Lifestyle News: ਗਰਮੀਆਂ ਵਿੱਚ ਸਿਰਫ਼ ਧੁੱਪ ਹੀ ਨਹੀਂ ਸਗੋਂ ਮਿੱਟੀ ਤੇ ਪ੍ਰਦੂਸ਼ਣ ਵੀ ਜ਼ਿਆਦਾ ਹੁੰਦਾ ਹੈ ਜਿਸ ਦੇ ਕਾਰਨ ਘਰੋਂ ਨਿਕਲਣ ਤੋਂ ਪਹਿਲਾਂ ਹੀ ਪੈਰ ਕਾਫ਼ੀ ਗੰਦੇ ਹੋ ਜਾਂਦੇ ਹਨ। ਹੁਣ ਹੱਥਾਂ ਤੇ ਪੈਰਾਂ ਦੀ ਗੰਦਗੀ ਸਾਫ਼ ਕਰਨ ਲਈ ਹਰ ਵਾਰ manicure-pedicure ਕਰਨ ਦੀ ਲੋੜ ਨਹੀਂ ਤੁਸੀਂ ਇਸ ਨੂੰ ਘਰ ਵਿੱਚ ਬਣੇ ਪੈਕ ਦੀ ਮਦਦ ਨਾਲ ਹੱਥਾਂ ਤੇ ਪੈਰਾਂ ਦੀ ਗੰਦਗੀ ਸਾਫ਼ ਕਰ ਸਕਦੇ ਹੋ। ਇਸ ਨਾਲ ਤੁਸੀਂ ਆਪਣੀ ਚਮੜੀ ਨੂੰ ਵੀ ਚਮਕਦਾਰ ਬਣਾ ਸਕਦੇ ਹੋ। ਆਓ ਜਾਣਦੇ ਹਾਂ ਘਰ ਵਿੱਚ


ਕਿਵੇਂ ਬਣਾਈਏ ਡੀ-ਟੈਨ ਪੈਕ।


ਪਸੀਨੇ ਤੇ ਧੁੱਪ ਦੇ ਕਾਰਨ ਧੌਣ ਉੱਤੇ ਕਾਫ਼ੀ ਗੰਦਗੀ ਜਮਾ ਹੋ ਜਾਂਦੀ ਹੈ। ਇਸ ਦੇ ਨਾਲ ਹੀ ਹੱਥ ਤੇ ਪੈਰ ਵੀ ਕਾਲ ਦਿਸਣ ਲੱਗ ਜਾਂਦੇ ਹਨ। ਅਜਿਹੇ ਵਿੱਚ ਇਸ ਨੂੰ ਸਾਫ਼ ਕਰਨ ਲਈ ਘਰ ਵਿੱਚ ਪੈਕ ਤਿਆਰ ਕਰੋ।ਸਭ ਤੋਂ ਪਹਿਲਾਂ ਇੱਕ ਕੱਚ ਦੀ ਕੌਲੀ ਵਿੱਚ ਅੱਧਾ ਚਮਚ ਈਨੋ ਪਾਊਡਰ ਲਓ। ਇਸ ਵਿੱਚ ਥੋੜਾ ਜਿਹਾ ਗਰਮ ਪਾਣੀ ਪਾਓ ਤਾਂ ਕਿ ਇਹ ਐਕਟਿਵ ਹੋ ਜਾਵੇ। ਹੁਣ ਵਿੱਚ 2 ਤੋਂ 3 ਚਮਚੇ ਕਣਕ ਦੇ ਆਟੇ ਦੇ ਪਾਓ। ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਵਿੱਚ ਨਿੰਬੂ ਦਾ ਰਸ ਮਿਲਾਓ ਤੇ ਮੁੜ ਤੋਂ ਚੰਗੀ ਤਰ੍ਹਾਂ ਹਿਲਾਓ ਜਿਸ ਤੋਂ ਬਾਅਦ ਤੁਹਾਡਾ ਪੈਕ ਤਿਆਰ ਹੋ ਜਾਵੇਗਾ।


ਡੀ-ਟੈਨ ਪੈਕ ਕਿੰਝ ਲਾਈਏ ?


ਇਸ ਪੈਕ ਨੂੰ ਹੱਥ, ਪੈਰ ਤੇ ਧੌਣ ਉੱਤੇ ਲਾਓ, ਧਿਆਨ ਰੱਖੋ ਕਿ ਇਹ ਕੋਈ ਫੇਸ ਪੈਕ ਨਹੀਂ ਹੈ ਤੇ ਇਸ ਨੂੰ ਚਿਹਰੇ ਉੱਤੇ ਬਿਲਕੁਲ ਵੀ ਨਹੀਂ ਲਾਉਣਾ ਚਾਹੀਦਾ ਹੈ। ਇਸ ਨੂੰ ਲਾ ਕੇ ਹਲਕੇ ਹੱਥਾਂ ਨਾਲ ਮਸਾਜ ਕਰੋ ਤੇ 10 ਤੋਂ 20 ਮਿੰਟਾਂ ਤੱਕ ਲਈ ਛੱਡ ਦਿਓ ਇਸ ਤੋਂ ਬਾਅਦ ਪਾਣੀ ਨਾਲ ਧੋ ਲਓ ਜੇ ਚਮੜੀ ਉੱਤੇ ਜ਼ਿਆਦਾ ਕਾਲਾਪਣ ਹੈ ਤਾਂ ਇਸ ਨੂੰ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਲਾ ਸਕਦੇ ਹੋ। ਇਸ ਨਾਲ ਹੱਥਾਂ-ਪੈਰਾਂ ਨੂੰ ਤੁਰੰਤ ਸਾਫ਼ ਕਰਨ ਵਿੱਚ ਮਦਦ ਮਿਲੇਗੀ।


ਨਿੰਬੂ ਵਿੱਚ ਕੁਦਰਤੀ ਬਲੀਚਿੰਗ ਏਜੰਟ ਹੁੰਦੇ ਹਨ। ਜੋ ਚਮੜੀ 'ਤੇ ਜਮ੍ਹਾਂ ਹੋਈ ਗੰਦਗੀ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੰਦਾ ਹੈ। ਜਦੋਂ ਕਿ ਕਣਕ ਇੱਕ ਕੁਦਰਤੀ ਰਗੜ ਹੈ। ਜੋ ਚਮੜੀ ਤੋਂ ਗੰਦਗੀ ਅਤੇ ਡੈੱਡ ਸਕਿਨ ਨੂੰ ਬਹੁਤ ਡੂੰਘਾਈ ਨਾਲ ਹਟਾਉਣ ਵਿੱਚ ਮਦਦ ਕਰਦਾ ਹੈ।