ਨਵੀਂ ਦਿੱਲੀ: ਦੁਨੀਆ ਭਰ 'ਚ ਬਹੁਤ ਸਾਰੀਆਂ ਖੂਬਸੂਰਤ ਥਾਵਾਂ ਹਨ ਜਿਥੇ ਹਰ ਇਕ ਦਾ ਯਾਤਰਾ ਕਰਨ ਦਾ ਮਨ ਹੁੰਦਾ ਹੈ। ਪੂਰੀ ਦੁਨੀਆ 'ਚ ਸੈਂਕੜੇ ਟੂਰਿਜ਼ਮ ਡੇਸਟੀਨੇਸ਼ਨ ਹਨ। ਤੁਸੀਂ ਇਕ ਵੀਡੀਓ ਦੇਖ ਕੇ ਹੈਰਾਨ ਹੋ ਜਾਓਗੇ ਕਿ ਦੁਨੀਆ 'ਚ ਇਕ ਅਜਿਹੀ ਜਗ੍ਹਾ ਹੈ। ਇਹ ਜਗ੍ਹਾ ਬਾਲੀ 'ਚ ਹੈ। ਬਾਲੀ ਇੰਡੋਨੇਸ਼ੀਆ ਦਾ ਇੱਕ ਟਾਪੂ ਪ੍ਰਾਂਤ ਹੈ।


ਇਹ ਜਾਵਾ ਦੇ ਪੂਰਬ ਵਿੱਚ ਸਥਿਤ ਹੈ। ਲੋਂਬੋਕ ਬਾਲੀ ਦੇ ਪੂਰਬ ਵੱਲ ਇੱਕ ਟਾਪੂ ਹੈ। ਇਸ ਟਾਪੂ ਪ੍ਰਾਂਤ ਦੀ ਇੱਕ ਖੂਬਸੂਰਤ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ, ਇਕ ਲੜਕੀ ਟਾਪੂ ਦੇ ਮੱਧ 'ਚ ਬਣੇ ਇਕ ਆਕਾਰ 'ਤੇ ਪਈ ਹੈ ਅਤੇ ਚਾਰੇ ਪਾਸੇ ਪਾਣੀ ਹੈ। ਖਾਸ ਗੱਲ ਇਹ ਹੈ ਕਿ ਪਾਣੀ ਦੀਆਂ ਭਰੀਆਂ ਲਹਿਰਾਂ ਦੇ ਬਾਵਜੂਦ ਲੜਕੀ ਦੀ ਨੀਂਦ ਖਰਾਬ ਨਹੀਂ ਹੋਈ।


ਇਸ ਵੀਡੀਓ ਨੂੰ ਵੇਖ ਕੇ ਤੁਸੀਂ ਵੀ ਅਜਿਹੀ ਖੂਬਸੂਰਤ ਜਗ੍ਹਾ 'ਤੇ ਛੁੱਟੀਆਂ ਮਨਾਉਣਾ ਚਾਹੋਂਗੇ। ਇਸ ਵੀਡੀਓ ਨੂੰ eetheworld ਦੇ ਇੰਸਟਾਗ੍ਰਾਮ ਪੇਜ ਤੋਂ ਸਾਂਝਾ ਕੀਤਾ ਗਿਆ ਹੈ ਅਤੇ ਖ਼ਬਰ ਲਿਖੇ ਜਾਣ ਤੱਕ ਇਸ ਨੂੰ 160,958 ਲੋਕਾਂ ਨੇ ਦੇਖਿਆ ਹੈ।