White Hair Problem: ਵਾਲਾਂ ਦੇ ਸਫ਼ੇਦ ਹੋਣ ਦੀ ਸਮੱਸਿਆ ਬੇਹੱਦ ਆਮ ਹੈ। ਕਈ ਲੋਕਾਂ ਦੇ ਵਾਲ ਸਮੇਂ ਤੋਂ ਪਹਿਲਾਂ ਹੀ ਸਫ਼ੇਦ ਹੋ ਜਾਂਦੇ ਹਨ ਜਦਕਿ ਕੁਝ ਦੇ ਵਾਲ ਉਮਰ ਵਧਣ ਦੇ ਨਾਲ-ਨਾਲ ਕਾਲੇ ਹੋਣ ਲੱਗਦੇ ਹਨ। ਜੇਕਰ ਛੋਟੀ ਉਮਰੇ ਵਾਲ ਸਫੇਦ ਹੋ ਜਾਣ ਹਨ ਤਾਂ ਉਨ੍ਹਾਂ ਨੂੰ ਕਾਲੇ ਕਰਨ ਲਈ ਕੁਝ ਕਰਨਾ ਹੀ ਪੈਂਦਾ ਹੈ। ਕਈ ਲੋਕ ਆਪਣੇ ਵਾਲਾਂ ਨੂੰ ਕਾਲੇ ਕਰਨ ਲਈ ਬਾਜ਼ਾਰ ਤੋਂ ਰਸਾਇਣਕ ਰੰਗ ਖਰੀਦਣੇ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਕਈ ਮਾੜੇ ਪ੍ਰਭਾਵ ਵੀ ਪੈਂਦੇ ਹਨ।



ਅਕਸਰ ਵੇਖਿਆ ਗਿਆ ਹੈ ਕਿ ਕੈਮੀਕਲ ਰੰਗ ਵਾਲਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਹਨ। ਇਸ ਦੇ ਨਾਲ ਹੀ ਜੇਕਰ ਮਹਿੰਦੀ ਲਾਈ ਜਾਵੇ ਤਾਂ ਸਫ਼ੈਦ ਵਾਲ ਕਾਲੇ ਦੀ ਬਜਾਏ ਲਾਲ ਦਿਖਾਈ ਦੇਣ ਲੱਗਦੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਇੱਥੇ ਦੱਸੇ ਗਏ ਤਰੀਕੇ ਨਾਲ ਘਰੇਲੂ ਡਾਈ ਬਣਾ ਸਕਦੇ ਹੋ। ਘਰ 'ਚ ਡਾਈ ਬਣਾਉਣ 'ਚ ਕਾਲੀ ਕਲੌਂਜੀ ਦੇ ਬੀਜ ਤੁਹਾਡੇ ਲਈ ਫਾਇਦੇਮੰਦ ਹੋਣਗੇ। ਜੇਕਰ ਕਾਲੀ ਕਲੌਂਜੀ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਹ ਸਫ਼ੈਦ ਵਾਲਾਂ ਨੂੰ ਕਾਲੇ ਕਰਨ ਵਿੱਚ ਮਦਦ ਕਰਦੀ ਹੈ।



ਚਿੱਟੇ ਵਾਲਾਂ ਨੂੰ ਕਾਲੇ ਕਰਨ ਲਈ ਕਲੌਂਜੀ ਕਾਰਗਾਰ
ਕਲੌਂਜੀ ਦੇ ਬੀਜ ਐਂਟੀ-ਫੰਗਲ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਬੀਜਾਂ ਦੀ ਵਰਤੋਂ ਕਰਨ ਨਾਲ ਸਫੇਦ ਵਾਲ ਕਾਲੇ ਹੋ ਸਕਦੇ ਹਨ। ਵਾਲਾਂ ਦੀ ਇਰੀਟੇਸ਼ਨ ਦੂਰ ਕੀਤੀ ਜਾ ਸਕਦੀ ਹੈ। ਵਾਲਾਂ ਦੀ ਫ੍ਰਿਜੀਨੈੱਸ ਨੂੰ ਘੱਟ ਕੀਤਾ ਜਾ ਸਕਦਾ ਹੈ ਤੇ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। 



ਦਰਅਸਲ ਕਲੌਂਜੀ ਦੀ ਹੇਅਰ ਡਾਈ ਬਣਾਉਣਾ ਬਹੁਤ ਆਸਾਨ ਹੈ। ਘਰ ਵਿੱਚ ਕਲੌਂਜੀ ਹੇਅਰ ਡਾਈ ਬਣਾਉਣ ਲਈ, ਤੁਹਾਨੂੰ ਇੱਕ ਕੱਪ ਕਲੌਂਜੀ, 2 ਚਮਚ ਕੌਫੀ ਤੇ 2 ਚਮਚ ਸਰ੍ਹੋਂ ਦੇ ਤੇਲ ਦੀ ਜ਼ਰੂਰਤ ਹੋਏਗੀ। ਹੇਅਰ ਮਾਸਕ ਬਣਾਉਣ ਲਈ, ਕਲੌਂਜੀ ਦੇ ਬੀਜਾਂ ਨੂੰ ਲੋਹੇ ਦੇ ਪੈਨ ਵਿੱਚ ਉਬਾਲੋ। ਜਦੋਂ ਕਲੌਂਜੀ ਦੇ ਬੀਜ ਭੁੱਜ ਜਾਣ ਤਾਂ ਉਨ੍ਹਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਇਸ ਕਲੌਂਜੀ ਪਾਊਡਰ ਵਿੱਚ ਕੌਫੀ ਪਾਊਡਰ ਤੇ ਸਰ੍ਹੋਂ ਦਾ ਤੇਲ ਮਿਲਾ ਲਵੋ। ਤੁਹਾਡੀ ਕਲੌਂਜੀ ਡਾਈ ਤਿਆਰ ਹੈ।


ਇਸ ਡਾਈ ਨੂੰ ਬੁਰਸ਼ ਦੀ ਮਦਦ ਨਾਲ ਵਾਲਾਂ 'ਤੇ ਜੜ੍ਹਾਂ ਤੋਂ ਲੈ ਕੇ ਸਿਰੇ ਤੱਕ ਚੰਗੀ ਤਰ੍ਹਾਂ ਨਾਲ ਲਾਓ। ਜੇਕਰ ਤੁਸੀਂ ਚਾਹੋ ਤਾਂ ਆਪਣੇ ਵਾਲਾਂ ਦੀ ਲੰਬਾਈ ਦੇ ਹਿਸਾਬ ਨਾਲ ਇਸ ਕਲੌਂਜੀ ਡਾਈ ਦੀ ਜ਼ਿਆਦਾ ਮਾਤਰਾ ਬਣਾ ਸਕਦੇ ਹੋ। ਇਸ ਨੂੰ ਲਗਪਗ 2 ਘੰਟੇ ਤੱਕ ਲਾਈ ਰੱਖੋ ਤੇ ਫਿਰ ਧੋ ਲਓ। ਵਾਲਾਂ ਨੂੰ ਗਹਿਰਾ ਕਾਲਾ ਰੰਗ ਮਿਲੇਗਾ ਤੇ ਵਾਲ ਵੀ ਨਰਮ ਹੋ ਜਾਣਗੇ।


ਮਹਿੰਦੀ ਨਾਲ ਵੀ ਮਿਲਾਇਆ ਜਾ ਸਕਦਾ
ਕਲੌਂਜੀ ਦੇ ਬੀਜਾਂ ਨੂੰ ਪੀਸ ਕੇ ਮਹਿੰਦੀ ਨਾਲ ਮਿਲਾ ਕੇ ਵਾਲਾਂ 'ਤੇ ਲਾਇਆ ਜਾ ਸਕਦਾ ਹੈ। ਇਸ ਲਈ ਪਾਣੀ ਜਾਂ ਚਾਹ ਪੱਤੀ ਦੇ ਪਾਣੀ ਨਾਲ ਮਹਿੰਦੀ ਦਾ ਘੋਲ ਬਣਾ ਲਓ। ਇਸ 'ਚ ਕਲੌਂਜੀ ਪਾਊਡਰ ਮਿਲਾ ਕੇ ਮਿਕਸ ਕਰਕੇ ਵਾਲਾਂ 'ਤੇ ਲਾਓ। ਇਸ ਹੇਅਰ ਮਾਸਕ ਨੂੰ ਆਪਣੇ ਵਾਲਾਂ 'ਤੇ 45 ਮਿੰਟ ਤੋਂ ਇੱਕ ਘੰਟੇ ਤੱਕ ਲਾਈ ਰੱਖੋ ਤੇ ਫਿਰ ਇਸ ਨੂੰ ਧੋ ਲਓ। ਇਸ ਹੇਅਰ ਡਾਈ ਨੂੰ ਮਹੀਨੇ ਵਿੱਚ ਇੱਕ ਵਾਰ ਲਾਉਣ ਨਾਲ ਵਾਲ ਕਾਲੇ ਕਾਲੇ ਦਿਖਾਈ ਦਿੰਦੇ ਹਨ।