How To Make Pakode: ਬਰਸਾਤ ਦੇ ਮੌਸਮ ਵਿੱਚ ਇੱਕ ਕੱਪ ਚਾਹ ਦੇ ਨਾਲ ਗਰਮਾ-ਗਰਮ ਮਸਾਲੇਦਾਰ ਪਕੌੜੇ ਖਾਣ ਦਾ ਆਪਣਾ ਹੀ ਆਨੰਦ ਹੈ। ਦਰਅਸਲ, ਚਾਹ ਅਤੇ ਪਕੌੜਿਆਂ ਦਾ ਸੁਮੇਲ ਬੂੰਦਾ-ਬਾਂਦੀ ਵਾਲੇ ਮੌਸਮ ਦੇ ਵਿੱਚ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇੰਨ੍ਹੀਂ ਦਿਨੀਂ ਭਾਰਤ ਦੇ ਕਈ ਰਾਜਾਂ ਦੇ ਵਿੱਚ ਮੀਂਹ ਪੈ ਰਿਹਾ ਹੈ। ਅਜਿਹੇ ਦੇ ਵਿੱਚ ਲੋਕਾਂ ਦਾ ਮੰਨ ਪਕੌੜੇ ਖਾਣ ਦਾ ਹੋ ਜਾਂਦਾ ਹੈ। ਜੇਕਰ ਤੁਹਾਡੇ ਘਰ ਦੇ ਵੀ ਪਕੌੜੇ ਬਣਾਉਣ ਦੀ ਡਿਮਾਂਡ ਕਰ ਰਹੇ ਨੇ ਤਾਂ ਅੱਜ ਤੁਹਾਨੂੰ ਦੱਸਾਂਗੇ ਕਿਵੇਂ ਫਟਾਫਟ ਤੁਸੀਂ ਪਕੌੜੇ ਤਿਆਰ ਕਰ ਸਕਦੇ ਹੋ ਅਤੇ ਘਰ ਵਾਲਿਆਂ ਨੂੰ ਖੁਸ਼ ਕਰ ਸਕਦੇ ਹੋ।
ਖਾਸ ਤੌਰ 'ਤੇ ਜੇਕਰ ਪਕੌੜੇ ਆਲੂ, ਪਿਆਜ਼ ਅਤੇ ਮਿਰਚਾਂ ਦੇ ਬਣੇ ਹੋਣ ਤਾਂ ਵੱਖਰੀ ਗੱਲ ਹੈ। ਤੁਸੀਂ ਇਨ੍ਹਾਂ ਨੂੰ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ ਅਤੇ ਆਪਣੇ ਪਰਿਵਾਰ ਨੂੰ ਖੁਸ਼ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਮਜ਼ੇਦਾਰ ਰੈਸਿਪੀ ਨੂੰ ਬਣਾਉਣ ਦਾ ਤਰੀਕਾ।
ਵਿਧੀ
ਸਮੱਗਰੀ ਧਨੀਆ ਦੀ ਬੀਜ- 2 ਚਮਚ, ਕਾਲੀ ਮਿਰਚ - 1/2 ਚਮਚ, ਅਜਵਾਇਨ - 3/4 ਚਮਚ, ਛੋਲਿਆਂ ਦਾ ਆਟਾ - 1.5 ਕੱਪ, ਕੱਟੇ ਹੋਏ ਆਲੂ - 1/4 ਕੱਪ, ਪਿਆਜ਼ - 1/4 ਕੱਪ, ਅਦਰਕ ਲਸਣ ਦਾ ਪੇਸਟ - 1 ਚਮਚ, ਭਾਵਨਗਰੀ ਮਿਰਚ - 1/4 ਕੱਪ, ਹਰਾ ਪਿਆਜ਼ - 1/4 ਕੱਪ , ਧਨੀਆ ਪੱਤੇ - 1/4 ਕੱਪ, ਹਰੀ ਮਿਰਚ - 1 ਚਮਚ, ਬੇਕਿੰਗ ਸੋਡਾ - 1/5 ਚਮਚ (ਜਾਂ ਈਨੋ), ਨਿੰਬੂ ਦਾ ਰਸ - 1 ਚਮਚ, ਹੀਂਗ - 1/2 ਚਮਚ, ਨਮਕ ਸੁਆਦ ਅਨੁਸਾਰ, ਪਕਾਉਣ ਲਈ ਤੇਲ।
ਬਣਾਉਣ ਦਾ ਤਰੀਕਾ: ਸਭ ਤੋਂ ਪਹਿਲਾਂ ਧਨੀਆ, ਕਾਲੀ ਮਿਰਚ ਅਤੇ ਜੀਰਾ ਪਾਓ ਅਤੇ ਇਸ ਨੂੰ ਮੋਟਾ-ਮੋਟਾ ਪੀਸ ਲਓ। ਹੁਣ ਇਕ ਵੱਡੇ ਭਾਂਡੇ 'ਚ ਛੋਲਿਆਂ ਦਾ ਆਟਾ ਲੈ ਕੇ ਉਸ 'ਚ ਪਾਣੀ ਪਾ ਕੇ ਗਾੜ੍ਹਾ ਘੋਲ ਤਿਆਰ ਕਰ ਲਓ। ਹੁਣ ਇਸ ਨੂੰ ਹੱਥਾਂ ਨਾਲ 5 ਮਿੰਟ ਤੱਕ ਚੰਗੀ ਤਰ੍ਹਾਂ ਰਲਾ ਲਓ।
- ਹੁਣ ਗਾੜ੍ਹੇ ਘੋਲ 'ਚ ਪੀਸਿਆ ਹੋਇਆ ਆਲੂ, ਬਾਰੀਕ ਕੱਟਿਆ ਪਿਆਜ਼, ਅਦਰਕ ਲਸਣ ਦਾ ਪੇਸਟ, ਮੋਟੀ ਮਿਰਚ, ਹਰੀ ਮਿਰਚ ਅਤੇ ਮਸਾਲਾ ਪਾਓ। ਹੁਣ ਇਸ ਵਿਚ ਬਾਰੀਕ ਕੱਟਿਆ ਹੋਇਆ ਧਨੀਆ ਪਾਓ।
- ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾਓ। ਅੰਤ ਵਿੱਚ ਨਮਕ, ਦੋ ਚੁਟਕੀ ਸੋਡਾ ਅਤੇ ਦੋ ਚਮਚ ਨਿੰਬੂ ਦਾ ਰਸ ਮਿਲਾਓ। ਜੇਕਰ ਸੋਡਾ ਉਪਲਬਧ ਨਹੀਂ ਹੈ, ਤਾਂ ਤੁਸੀਂ Eno ਦੀ ਵਰਤੋਂ ਕਰ ਸਕਦੇ ਹੋ।
- ਹੁਣ ਇਕ ਕੜਾਹੀ 'ਚ ਦੋ ਚਮਚ ਤੇਲ ਗਰਮ ਕਰੋ ਅਤੇ ਇਸ 'ਚ ਅੱਧਾ ਚਮਚ ਹੀਂਗ ਪਾ ਕੇ ਭੁੰਨੋ। ਹੁਣ ਇਸ ਗਰਮ ਤੇਲ 'ਚ ਤਿਆਰ ਕੀਤਾ ਹੋਇਆ ਪਕੌੜਿਆ ਦੇ ਘੋਲ ਨੂੰ ਥੋੜੇ-ਥੋੜੇ ਪਾ ਕੇ ਫਰਾਈ ਕਰ ਲਓ। ਫਿਰ ਇਸ ਨੂੰ ਕਿਸੇ ਪਲੇਟ ਜਾਂ ਥਾਲ ਦੇ ਵਿੱਚ ਕੱਢ ਲਓ। ਇਸ ਤਰ੍ਹਾਂ ਤੁਸੀਂ ਦੋ-ਤਿੰਨ ਪੁਰ ਪਕੌੜਿਆਂ ਦੇ ਕੱਢ ਲਓ ਅਤੇ ਫਿਰ ਗਰਮਾ-ਗਰਮ ਹਰੀ ਚਟਨੀ ਦੇ ਨਾਲ ਇਸ ਨੂੰ ਸਰਵ ਕਰੋ।