Independence Day 2023,Rangoli Designs: 15 ਅਗਸਤ 2023 ਨੂੰ ਆਜ਼ਾਦੀ ਦੇ 76 ਸਾਲ ਪੂਰੇ ਹੋਣਗੇ ਅਤੇ ਪੂਰਾ ਦੇਸ਼ ਆਜ਼ਾਦੀ ਦਾ ਜਸ਼ਨ ਮਨਾਏਗਾ। ਸਾਡੇ ਦੇਸ਼ ਦੇ ਯੋਧਿਆਂ ਨੇ ਭਾਰਤ ਦੀ ਆਜ਼ਾਦੀ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ।


ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇਸ਼ ਦੇ ਹਰ ਕੋਨੇ ਵਿੱਚ ਆਜ਼ਾਦੀ ਦਾ ਜਸ਼ਨ ਮਨਾਇਆ ਜਾਂਦਾ ਹੈ, ਇਸ ਲਈ ਲੋਕ ਕਈ ਦਿਨ ਪਹਿਲਾਂ ਤੋਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। ਲੋਕ ਘਰਾਂ ਦੀਆਂ ਛੱਤਾਂ 'ਤੇ ਪਤੰਗ ਉਡਾਉਂਦੇ ਹਨ ਅਤੇ ਤਿਰੰਗਾ ਲਹਿਰਾਉਂਦੇ ਹਨ। ਇੰਝ ਲੱਗਦਾ ਹੈ ਜਿਵੇਂ ਸਾਰਾ ਦੇਸ਼ ਤਿੰਨ ਰੰਗਾਂ ਵਿੱਚ ਰੰਗਿਆ ਹੋਇਆ ਹੈ। ਇਸ ਵਾਰ ਤੁਸੀਂ ਵੀ ਆਜ਼ਾਦੀ ਦਾ ਜਸ਼ਨ ਮਨਾਓ, ਆਪਣੇ ਘਰਾਂ ਅਤੇ ਦਫ਼ਤਰਾਂ ਵਿੱਚ ਸੁੰਦਰ ਅਤੇ ਸਧਾਰਨ ਰੰਗੋਲੀ ਡਿਜ਼ਾਈਨ ਬਣਾ ਸਕਦੇ ਹੋ।


 




ਇਸ ਖ਼ਾਸ ਮੌਕੇ ਉੱਤੇ ਤਿਰੰਗੇ ਝੰਡੇ ਦੀਆਂ ਤਸਵੀਰਾਂ ਜਾਂ ਪਲਾਸਟਿਕ ਦੇ ਝੰਡਿਆਂ ਦੀ ਵਰਤੋਂ ਨਾ ਕਰਕੇ ਘਰ ਦੀ ਸਜਾਵਟ ਜਾਂ ਦਫਤਰਾਂ ਦੀ ਸਜਾਵਟ ਜੇ ਰੰਗੋਲੀ ਨਾਲ ਕੀਤੀ ਜਾਵੇ ਤਾਂ ਚਾਰ ਚੰਨ ਲੱਗ ਜਾਣਗੇ। ਜੇਕਰ ਤੁਸੀ ਵੀ ਆਪਣੇ ਘਰ ਜਾਂ ਦਫਤਰ ਦੇ ਵਿਚ ਆਜ਼ਾਦੀ ਦੇ ਦਿਨ ਦੀ ਪਾਰਟੀ ਰੱਖਣ ਜਾ ਰਹੇ ਹੋ ਤਾਂ ਜ਼ਾਹਿਰ ਹੈ ਕਿ ਸਜਾਵਟ ਲਈ ਤਿਰੰਗੇ ਦੀ ਥੀਮ ਸਭ ਤੋਂ ਬੈਸਟ ਹੋਵੇਗੀ।



ਰੰਗੋਲੀ ਬਣਾਉਣ ਦਾ ਸੋਚ ਰਹੇ ਹੋ ਤਾਂ ਅੱਜ ਅਸੀ ਤੁਹਾਨੂੰ ਆਜ਼ਾਦੀ ਦਿਨ 'ਤੇ ਰੰਗੋਲੀ ਡਿਜ਼ਾਈਨ ਦੇ ਕੁੱਝ ਸੁਝਾਅ ਦੇਵਾਂਗੇ, ਜੋ ਤੁਹਾਡੀ ਆਜ਼ਾਦੀ ਦਿਵਸ ਦੀ ਸਜਾਵਟ ਲਈ ਬਿਲਕੁਲ ਸਹੀ ਵਿਕਲਪ ਹੋਣਗੇ। ਇਸ ਲਈ ਆਪਣੇ ਸਾਥੀਆਂ ਤੇ ਘਰ ਵਾਲਿਆਂ ਦੇ ਨਾਲ ਮਿਲਕੇ ਰੰਗੋਲੀ ਬਣਾਓ। ਰੰਗੋਲੀ ਇਸ ਜਸ਼ਨ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾ ਦੇਵੇਗੀ।




ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ









 


Iphone ਲਈ ਕਲਿਕ ਕਰੋ