Get rid of ants in home: ਗਰਮੀਆਂ 'ਚ ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇ ਜਿੱਥੇ ਲਾਲ ਤੇ ਕਾਲੀਆਂ ਕੀੜੀਆਂ ਦਾ ਆਤੰਕ ਨਾ ਹੋਵੇ, ਅੱਜ ਅਸੀਂ ਤੁਹਾਨੂੰ ਇਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਕੁਝ ਉਪਾਅ ਦੱਸਣ ਜਾ ਰਹੇ ਹਾਂ, ਇਨ੍ਹਾਂ ਉਪਾਵਾਂ ਨਾਲ ਤੁਸੀਂ ਇਨ੍ਹਾਂ ਨੂੰ ਮਾਰੇ ਬਿਨਾਂ ਆਸਾਨੀ ਨਾਲ ਘਰ ਤੋਂ ਬਾਹਰ ਕੱਢ ਸਕਦੇ ਹੋ।

ਪਹਿਲਾ ਉਪਾਅ - ਹੱਲ ਦਾਲਚੀਨੀ ਹੈ, ਦਾਲਚੀਨੀ ਦੇ ਤੇਲ ਨੂੰ ਥੋੜ੍ਹੇ ਜਿਹੇ ਪਾਣੀ ਵਿਚ ਮਿਲਾ ਕੇ ਰੂੰ ਦੀ ਮਦਦ ਨਾਲ ਘਰ ਦੇ ਕੋਨੇ-ਕੋਨੇ ਵਿਚ ਲਗਾਓ, ਅਜਿਹਾ ਕਰਨ ਨਾਲ ਕੀੜੀਆਂ ਉਥੇ ਵਾਪਸ ਨਹੀਂ ਆਉਣਗੀਆਂ।
 
ਦੂਜਾ ਉਪਾਅ-  ਤੁਸੀਂ 1 ਚਮਚ ਸਿਰਕਾ ਤੇ 1 ਚਮਚ ਪਾਣੀ ਦੋਵਾਂ ਨੂੰ ਮਿਲਾ ਕੇ ਘਰ ਦੇ ਕੋਨੇ-ਕੋਨੇ 'ਚ ਲਗਾ ਸਕਦੇ ਹੋ, ਅਜਿਹਾ ਕਰਨ ਨਾਲ ਕੀੜੀਆਂ ਦੂਰ ਹੋ ਜਾਣਗੀਆਂ।
 
ਤੀਜਾ ਉਪਾਅ- ਤੁਸੀਂ ਪੁਦੀਨੇ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਤੁਹਾਨੂੰ ਕਾਟਨ ਦੀ ਮਦਦ ਨਾਲ ਸਿੱਧੇ ਕੋਨਿਆਂ ਵਿੱਚ ਪੁਦੀਨੇ ਦਾ ਤੇਲ ਲਗਾਉਣਾ ਹੈ।

ਚੌਥੇ ਉਪਾਅ-  ਤੁਸੀਂ ਨਿੰਬੂ ਅਤੇ ਸੰਤਰੇ ਦੇ ਛਿਲਕੇ ਪਾਓ ਜਿੱਥੇ ਕੀੜੀਆਂ ਆਉਂਦੀਆਂ ਹਨ। ਇਸ ਦੀ ਮਹਿਕ ਕੀੜੀਆਂ ਨੂੰ ਪਸੰਦ ਨਹੀਂ ਹੁੰਦੀ ਤੇ ਉਹ ਉੱਥੋਂ ਚਲੇ ਜਾਂਦੇ ਹਨ।