Home Tips : ਹਲਦੀ ਭਾਰਤੀ ਰਸੋਈ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਭਰੋਸੇਮੰਦ ਮਸਾਲਿਆਂ ਵਿੱਚੋਂ ਇੱਕ ਹੈ। ਇਹ ਨਾ ਸਿਰਫ਼ ਖਾਣੇ ਦਾ ਰੰਗ ਅਤੇ ਸੁਆਦ ਵਧਾਉਂਦੀ ਹੈ, ਸਗੋਂ ਆਯੁਰਵੇਦ ਵਿੱਚ ਵੀ ਇਸਦਾ ਖਾਸ ਮਹੱਤਵ ਹੈ। ਪਰ ਅੱਜਕੱਲ੍ਹ ਬਾਜ਼ਾਰ ਵਿੱਚ ਮਿਲਾਵਟੀ ਹਲਦੀ ਵੀ ਵੱਡੀ ਮਾਤਰਾ ਵਿੱਚ ਮਿਲਦੀ ਹੈ, ਜਿਸ ਵਿੱਚ ਨਕਲੀ ਰੰਗ ਅਤੇ ਹਾਨੀਕਾਰਕ ਰਸਾਇਣ ਮਿਲਾਏ ਜਾਂਦੇ ਹਨ।

Continues below advertisement

ਨਕਲੀ ਹਲਦੀ ਕਿਉਂ ਖਤਰਨਾਕ ਹੈ?

ਮਿਲਾਵਟੀ ਹਲਦੀ ਵਿੱਚ ਅਕਸਰ ਮੈਟਾਨਿਲ ਯੈਲੋ ਵਰਗੇ ਸਿੰਥੈਟਿਕ ਰੰਗ ਮਿਲਾਏ ਜਾਂਦੇ ਹਨ, ਜੋ ਸਿਹਤ ਲਈ ਨੁਕਸਾਨਦਾਇਕ ਹੋ ਸਕਦੇ ਹਨ। ਇਸ ਦੇ ਲੰਬੇ ਸਮੇਂ ਤੱਕ ਸੇਵਨ ਨਾਲ ਨੁਕਸਾਨਦੇਹ ਸਾਬਤ ਹੋ ਸਕਦੀ ਹੈ।

Continues below advertisement

🔸 ਪੇਟ ਦਰਦ ਅਤੇ ਅਪਚ🔸 ਐਲਰਜੀ ਦੀ ਸਮੱਸਿਆ🔸 ਲਿਵਰ ਅਤੇ ਕਿਡਨੀ ਨੂੰ ਨੁਕਸਾਨ🔸 ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। 

ਪਾਣੀ ਵਾਲਾ ਟੈਸਟ

ਇੱਕ ਗਿਲਾਸ ਸਾਫ਼ ਪਾਣੀ ਵਿੱਚ ਇੱਕ ਚਮਚ ਹਲਦੀ ਪਾਓ ਅਤੇ 3–5 ਮਿੰਟ ਲਈ ਛੱਡ ਦਿਓ।

ਜੇ ਹਲਦੀ ਹੌਲੀ-ਹੌਲੀ ਹੇਠਾਂ ਬੈਠ ਜਾਵੇ ਅਤੇ ਪਾਣੀ ਸਾਫ਼ ਰਹੇ, ਤਾਂ ਹਲਦੀ ਅਸਲੀ ਹੋ ਸਕਦੀ ਹੈ।

ਜੇ ਹਲਦੀ ਤੁਰੰਤ ਘੁੱਲ ਜਾਵੇ ਅਤੇ ਪਾਣੀ ਗੂੜ੍ਹਾ ਪੀਲਾ ਹੋ ਜਾਵੇ ਤਾਂ ਇਸ ਵਿੱਚ ਨਕਲੀ ਰੰਗ ਮਿਲਿਆ ਹੋ ਸਕਦਾ ਹੈ।

ਹਥੇਲੀ 'ਤੇ ਰਗੜ ਕੇ ਪਛਾਣੋ

ਥੋੜ੍ਹੀ ਜਿਹੀ ਹਲਦੀ ਹਥੇਲੀ 'ਤੇ ਲੈ ਕੇ ਰਗੜੋ।

ਅਸਲੀ ਹਲਦੀ ਦੀ ਖੁਸ਼ਬੂ ਕੁਦਰਤੀ, ਮਿੱਟੀ ਵਰਗੀ ਅਤੇ ਹਲਕੀ ਤਿੱਖੀ ਹੁੰਦੀ ਹੈ।

 ਨਕਲੀ ਹਲਦੀ ਦਾ ਰੰਗ ਬਹੁਤ ਚਟਖਦਾਰ ਹੁੰਦਾ ਹੈ ਅਤੇ ਇਸ ਵਿੱਚ ਰਸਾਇਣਕ ਗੰਧ ਮਹਿਸੂਸ ਹੋ ਸਕਦੀ ਹੈ।

ਟਿਸ਼ੂ ਪੇਪਰ ਟੈਸਟ

ਗੀਲੇ ਟਿਸ਼ੂ ਪੇਪਰ ਜਾਂ ਚਿੱਟੇ ਕੱਪੜੇ 'ਤੇ ਥੋੜ੍ਹੀ ਹਲਦੀ ਰੱਖੋ।

ਜੇ ਤੁਰੰਤ ਚਟਖਦਾਰ ਪੀਲਾ ਰੰਗ ਫੈਲਣ ਲੱਗ ਪਏ ਤਾਂ ਮਿਲਾਵਟ ਦੀ ਸੰਭਾਵਨਾ ਹੈ।

 ਸ਼ੁੱਧ ਹਲਦੀ ਦਾ ਰੰਗ ਹੌਲੀ-ਹੌਲੀ ਅਤੇ ਹਲਕੇ ਪੀਲੇ ਰੂਪ ਵਿੱਚ ਫੈਲਦਾ ਹੈ।

ਹਲਦੀ ਖਰੀਦਦੇ ਸਮੇਂ ਰੱਖੋ ਧਿਆਨ

✔️ ਹਮੇਸ਼ਾ ਭਰੋਸੇਯੋਗ ਬ੍ਰਾਂਡ ਜਾਂ ਦੁਕਾਨਦਾਰ ਤੋਂ ਖਰੀਦੋ।✔️ ਪੈਕਟ 'ਤੇ FSSAI ਲਾਇਸੈਂਸ ਨੰਬਰ ਜ਼ਰੂਰ ਚੈੱਕ ਕਰੋ।✔️ ਨਿਰਮਾਣ ਅਤੇ ਐਕਸਪਾਇਰੀ ਮਿਤੀ ਵੇਖੋ।✔️ ਬਹੁਤ ਸਸਤੀ ਹਲਦੀ ਤੋਂ ਸਾਵਧਾਨ ਰਹੋ, ਕਿਉਂਕਿ ਸਸਤੇ ਭਾਅ ਵਿੱਚ ਸ਼ੁੱਧਤਾ ਦੀ ਗਾਰੰਟੀ ਨਹੀਂ ਹੁੰਦੀ।

 ਸਿਹਤਮੰਦ ਰਹਿਣ ਲਈ ਸ਼ੁੱਧ ਹਲਦੀ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਥੋੜ੍ਹੀ ਸਾਵਧਾਨੀ ਤੁਹਾਨੂੰ ਵੱਡੇ ਨੁਕਸਾਨ ਤੋਂ ਬਚਾ ਸਕਦੀ ਹੈ।