Indian Army Recruitment 2024 Notification: ਭਾਰਤੀ ਫੌਜ ਨੇ 140ਵੇਂ ਟੈਕਨੀਕਲ ਗ੍ਰੈਜੂਏਟ ਕੋਰਸ (TGC-140) ਲਈ ਖਾਲੀ ਅਸਾਮੀਆਂ ਜਾਰੀ ਕੀਤੀਆਂ ਹਨ। ਜੇਕਰ ਤੁਸੀਂ ਇੰਜੀਨੀਅਰਿੰਗ ਗ੍ਰੈਜੂਏਟ ਹੋ ਅਤੇ ਭਾਰਤੀ ਫੌਜ ‘ਚ ਅਫਸਰ ਬਣਨ ਦਾ ਸੁਪਨਾ ਦੇਖ ਰਹੇ ਹੋ, ਤਾਂ ਇਹ ਤੁਹਾਡੇ ਲਈ ਚੰਗਾ ਮੌਕਾ ਹੈ। ਇਸ ਲਈ ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ ‘ਤੇ ਭਰਤੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।


ਭਾਰਤੀ ਫੌਜ ਦੀ ਇਸ ਭਰਤੀ ਰਾਹੀਂ ਕੁੱਲ 30 ਅਸਾਮੀਆਂ ਭਰੀਆਂ ਜਾਣਗੀਆਂ। ਕੋਈ ਵੀ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ‘ਤੇ ਨੌਕਰੀ ਪ੍ਰਾਪਤ ਕਰਨਾ ਚਾਹੁੰਦਾ ਹੈ, 9 ਮਈ ਨੂੰ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਅਸਾਮੀਆਂ ‘ਤੇ ਕੰਮ ਕਰਨ ਦੇ ਚਾਹਵਾਨ ਉਮੀਦਵਾਰਾਂ ਨੂੰ ਇਨ੍ਹਾਂ ਗੱਲਾਂ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ।


ਇੰਡੀਅਨ ਆਰਮੀ ‘ਚ ਇਨ੍ਹਾਂ ਅਸਾਮੀਆਂ ‘ਤੇ ਹੋਵੇਗੀ ਭਰਤੀ 
ਸਿਵਲ- 07 ਅਸਾਮੀਆਂ
ਕੰਪਿਊਟਰ ਸਾਇੰਸ- 07 ਅਸਾਮੀਆਂ
ਇਲੈਕਟ੍ਰੀਕਲ- 03 ਅਸਾਮੀਆਂ
ਇਲੈਕਟ੍ਰਾਨਿਕਸ- 04 ਅਸਾਮੀਆਂ
ਮਕੈਨੀਕਲ- 07 ਅਸਾਮੀਆਂ
ਫੁਟਕਲ ਇੰਜੀਨੀਅਰਿੰਗ ਸਟ੍ਰੀਮ- 02 ਅਸਾਮੀਆਂ


ਇਸ ਉਮਰ ਸੀਮਾ ਵਾਲੇ ਲੋਕ ਭਾਰਤੀ ਫੌਜ ਲਈ ਦੇ ਸਕਦੇ ਹਨ ਅਰਜ਼ੀ 
ਜਿਹੜੇ ਉਮੀਦਵਾਰ ਭਾਰਤੀ ਫੌਜ ਭਰਤੀ 2024 ਦੇ ਤਹਿਤ ਅਪਲਾਈ ਕਰਨ ਬਾਰੇ ਸੋਚ ਰਹੇ ਹਨ, ਉਨ੍ਹਾਂ ਦੀ ਘੱਟੋ-ਘੱਟ ਉਮਰ ਸੀਮਾ 20 ਸਾਲ ਅਤੇ ਵੱਧ ਤੋਂ ਵੱਧ ਉਮਰ ਸੀਮਾ 27 ਸਾਲ ਹੋਣੀ ਚਾਹੀਦੀ ਹੈ।


ਭਾਰਤੀ ਫੌਜ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਯੋਗਤਾ
ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ, ਸਾਰੇ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਰਹੇ ਹਨ, ਉਨ੍ਹਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਕਿਸੇ ਸਬੰਧਤ ਵਿਸ਼ੇ ਵਿੱਚ ਇੰਜੀਨੀਅਰਿੰਗ ਦੀ ਡਿਗਰੀ ਹੋਣੀ ਚਾਹੀਦੀ ਹੈ।


ਭਾਰਤੀ ਫੌਜ ‘ਚ ਚੋਣ ਹੋਣ ‘ਤੇ ਦਿੱਤੀ ਜਾਵੇਗੀ ਤਨਖਾਹ 
ਜੋ ਵੀ ਉਮੀਦਵਾਰ ਭਾਰਤੀ ਫੌਜ ਵਿੱਚ ਚੁਣਿਆ ਜਾਂਦਾ ਹੈ, ਉਸ ਨੂੰ ਤਨਖਾਹ ਵਜੋਂ ਹੇਠ ਲਿਖੀਆਂ ਅਦਾਇਗੀਆਂ ਕੀਤੀਆਂ ਜਾਣਗੀਆਂ।


ਇੰਡੀਅਨ ਆਰਮੀ ‘ਚ ਇਸ ਤਰ੍ਹਾਂ ਹੋਵੇਗੀ ਚੋਣ
ਉਮੀਦਵਾਰਾਂ ਦੀ ਚੋਣ SSB ਇੰਟਰਵਿਊ ਰਾਹੀਂ ਕੀਤੀ ਜਾਵੇਗੀ। ਇਸਦੇ ਲਈ, ਚੋਣ ਕੇਂਦਰਾਂ ਵਿੱਚੋਂ ਕਿਸੇ ਇੱਕ ‘ਤੇ ਕਟਆਫ ਪ੍ਰਤੀਸ਼ਤ ਦੇ ਆਧਾਰ ‘ਤੇ ਸ਼ਾਰਟਲਿਸਟ ਕੀਤੇ ਯੋਗ ਉਮੀਦਵਾਰਾਂ ਦੀ ਇੰਟਰਵਿਊ ਕੀਤੀ ਜਾਵੇਗੀ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।