Dal Overflowing  : ਦਾਲ-ਚਾਵਲ ਇੱਕ ਅਜਿਹੀ ਡਿਸ਼ ਹੈ ਜੋ ਲਗਭਗ ਹਰ ਭਾਰਤੀ ਘਰ ਵਿੱਚ ਬਣਦੀ ਹੈ। ਤੁਹਾਡੇ ਘਰ ਵਿੱਚ ਦਾਲ ਲਗਭਗ ਹਰ ਬਣਾਈ ਜਾਂਦੀ ਹੈ। ਹਾਲਾਂਕਿ, ਕਈ ਵਾਰ ਦਾਲ ਬਣਾਉਣ  ਇੱਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਹੈ ਕੁੱਕਰ ਵਿੱਚੋਂ ਦਾਲ ਬਾਹਰ ਨਿਕਲ ਜਾਂਦੀ ਹੈ, ਭਾਵ ਕਿ ਜਦੋਂ ਸੀਟੀ ਆਉਂਦੀ ਹੈ ਤਾਂ ਉਸ ਦਾ ਪਾਣੀ ਬਾਹਰ ਨਿਕਲ ਜਾਂਦਾ ਹੈ। ਇਸ ਨਾਲ ਨਾ ਸਿਰਫ ਗੈਸ ਚੁੱਲ੍ਹਾ ਗੰਦਾ ਹੁੰਦਾ ਹੈ ਸਗੋਂ ਸੀਟੀ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ ਹੈ। ਇਸ ਨਾਲ ਹਾਦਸਾ ਵਾਪਰਨ ਦਾ ਡਰ ਵੀ ਰਹਿੰਦਾ ਹੈ ਕਿਉਂਕਿ ਸੀਟੀ ਵਿੱਚ ਦਾਲ ਫਸ ਜਾਂਦੀ ਹੈ, ਪਰ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਬਿਨਾਂ ਡੁੱਲੇ ਆਰਾਮ ਨਾਲ ਦਾਲ ਬਣਾ ਸਕਦੇ ਹੋ। ਆਓ ਜਾਣਦੇ ਹਾਂ ਦਾਲ ਬਣਾਉਣ ਦਾ ਤਰੀਕਾ।

Continues below advertisement



ਤੁਸੀਂ ਦਾਲ ਨੂੰ ਬਣਾਉਣ ਤੋਂ ਪਹਿਲਾਂ ਘੱਟੋ-ਘੱਟ 30 ਮਿੰਟ ਲਈ ਪਾਣੀ ਵਿੱਚ ਭਿਓ ਦਿਓ, ਅਜਿਹਾ ਕਰਨ ਨਾਲ ਇਹ ਜਲਦੀ ਬਣ ਜਾਵੇਗੀ। ਦਾਲ ਭਿਓਂ ਕੇ ਨਰਮ ਹੋ ਜਾਂਦੀ ਹੈ ਅਤੇ ਉਸ ਵਿੱਚੋਂ ਝੱਗ ਨਿਕਲਣ ਦੀ ਸੰਭਾਵਨਾ ਵੀ ਕਾਫ਼ੀ ਘੱਟ ਜਾਂਦੀ ਹੈ। ਅਜਿਹਾ ਕਰਨ ਨਾਲ ਦਾਲ ਕੁੱਕਰ ਤੋਂ ਬਾਹਰ ਨਹੀਂ ਨਿਕਲੇਗੀ।


ਜਦੋਂ ਤੁਸੀਂ ਦਾਲ ਨੂੰ ਬਿਨਾਂ ਭਿਓਂਏ ਕੁੱਕਰ ਵਿੱਚ ਪਾਉਂਦੇ ਹੋ ਤਾਂ ਦਾਲ ਬਣਨ ਵੇਲੇ ਝੱਗ ਬਣਦੀ ਹੈ ਅਤੇ ਫਿਰ ਇਹ ਕੁੱਕਰ ਦੀ ਸਿਟੀ ਰਾਹੀਂ ਨਿਕਲਦੀ ਹੈ ਅਤੇ ਇਸ ਨਾਲ ਸਾਰੀ ਰਸੋਈ ਗੰਦੀ ਹੋ ਜਾਂਦੀ ਹੈ। ਕਈ ਵਾਰ ਇਹ ਝੱਗ ਕੁੱਕਰ ਦੀ ਸੀਟੀ ਨੂੰ ਬੰਦ ਵੀ ਕਰ ਸਕਦਾ ਹੈ, ਜਿਸ ਨਾਲ ਪ੍ਰੈਸ਼ਰ ਚੰਗੀ ਤਰ੍ਹਾਂ ਨਹੀਂ ਨਿਕਲਦਾ ਹੈ ਅਤੇ ਫਟਣ ਦਾ ਡਰ ਬਣ ਜਾਂਦਾ ਹੈ।


ਦਾਲ ਭਿਓਂਣ ਦਾ ਸਹੀ ਤਰੀਕਾ ਕੀ ਹੈ?


ਦਾਲ ਨੂੰ ਪਕਾਉਣ ਤੋਂ ਪਹਿਲਾਂ, ਉਸ ਨੂੰ 2 ਤੋਂ 3 ਵਾਰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਹੁਣ ਇੱਕ ਭਾਂਡੇ ਵਿੱਚ ਦਾਲ ਪਾਓ ਅਤੇ ਉਸ ਵਿੱਚ ਘੱਟੋ ਘੱਟ ਦੁੱਗਣਾ ਪਾਣੀ ਪਾਓ। ਹੁਣ ਦਾਲ ਨੂੰ 30 ਮਿੰਟ ਤੋਂ 1 ਘੰਟੇ ਲਈ ਭਿਓਂ ਕੇ ਰੱਖ ਦਿਓ।


ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ


ਪ੍ਰੈਸ਼ਰ ਕੁੱਕਰ ਵਿੱਚ ਦਾਲ ਪਾਉਣ ਤੋਂ ਪਹਿਲਾਂ, ਉਸ ਵਿੱਚ 1-2 ਬੂੰਦਾਂ ਤੇਲ ਜਾਂ ਘਿਓ ਪਾਉਣ ਨਾਲ ਝੱਗ ਬਣਨ ਦੀ ਸੰਭਾਵਨਾ ਘੱਟ ਜਾਂਦੀ ਹੈ।
ਥੋੜ੍ਹੀ ਜਿਹੀ ਹਲਦੀ ਪਾਉਣ ਨਾਲ ਨਾ ਸਿਰਫ਼ ਦਾਲ ਦਾ ਸੁਆਦ ਅਤੇ ਰੰਗ ਵਧਦਾ ਹੈ, ਸਗੋਂ ਇਹ ਦਾਲ ਨੂੰ ਪਚਾਉਣ ਵਿੱਚ ਵੀ ਮਦਦ ਕਰਦਾ ਹੈ ਅਤੇ ਝੱਗ ਨੂੰ ਘਟਾਉਂਦਾ ਹੈ।
ਦਾਲ ਵਿੱਚ ਲੋੜ ਤੋਂ ਵੱਧ ਪਾਣੀ ਪਾਉਣ ਨਾਲ ਜ਼ਿਆਦਾ ਝੱਗ ਬਣ ਸਕਦੀ ਹੈ। ਇਸ ਕਰਕੇ ਸਹੀ ਮਾਤਰਾ ਵਿੱਚ ਪਾਣੀ ਪਾਉਣਾ ਚਾਹੀਦਾ ਹੈ। 
ਪ੍ਰੈਸ਼ਰ ਕੁੱਕਰ ਦੀ ਸੀਟੀ ਅਤੇ ਰਬੜ ਨੂੰ ਸਮੇਂ-ਸਮੇਂ 'ਤੇ ਸਾਫ਼ ਕਰੋ ਤਾਂ ਜੋ ਝੱਗ ਜਾਂ ਕਣ ਫਸ ਨਾ ਜਾਣ ਅਤੇ ਰਸਤੇ ਨੂੰ ਰੋਕ ਨਾ ਸਕਣ।