How to reduce electricity bill at home: ਪੰਜਾਬ ਵਿੱਚ ਹਰ ਮਹੀਨੇ 300 ਯੂਨਿਟਾਂ ਤੱਕ ਬਿਜਲੀ ਫਰੀ ਹੈ। ਇਸ ਤੋਂ ਵੱਧ ਬਿਜਲੀ ਦੀ ਖਪਤ ਹੋਣ ਨਾਲ ਮੋਟਾ ਬਿੱਲ ਆਉਂਦਾ ਹੈ। ਬੇਸ਼ੱਕ ਗਰਮੀ ਵਿੱਚ ਏਸੀ, ਕੂਲਰ, ਪੱਖੇ ਤੇ ਫਰਿੱਜ ਆਦਿ ਜ਼ਿਆਦਾ ਚੱਲਣ ਕਾਰਨ ਬਿਜਲੀ ਦੀ ਖਪਤ ਜ਼ਿਆਦਾ ਹੋ ਜਾਂਦੀ ਹੈ ਪਰ ਕੁਝ ਖਾਸ ਟ੍ਰਿਕਸ ਵਰਤ ਕੇ ਬਿੱਲ ਘਟਾਇਆ ਜਾ ਸਕਦਾ ਹੈ। ਬਿਜਲੀ ਬਿੱਲ ਨੂੰ ਘੱਟ ਕਰਨ ਦੇ ਕਈ ਤਰੀਕੇ ਹਨ, ਜਿਨ੍ਹਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇਵਾਂਗੇ। 


1. ਪਹਿਲੀ ਗੱਲ ਹਮੇਸ਼ਾਂ ਯਾਦ ਰੱਖੋ ਕਿ ਘਰ ਵਿੱਚ ਉੱਚ ਸਟਾਰ ਰੇਟਿੰਗ ਵਾਲੇ ਇਲੈਕਟ੍ਰਿਕ ਉਪਕਰਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਘੱਟ ਬਿਜਲੀ ਦੀ ਖਪਤ ਕਰਦੇ ਹਨ। ਇਸ ਤਰ੍ਹਾਂ ਤੁਸੀਂ ਬਿਜਲੀ ਦੇ ਬਿੱਲ ਨੂੰ ਘਟਾ ਸਕਦੇ ਹੋ। 



2. ਦੂਜੀ ਟ੍ਰਿਕ ਇਹ ਹੈ ਕਿ ਗਰਮੀਆਂ ਵਿੱਚ ਲੋਕ AC ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨ। ਇਸ ਲਈ AC ਨੂੰ 25 ਤੋਂ 26 ਡਿਗਰੀ ਤਾਪਮਾਨ 'ਤੇ ਚਲਾਓ। ਇਸ ਨਾਲ ਤੁਸੀਂ ਆਪਣੇ ਬਿਜਲੀ ਬਿੱਲ ਨੂੰ ਘਟਾ ਸਕੋ।


3. ਘਰੇਲੂ ਬਿਜਲੀ ਉਪਕਰਨਾਂ ਦੀ ਵਰਤੋਂ ਸਿਰਫ਼ ਲੋੜ ਪੈਣ 'ਤੇ ਹੀ ਕਰਨੀ ਚਾਹੀਦੀ ਹੈ। ਇਨ੍ਹਾਂ ਦੀ ਬੇਲੋੜੀ ਵਰਤੋਂ ਨਾ ਕਰੋ ਕਿਉਂਕਿ ਅਜਿਹਾ ਕਰਨ 'ਤੇ ਤੁਹਾਡੇ ਘਰ ਦਾ ਬਿਜਲੀ ਦਾ ਬਿੱਲ ਵੱਧ ਆਵੇਗਾ। ਇਸ ਨੂੰ ਘਟਾਉਣ ਲਈ ਘਰੇਲੂ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਸੀਮਤ ਮਾਤਰਾ ਵਿੱਚ ਕਰੋ।


4. ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਲੋਕ ਪੱਖਿਆਂ ਤੇ ਲਾਈਟਾਂ ਦੀ ਦੁਰਵਰਤੋਂ ਕਰਦੇ ਹਨ ਜਿਸ ਕਾਰਨ ਉਨ੍ਹਾਂ ਦੇ ਘਰ ਦਾ ਬਿਜਲੀ ਦਾ ਬਿੱਲ ਵਧ ਜਾਂਦਾ ਹੈ। ਇਸ ਲਈ ਵਿਅਕਤੀ ਨੂੰ ਲੋੜ ਅਨੁਸਾਰ ਪੱਖੇ ਤੇ ਲਾਈਟ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਕਮਰੇ ਵਿੱਚ ਨਾ ਹੋਵੋ ਤਾਂ ਲਾਈਟ ਤੇ ਪੱਖਾ ਬੰਦ ਕਰਕੇ ਹੀ ਤੁਸੀਂ ਆਪਣਾ ਬਿਜਲੀ ਬਿੱਲ ਘਟਾ ਸਕਦੇ ਹੋ।


4. ਭਾਰਤ ਸਰਕਾਰ ਵੱਲੋਂ LED ਬੱਲਬ ਲਾਂਚ ਕੀਤਾ ਗਿਆ ਹੈ, ਜਿਸ ਦੀ ਵਰਤੋਂ ਕਰਕੇ ਤੁਸੀਂ ਬਿਜਲੀ ਦੀ ਖਪਤ ਨੂੰ ਘੱਟ ਕਰ ਸਕਦੇ ਹੋ। LED ਬਲਬ ਦੀ ਊਰਜਾ ਦੀ ਖਪਤ ਬਹੁਤ ਘੱਟ ਹੁੰਦੀ ਹੈ। 


5. ਅਸੀਂ ਫਰਿੱਜ ਦੀ ਵਰਤੋਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਲਈ ਕਰਦੇ ਹਾਂ। ਅਜਿਹੇ 'ਚ ਜੇਕਰ ਤੁਸੀਂ ਵੀ ਫਰਿੱਜ ਦੀ ਵਰਤੋਂ ਕਰਦੇ ਹੋ ਤਾਂ ਇਸ ਦੀ ਸਹੀ ਵਰਤੋਂ ਕਰੋ। ਜੇਕਰ ਤੁਸੀਂ ਇਸ ਦੀ ਬੇਲੋੜੀ ਵਰਤੋਂ ਕਰਦੇ ਹੋ, ਤਾਂ ਤੁਹਾਡਾ ਬਿਜਲੀ ਦਾ ਬਿੱਲ ਜ਼ਿਆਦਾ ਆਵੇਗਾ। ਫਰਿੱਜ ਵਿੱਚ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ। ਹਾਲਾਂਕਿ ਜੇਕਰ ਤੁਸੀਂ ਉੱਚ ਸਟਾਰ ਰੇਟਿੰਗ ਵਾਲੇ ਫਰਿੱਜ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੀ ਬਿਜਲੀ ਦੀ ਖਪਤ ਘੱਟ ਹੋਵੇਗੀ।


6. ਠੰਢ ਦੇ ਮੌਸਮ 'ਚ ਗਰਮ ਪਾਣੀ ਨਾਲ ਨਹਾਉਣ ਲਈ ਵਾਟਰ ਹੀਟਰ ਦੀ ਵਰਤੋਂ ਹਰ ਕੋਈ ਕਰਦਾ ਹੈ ਪਰ ਜੇਕਰ ਤੁਸੀਂ ਵੀ ਇਸ ਦੀ ਵਰਤੋਂ ਕਰ ਰਹੇ ਹੋ ਤਾਂ ਇਸ ਦਾ ਤਾਪਮਾਨ ਘੱਟ ਰੱਖੋ ਤਾਂ ਕਿ ਬਿਜਲੀ ਦੀ ਖਪਤ ਨੂੰ ਘੱਟ ਕੀਤਾ ਜਾ ਸਕੇ। ਵਾਟਰ ਹੀਟਰ 'ਚ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ। ਜੇਕਰ ਤੁਸੀਂ ਇਸ ਨੂੰ ਉੱਚ ਤਾਪਮਾਨ 'ਤੇ ਚਲਾਓਗੇ ਤਾਂ ਤੁਹਾਡਾ ਬਿਜਲੀ ਦਾ ਬਿੱਲ ਵੱਧ ਜਾਵੇਗਾ।


7. ਜਦੋਂ ਵੀ ਤੁਸੀਂ ਰਾਤ ਨੂੰ ਘਰ ਵਿੱਚ ਸੌਂਦੇ ਹੋ, ਤਾਂ ਤੁਹਾਨੂੰ ਆਪਣੇ ਘਰ ਦੀਆਂ ਸਾਰੀਆਂ ਵੱਡੀਆਂ ਲਾਈਟਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਇਸ ਨਾਲ ਤੁਸੀਂ ਬਿਜਲੀ ਦੇ ਬਿੱਲ ਨੂੰ ਘੱਟ ਕਰ ਸਕਦੇ ਹੋ। 


8. ਅੱਜ ਦੇ ਸਮੇਂ ਵਿੱਚ ਸਰਕਾਰ ਦੁਆਰਾ ਸੂਰਜੀ ਊਰਜਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਤੁਸੀਂ ਸੋਲਰ ਪੈਨਲਾਂ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਬਿਜਲੀ ਦੇ ਬਿੱਲ ਨੂੰ ਬਹੁਤ ਘੱਟ ਕਰ ਸਕਦੇ ਹੋ। ਸੋਲਰ ਪੈਨਲ ਆਪਣੇ ਆਪ ਵਿੱਚ ਬਿਜਲੀ ਪੈਦਾ ਕਰਨ ਦੇ ਸਮਰੱਥ ਹਨ। ਇਸ ਨਾਲ ਤੁਸੀਂ ਆਪਣੇ ਘਰ ਦੇ ਸਾਰੇ ਜ਼ਰੂਰੀ ਉਪਕਰਣ ਚਲਾ ਸਕਦੇ ਹੋ। ਇਸ ਲਈ ਤੁਹਾਨੂੰ ਬਿਜਲੀ ਦੀ ਜ਼ਰੂਰਤ ਵੀ ਨਹੀਂ ਪਵੇਗੀ।



9. ਅਕਸਰ ਲੋਕ ਟੀਵੀ ਚਲਾ ਕੇ ਹੋਰ ਕੰਮਾਂ ਵਿੱਚ ਲੱਗੇ ਰਹਿੰਦੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਜੇਕਰ ਘਰ 'ਚ ਕੋਈ ਨਹੀਂ ਤਾਂ ਟੀਵੀ ਨੂੰ ਚਾਲੂ ਨਾ ਕਰੋ ਕਿਉਂਕਿ ਇਸ ਨਾਲ ਬਿਜਲੀ ਦਾ ਬਿੱਲ ਵੱਧ ਜਾਂਦਾ ਹੈ।


10.  ਜੇਕਰ ਤੁਸੀਂ ਘਰ ਦੀ ਛੱਤ 'ਤੇ ਪੱਖੇ ਲਗਾ ਰਹੇ ਹੋ, ਤਾਂ ਰੈਗੂਲੇਟਰ ਜ਼ਰੂਰ ਲਗਾਓ।


11. ਜੇਕਰ ਤੁਹਾਡੇ ਘਰ ਵਿੱਚ ਪੁਰਾਣੇ ਪੱਖੇ ਹਨ ਤਾਂ ਉਨ੍ਹਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ 25 ਵਾਟ ਦੇ ਪੱਖੇ ਲਗਾਓ, ਜਿਸ ਨਾਲ ਬਿਜਲੀ ਦੀ ਖਪਤ ਘੱਟ ਹੋ ਸਕਦੀ ਹੈ।


12.  ਜੇਕਰ ਘਰ ਵਿੱਚ ਕੋਈ ਪੁਰਾਣਾ ਬਲਬ ਹੈ ਤਾਂ ਉਸ ਨੂੰ LED ਬਲਬ ਨਾਲ ਬਦਲ ਦਿਓ। ਇਸ ਨਾਲ ਬਿਜਲੀ ਦੀ ਖਪਤ ਘੱਟ ਹੋ ਸਕਦੀ ਹੈ।


13  ਜੇਕਰ ਤੁਸੀਂ ਵਰਤੋਂ ਨਹੀਂ ਕਰ ਰਹੇ ਤਾਂ ਟੀਵੀ ਤੇ ਕੰਪਿਊਟਰ ਨੂੰ ਬੰਦ ਰੱਖੋ।