ਕੰਮ ਲਈ ਉਤਸੁਕ ਹੋਣਾ, ਪਰ ਸਿਹਤ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ। ਕੰਮ ਦੇ ਪਿੱਛੇ ਸਿਹਤ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਲਗਾਤਾਰ ਕੰਮ ਦਾ ਤਣਾਅ ਕਰਮਚਾਰੀ ਨੂੰ ਬਿਮਾਰ ਕਰ ਸਕਦਾ ਹੈ, ਜੋ ਉਸ ਲਈ ਅਤੇ ਕੰਪਨੀ ਦੋਵਾਂ ਲਈ ਠੀਕ ਨਹੀਂ ਹੈ, ਇਸ ਲਈ ਸਮੇਂ-ਸਮੇਂ 'ਤੇ ਛੁੱਟੀ ਲੈਣੀ ਜ਼ਰੂਰੀ ਹੋ ਜਾਂਦੀ ਹੈ।



ਕੰਮ ਤੋਂ ਛੁੱਟੀ ਲੈਣ ਦਾ ਲਾਭ


ਪ੍ਰੋਡਕਟੀਵਿਟੀ ਵਿੱਚ ਹੁੰਦਾ ਹੈ ਸੁਧਾਰ 


ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਕੰਮ ਜ਼ਬਰਦਸਤੀ ਅਤੇ ਤਣਾਅ ਵਿੱਚ ਕੀਤਾ ਜਾਂਦਾ ਹੈ ਤਾਂ ਇਸ ਦੇ ਬੁਰੇ ਪ੍ਰਭਾਵ ਹੁੰਦੇ ਹਨ। ਜਦੋਂ ਤੁਸੀਂ ਖੁਸ਼ੀਆਂ ਭਰੀਆਂ ਛੁੱਟੀਆਂ ਤੋਂ ਵਾਪਸ ਆਉਂਦੇ ਹੋ ਤੇ ਨਵੇਂ ਦਿਮਾਗ਼ ਨਾਲ ਕੰਮ ਕਰਦੇ ਹੋ ਤਾਂ ਉਤਪਾਦਕਤਾ ਵਧਦੀ ਹੈ। ਵਿਦੇਸ਼ਾਂ ਤੇ ਭਾਰਤ ਵਿੱਚ ਕਈ ਕੰਪਨੀਆਂ ਨੇ ਇਸ ਪ੍ਰਯੋਗ ਨੂੰ ਖ਼ੁਦ ਦੇਖਿਆ ਹੈ। ਜਿਸ ਦਾ ਉਨ੍ਹਾਂ ਨੂੰ ਫਾਇਦਾ ਹੋਇਆ ਹੈ।


ਘੱਟ ਹੁੰਦਾ ਹੈ ਤਣਾਅ 


ਕੰਮ ਵਿੱਚੋਂ ਕੁਝ ਸਮਾਂ ਕੱਢ ਕੇ ਛੁੱਟੀਆਂ 'ਤੇ ਜਾਣਾ, ਆਰਾਮ ਕਰਨਾ ਅਤੇ ਮੌਜ-ਮਸਤੀ ਕਰਨਾ ਨਾ ਸਿਰਫ਼ ਮਨ ਨੂੰ ਖ਼ੁਸ਼ ਕਰਦਾ ਹੈ ਸਗੋਂ ਸਰੀਰ ਦੇ ਤਣਾਅ ਵਾਲੇ ਹਾਰਮੋਨ ਕੋਰਟੀਸੋਲ ਨੂੰ ਵੀ ਘਟਾਉਂਦਾ ਹੈ। ਜੋ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ।


ਦੂਰ ਹੋ ਜਾਂਦੇ ਨੇ ਦਿਲ ਦੇ ਰੋਗ 


ਸਾਲ ਵਿੱਚ ਦੋ ਵਾਰ ਲੰਬੀਆਂ ਛੁੱਟੀਆਂ 'ਤੇ ਜਾਣ ਵਾਲਿਆਂ ਨੂੰ ਦਿਲ ਦੀ ਬਿਮਾਰੀ ਦਾ ਖ਼ਤਰਾ ਘੱਟ ਹੁੰਦਾ ਹੈ। ਉਹ ਦੂਜਿਆਂ ਨਾਲੋਂ 8 ਗੁਣਾ ਘੱਟ ਦਿਲ ਦੀ ਬਿਮਾਰੀ ਤੋਂ ਪੀੜਤ ਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਲਈ ਦਿਲ ਦੇ ਦੌਰੇ ਦਾ ਖ਼ਤਰਾ 32% ਵੱਧ ਹੁੰਦਾ ਹੈ ਜੋ ਸਾਲ ਵਿੱਚ ਇੱਕ ਵਾਰ ਵੀ ਲੰਬੀ ਛੁੱਟੀ 'ਤੇ ਨਹੀਂ ਜਾਂਦੇ ਹਨ।



ਸਰੀਰ ਨੂੰ ਮਿਲਦੀ ਹੈ ਨਵੀਂ ਊਰਜਾ 


ਕੰਮ ਦੇ ਦਬਾਅ ਤੋਂ ਬਾਅਦ ਬ੍ਰੇਕ ਲੈਣ ਨਾਲ ਫੈਸਲਾ ਲੈਣ ਦੀ ਸਮਰੱਥਾ ਮਜ਼ਬੂਤ ​​ਹੁੰਦੀ ਹੈ ਅਤੇ ਕੰਮ ਕਰਨ ਦੀ ਸ਼ਕਤੀ ਵੀ ਵਧਦੀ ਹੈ। ਛੁੱਟੀਆਂ ਮਨਾਉਣ ਵਾਲੇ ਲੋਕ ਦੂਜਿਆਂ ਨਾਲੋਂ ਜ਼ਿਆਦਾ ਸਰਗਰਮ ਅਤੇ ਖੁਸ਼ ਰਹਿੰਦੇ ਹਨ, ਜਿਸ ਦਾ ਅਸਰ ਉਨ੍ਹਾਂ ਦੇ ਕੰਮ 'ਤੇ ਵੀ ਦਿਖਾਈ ਦਿੰਦਾ ਹੈ।