Walking benefits:  ਜਦੋਂ ਵੀ ਤੰਦਰੁਸਤੀ ਦੀ ਗੱਲ ਹੁੰਦੀ ਹੈ ਤਾਂ ਸਿਹਤ ਮਾਹਿਰ ਜਾਂ ਘਰ ਦੇ ਬਜ਼ੁਰਗ ਅਤੇ ਦੋਸਤ ਹਰ ਸਵੇਰ ਤੇ ਸ਼ਾਮ ਸੈਰ ਕਰਨ ਦੀ ਸਲਾਹ ਜ਼ਰੂਰ ਦਿੰਦੇ ਹਨ। ਜੇ ਤੁਸੀਂ 24 ਘੰਟਿਆਂ ਵਿੱਚੋਂ 1 ਘੰਟਾ ਸੈਰ ਲਈ ਕੱਢਦੇ ਹੋ, ਤਾਂ ਇਹ ਨਾ ਸਿਰਫ਼ ਤੁਹਾਡੀ ਸਰੀਰਕ ਸਿਹਤ ਨੂੰ ਬਿਹਤਰ ਰੱਖਦਾ ਹੈ, ਸਗੋਂ ਤੁਹਾਡੀ ਮਾਨਸਿਕ ਸਿਹਤ ਨੂੰ ਵੀ ਵਧੀਆ ਰੱਖਦਾ ਹੈ। 


ਹਰ ਰੋਜ਼ ਇੱਕ ਘੰਟੇ ਦੀ ਸੈਰ ਤੁਹਾਡੀਆਂ ਮਾਸਪੇਸ਼ੀਆਂ, ਹੱਡੀਆਂ ਨੂੰ ਮਜ਼ਬੂਤ ​​ਬਣਾਉਂਦੀ ਹੈ ਅਤੇ ਖੁਸ਼ੀ ਦੇ ਹਾਰਮੋਨ ਵੀ ਛੱਡਦੀ ਹੈ, ਜਿਸ ਨਾਲ ਤੁਸੀਂ ਸਕਾਰਾਤਮਕ ਤੇ ਊਰਜਾਵਾਨ ਮਹਿਸੂਸ ਕਰਦੇ ਹੋ। ਇਸ ਤੋਂ ਇਲਾਵਾ ਹਰ ਰੋਜ਼ 1 ਘੰਟਾ ਸੈਰ ਕਰਨ ਨਾਲ ਵੀ ਤੁਹਾਡੇ ਸਰੀਰ ਦਾ ਭਾਰ ਸਿਹਤਮੰਦ ਰਹਿੰਦਾ ਹੈ।



ਤੁਹਾਨੂੰ ਦੱਸ ਦੇਈਏ ਕਿ ਹਰ ਰੋਜ਼ ਤੁਸੀਂ 1 ਘੰਟੇ ਦੀ ਸੈਰ ਵਿੱਚ ਘੱਟੋ-ਘੱਟ 6 ਕਿਲੋਮੀਟਰ ਤੁਰਦੇ ਹੋ। ਇਸ ਤਰ੍ਹਾਂ ਤੁਸੀਂ ਹਰ ਰੋਜ਼ 300 ਤੋਂ 400 ਕੈਲੋਰੀਆਂ ਬਰਨ ਕਰਦੇ ਹੋ। ਇਸ ਅਨੁਸਾਰ, ਤੁਸੀਂ 1 ਮਹੀਨੇ ਵਿੱਚ 3 ਤੋਂ 4 ਕਿਲੋ ਭਾਰ ਆਸਾਨੀ ਨਾਲ ਘਟਾ ਸਕਦੇ ਹੋ। ਪਰ ਜੇ ਤੁਸੀਂ ਸੈਰ ਦੇ ਨਾਲ-ਨਾਲ ਆਪਣੀ ਖੁਰਾਕ ਵੱਲ ਧਿਆਨ ਦਿਓਗੇ, ਤਾਂ ਇਸਦਾ ਪ੍ਰਭਾਵ ਵਧੇਰੇ ਹੋਵੇਗਾ।


ਸੈਰ ਕਰਨ ਨਾਲ ਤੁਹਾਡੇ ਦਿਲ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਹ ਖੂਨ ਦੇ ਗੇੜ ਨੂੰ ਵਧਾਉਂਦਾ ਹੈ ਤੇ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ​​ਕਰਦਾ ਹੈ, ਜਿਸ ਨਾਲ ਦਿਲ ਦਾ ਦੌਰਾ, ਹਾਈ ਬਲੱਡ ਪ੍ਰੈਸ਼ਰ ਅਤੇ ਸਟ੍ਰੋਕ ਵਰਗੀਆਂ ਸਿਹਤ ਸਮੱਸਿਆਵਾਂ ਦਾ ਖ਼ਤਰਾ ਘੱਟ ਜਾਂਦਾ ਹੈ।


ਸੈਰ ਕਰਨ ਨਾਲ ਪਾਚਨ ਪ੍ਰਣਾਲੀ ਵਿੱਚ ਸੁਧਾਰ ਹੁੰਦਾ ਹੈ ਤੇ ਅੰਤੜੀਆਂ ਦੀ ਸਿਹਤ ਨੂੰ ਵੀ ਲਾਭ ਹੁੰਦਾ ਹੈ। ਨਿਯਮਤ ਸੈਰ ਕਰਨ ਨਾਲ ਤੁਹਾਡੀ ਤਾਕਤ ਵਧਦੀ ਹੈ। ਇਹ ਸਰੀਰ ਨੂੰ ਵਧੇਰੇ ਕਿਰਿਆਸ਼ੀਲ ਅਤੇ ਚੁਸਤ ਬਣਾਉਂਦਾ ਹੈ।



ਸੈਰ ਕਰਨ ਨਾਲ ਤੁਹਾਨੂੰ ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਮਿਲਦੀ ਹੈ। ਇਹ ਤੁਹਾਨੂੰ ਬਿਹਤਰ ਅਤੇ ਡੂੰਘੀ ਨੀਂਦ ਲੈਣ ਵਿੱਚ ਮਦਦ ਕਰਦਾ ਹੈ, ਜੋ ਕਿ ਮਾਨਸਿਕ ਅਤੇ ਸਰੀਰਕ ਸੰਤੁਲਨ ਲਈ ਬਹੁਤ ਮਹੱਤਵਪੂਰਨ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।