ਨਵੀਂ ਦਿੱਲੀ: ਸ਼ਰਾਬ ਸਿਹਤ ਲਈ ਹਾਨੀਕਾਰਕ ਹੈ। ਇਹ ਸ਼ਰਾਬ ਦੀਆਂ ਬੋਤਲਾਂ ਤੇ ਕੰਟੇਨਰਾਂ ਉੱਪਰ ਵੀ ਲਿਖਿਆ ਹੁੰਦਾ ਹੈ। ਇਸ ਦੇ ਬਾਵਜੂਦ ਦੁਨੀਆ ਭਰ ਵਿੱਚ ਸਦੀਆਂ ਤੋਂ ਲੋਕ ਸ਼ਰਾਬ ਪੀਂਦੇ ਆ ਰਹੇ ਹਨ। ਬਹੁਤ ਸਾਰੀਆਂ ਖੋਜਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਭਗੋਲਿਕ ਹਾਲਾਤ ਮੁਤਾਬਕ ਅਨੁਸਾਸ਼ਨ ਨਾਲ ਸ਼ਰਾਬ ਪੀਤੀ ਜਾਵੇ ਤਾਂ ਇਹ ਸਿਹਤ ਲਈ ਚੰਗੀ ਵੀ ਸਾਬਤ ਹੋ ਸਕਦੀ ਹੈ।

ਅੱਜ ਗੱਲ ਬੀਅਰ ਦੀ ਹੋ ਰਹੀ ਹੈ ਜਿਸ ਨੂੰ ਬਹੁਤੇ ਲੋਕ ਸ਼ਰਾਬ ਨਹੀਂ ਮੰਨਦੇ। ਬੇਸ਼ੱਕ ਇਹ ਵੀ ਸ਼ਰਾਬ ਹੀ ਹੈ ਪਰ ਇਸ ਵਿੱਚ ਅਲਕੋਹਲ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ। ਗਰਮੀਆਂ ਵਿੱਚ ਅਕਸਰ ਲੋਕ ਬੀਅਰ ਪੀਂਦੇ ਹਨ। ਬੇਸ਼ੱਕ ਵੱਧ ਬੀਅਰ ਪੀਣ ਦੇ ਵੀ ਅਨੇਕਾਂ ਨੁਕਸਾਨ ਹਨ ਪਰ ਜੇਕਰ ਇਸ ਨੂੰ ਵੀ ਸੀਮਤ ਮਾਤਰਾ ਵਿੱਚ ਪੀਤਾ ਜਾਵੇ ਤਾਂ ਇਸ ਦੇ ਫਾਇਦੇ ਵੀ ਕਾਫੀ ਹਨ।

ਆਓ ਜਾਣਦੇ ਹਾਂ ਬੀਅਰ ਦੇ ਫਾਇਦੇ-
1. ਬੀਅਰ ਦੇ ਫ਼ਾਇਦਿਆਂ 'ਚ ਸਭ ਤੋਂ ਪਹਿਲਾਂ ਗੁਰਦੇ ਦੀ ਪੱਥਰੀ ਦਾ ਜ਼ਿਕਰ ਆਉਂਦਾ ਹੈ। ਜੇ ਤੁਹਾਡੇ ਗੁਰਦੇ 'ਚ ਪੱਥਰੀ ਹੈ ਤਾਂ ਇਹ ਸੰਭਵ ਹੈ ਕਿ ਰੋਜ਼ਾਨਾ ਇੱਕ ਬੀਅਰ ਪੀਣ ਨਾਲ ਪੱਥਰੀ ਹੌਲੀ-ਹੌਲੀ ਪਿਸ਼ਾਬ ਦੇ ਰਸਤੇ ਬਾਹਰ ਨਿਕਲ ਜਾਵੇਗੀ। ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ 'ਚ 27,000 ਲੋਕਾਂ 'ਤੇ ਕੀਤੀ ਗਈ ਖੋਜ 'ਚ ਇਹ ਪਾਇਆ ਗਿਆ ਕਿ ਰੋਜ਼ਾਨਾ ਬੀਅਰ ਪੀਣ ਨਾਲ ਗੁਰਦੇ 'ਚ ਪੱਥਰੀ ਹੋਣ ਦਾ ਖ਼ਤਰਾ 40% ਘੱਟ ਹੋ ਜਾਂਦਾ ਹੈ। ਕਾਰਨ ਇਹ ਹੈ ਕਿ ਬੀਅਰ 'ਚ ਪਾਣੀ ਤੇ ਅਲਕੋਹਲ ਦੋਵੇਂ ਹੁੰਦੇ ਹਨ, ਜਿਸ ਨਾਲ ਪਿਸ਼ਾਬ ਪਤਲਾ ਤੇ ਬਹਾਅ ਤੇਜ਼ ਹੁੰਦਾ ਹੈ। ਇਹ ਪੱਥਰੀ ਬਣਨ ਦੇ ਜ਼ੋਖ਼ਮ ਨੂੰ ਘਟਾਉਂਦਾ ਹੈ।

2. ਜਦੋਂ ਦਿਲ ਦੀ ਅੰਦਰੂਨੀ ਪਰਤ 'ਤੇ ਕੋਲੈਸਟ੍ਰੋਲ ਤੇ ਹੋਰ ਚਰਬੀ ਪਦਾਰਥ ਇਕੱਠੇ ਹੋ ਕੇ ਜੰਮ ਜਾਂਦੇ ਹਨ ਤਾਂ ਡਾਰਕ ਜਾਂ ਸਟਰੌਂਗ ਬੀਅਰ ਪੀਣ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਘੱਟ ਹੁੰਦੀ ਹੈ। ਇਹ ਗੱਲ ਅਮਰੀਕਾ ਦੇ ਪੈਨਸਿਲਵੇਨੀਆ ਦੀ ਇੱਕ ਯੂਨੀਵਰਸਿਟੀ 'ਚ ਹੋਈ ਰਿਸਰਚ 'ਚ ਸਾਹਮਣੇ ਆਈ ਹੈ।

3. ਸਟਰੋਕ ਬਾਰੇ ਤੁਸੀਂ ਜਾਣਦੇ ਹੋਵੋਗੇ। ਇਹ ਦਿਮਾਗ ਨਾਲ ਜੁੜਿਆ ਮਾਮਲਾ ਹੈ। ਆਮ ਤੌਰ 'ਤੇ ਲੋਕਾਂ ਨੂੰ ਸਟ੍ਰੋਕ ਉਦੋਂ ਆਉਂਦਾ ਹੈ, ਜਦੋਂ ਉਨ੍ਹਾਂ ਦੇ ਦਿਮਾਗ 'ਚ ਖੂਨ ਦਾ ਥੱਕਾ ਬਣ ਜਾਂਦਾ ਹੈ ਤੇ ਉਹ ਦਿਮਾਗ 'ਚ ਖੂਨ ਤੇ ਆਕਸੀਜ਼ਨ ਦੇ ਪ੍ਰਵਾਹ ਨੂੰ ਰੋਕ ਦਿੰਦੇ ਹਨ। ਜਿੰਨੇ ਜ਼ਿਆਦਾ ਥੱਕੇ ਹੋਣਗੇ, ਹਾਲਤ ਓਨੀ ਖਰਾਬ ਹੁੰਦੀ ਜਾਵੇਗੀ ਪਰ ਬੀਅਰ ਪੀਣ ਨਾਲ ਖੂਨ ਨੂੰ ਸੰਚਾਰਿਤ ਕਰਨ ਵਾਲੀਆਂ ਨਾੜੀਆਂ ਲਚੀਲੀ ਬਣ ਜਾਂਦੀਆਂ ਹਨ ਤੇ ਖੂਨ ਦਾ ਗੇੜ ਤੇਜ਼ ਹੋ ਜਾਂਦਾ ਹੈ। ਇਹ ਖੂਨ ਨੂੰ ਜੰਮਣ ਦੇ ਜ਼ੋਖ਼ਮ ਨੂੰ ਘਟਾਉਂਦਾ ਹੈ।

4. ਕੁਝ ਸੂਝਵਾਨ ਲੋਕਾਂ ਨੇ ਕਿਹਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਮਾੜੀਆਂ ਹੁੰਦੀਆਂ ਹਨ। ਇਹ ਗੱਲ ਬੀਅਰ 'ਤੇ ਵੀ ਲਾਗੂ ਹੁੰਦੀ ਹੈ। ਬੀਅਰ 'ਚ ਸਿਲੀਕਾਨ ਨਾਂ ਦਾ ਤੱਤ ਭਰਪੂਰ ਮਾਤਰਾ 'ਚ ਹੁੰਦਾ ਹੈ। ਇਹ ਉਹੀ ਤੱਤਾ ਹੈ, ਜੋ ਹੱਡੀਆਂ ਦੇ ਵਿਕਾਸ 'ਚ ਮਦਦ ਕਰਦਾ ਹੈ ਪਰ ਮੈਸੇਚਿਊਸੇਟਸ ਦੀ ਇੱਕ ਯੂਨੀਵਰਸਿਟੀ 'ਚ ਕੀਤੀ ਗਈ ਰਿਸਰਚ ਮੁਤਾਬਕ ਜੇ ਤੁਸੀਂ ਇੱਕ ਦਿਨ 'ਚ ਇੱਕ ਤੋਂ ਦੋ ਗਿਲਾਸ ਬੀਅਰ ਪੀਓਗੇ ਤਾਂ ਤੁਹਾਡੀਆਂ ਹੱਡੀਆਂ 'ਚ ਫਰੈਕਚਰ ਦੀ ਸੰਭਾਵਨਾ ਘੱਟ ਹੁੰਦੀ ਹੈ ਪਰ ਜੇ ਤੁਸੀਂ ਇਸ ਤੋਂ ਵੱਧ ਬੀਅਰ ਪੀਓਗੇ ਤਾਂ ਫ੍ਰੈਕਚਰ ਜਾਂ ਹੱਡੀ ਟੁੱਟਣ ਦਾ ਜ਼ੋਖ਼ਮ ਵਧ ਜਾਂਦਾ ਹੈ।

5. ਸ਼ੂਗਰ ਭਾਰਤ 'ਚ ਤੇਜ਼ੀ ਨਾਲ ਵਧ ਰਹੀ ਬਿਮਾਰੀ ਹੈ, ਜੋ ਸਰੀਰ ਨੂੰ ਸਿਊਂਕ ਵਾਂਗ ਚੱਟ ਜਾਂਦੀ ਹੈ। 2011 'ਚ ਹਾਵਰਡ ਵਿੱਚ 38,000 ਲੋਕਾਂ 'ਤੇ ਹੋਈ ਰਿਸਰਚ 'ਚ ਇਹ ਨਤੀਜਾ ਸਾਹਮਣੇ ਆਇਆ ਕਿ ਅਧੇੜ ਉਮਰ ਦੇ ਜਿਹੜੇ ਲੋਕ ਰੋਜ਼ਾਨਾ ਇਕ ਤੋਂ ਦੋ ਗਿਲਾਸ ਬੀਅਰ ਪੀਂਦੇ ਹਨ, ਉਨ੍ਹਾਂ 'ਚ ਟਾਈਪ-2 ਸ਼ੂਗਰ ਦੇ ਖਤਰੇ ਦੀ ਸੰਭਾਵਨਾ 25% ਘੱਟ ਹੋ ਜਾਂਦੀ ਹੈ। ਕਾਰਨ ਇਹ ਹੈ ਕਿ ਬੀਅਰ 'ਚ ਮੌਜੂਦ ਸ਼ਰਾਬ ਸਰੀਰ 'ਚ ਇਨਸੁਲਿਨ ਦੀ ਸੰਵੇਦਨਸ਼ੀਲਤਾ ਨੂੰ ਵਧਾਉਂਦੀ ਹੈ, ਜੋ ਸ਼ੂਗਰ ਤੋਂ ਬਚਾਅ 'ਚ ਮਦਦ ਕਰਦੀ ਹੈ।

6. ਅਲਜ਼ਾਈਮਰ ਦਾ ਮਤਲਬ ਹੈ ਦਿਮਾਗ ਦੀ ਉਹ ਅਵਸਥਾ, ਜਦੋਂ ਇਹ ਚੀਜ਼ਾਂ ਨੂੰ ਭੁੱਲਣ ਦੇ ਨਾਲ-ਨਾਲ ਬਹੁਤ ਸਾਰੇ ਕੰਮ ਬੰਦ ਕਰ ਦਿੰਦਾ ਹੈ। ਦੁਨੀਆਂ ਦੇ ਕਈ ਦੇਸ਼ਾਂ ਵਿੱਚ ਕੀਤੀ ਗਈ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਲੋਕ ਜੋ ਨਿਯਮਿਤ ਤੌਰ 'ਤੇ ਬੀਅਰ ਪੀਂਦੇ ਹਨ, ਉਨ੍ਹਾਂ ਨੂੰ ਅਲਜ਼ਾਈਮਰ ਜਾਂ ਹੋਰ ਤਰ੍ਹਾਂ ਦੀ ਦਿਮਾਗੀ ਕਮਜ਼ੋਰੀ ਹੋਣ ਦੀ ਸੰਭਾਵਨਾਵਾਂ 'ਚ 23% ਦੀ ਕਮੀ ਆਉਂਦੀ ਹੈ।

7. ਇਨਸੋਮੀਨਿਆ ਮਤਲਬ ਨੀਂਦ ਨਾ ਆਉਣ ਦੀ ਸਮੱਸਿਆ ਹੈ। ਜੇ ਤੁਸੀਂ ਜਾਗਦੇ ਰਹਿੰਦੇ ਰਹੋ, ਨੀਂਦ ਨਹੀਂ ਆਉਂਦੀ ਤਾਂ ਅਜਿਹੀ ਸਥਿਤੀ 'ਚ ਡਾਕਟਰ ਤੁਹਾਨੂੰ ਬੀਅਰ ਪੀਣ ਦੀ ਸਲਾਹ ਵੀ ਦੇਣਗੇ। ਕਾਰਨ ਇਹ ਹੈ ਕਿ ਬੀਅਰ ਕੁਦਰਤੀ ਨਾਈਟਕੈਪ ਹੈ। ਨਾਈਟਕੈਪ ਦਾ ਮਤਲਬ ਭੋਜਨ ਤੋਂ ਬਾਅਦ ਜਾਂ ਸੌਣ ਤੋਂ ਪਹਿਲਾਂ ਪੀਣ ਵਾਲੀ ਚੀਜ਼। ਦੂਜਾ ਕਾਰਨ ਇਹ ਹੈ ਕਿ ਬੀਅਰ ਪੀਣ ਨਾਲ ਦਿਮਾਗ 'ਚ ਡੋਪਾਮੀਨ ਦਾ ਪ੍ਰਵਾਹ ਵੱਧਦਾ ਹੈ। ਡੋਪਾਮੀਨ ਸਰੀਰ ਨੂੰ ਆਰਾਮ ਦਿੰਦੀ ਹੈ।

8. ਲੰਡਨ ਤੇ ਕੈਨੇਡਾ ਦੀ ਵੈਸਟਰਨ ਓਨਟਾਰੀਓ ਯੂਨੀਵਰਸਿਟੀ ਵਿਖੇ ਕੀਤੀ ਗਈ ਖੋਜ 'ਚ ਪਾਇਆ ਗਿਆ ਕਿ ਬੀਅਰ 'ਚ ਪਾਈ ਜਾਣ ਵਾਲੀ ਐਂਟੀਆਕਸੀਡੈਂਟਸ ਮਾਇਟੋਕੌਂਡਰੀਆ ਨੂੰ ਨੁਕਸਾਨ ਤੋਂ ਬਚਾਉਂਦੇ ਹਨ। ਮਾਇਟੋਕੌਂਡਰੀਆ ਸਰੀਰ ਦਾ ਉਹ ਅੰਗ ਹੈ ਜੋ ਗਲੂਕੋਜ਼ ਨੂੰ ਊਰਜਾ 'ਚ ਬਦਲਦਾ ਹੈ। ਜਦੋਂ ਅੱਖ ਦੇ ਬਾਹਰੀ ਲੈਂਜ਼ 'ਤੇ ਮਾਇਟੋਕੌਂਡਰੀਆ ਡੈਮੇਜ਼ ਹੋ ਜਾਂਦਾ ਹੈ ਤਾਂ ਉਸ ਸ਼ਖ਼ਸ ਨੂੰ ਮੋਤੀਆ ਬਿੰਦ ਹੋ ਜਾਂਦਾ ਹੈ। ਬੀਅਰ ਦੇ ਐਂਟੀ ਆਕਸੀਡੈਂਟਸ ਮਾਇਟੋਕੌਂਡਰੀਆ ਨੂੰ ਮਜ਼ਬੂਤੀ ਦਿੰਦੇ ਹਨ।

9. ਹੁਣ ਕੈਂਸਰ ਬਾਰੇ ਕੀ ਕਹੀਏ? ਕੋਈ ਨਹੀਂ ਕਹਿ ਸਕਦਾ ਕਿ ਕਿਹੜੀ ਚੀਜ਼ ਨਾਲ ਕੈਂਸਰ ਠੀਕ ਹੋ ਸਕਦਾ ਹੈ। ਹਾਂ, ਇਡਾਹੋ ਯੂਨੀਵਰਸਿਟੀ ਦੇ ਵਿਗਿਆਨੀ ਮੰਨਦੇ ਹਨ ਕਿ ਬੀਅਰ ਦੀ ਵਰਤੋਂ ਕੈਂਸਰ ਨਾਲ ਲੜਨ ਲਈ ਕੀਤੀ ਜਾ ਸਕਦੀ ਹੈ। ਬੀਅਰ ਬਣਾਉਣ ਲਈ ਹਾਪਸ ਨਾਂ ਦਾ ਪੌਦਾ ਵਰਤਿਆ ਜਾਂਦਾ ਹੈ। ਇਸ 'ਚ ਪਾਏ ਜਾਣ ਵਾਲੇ ਹਿਉਮੂਲੋਨਸ ਅਤੇ ਲਿਉਪੂਲੋਨਜ਼ ਨਾਂਅ ਦੇ ਐਸਿਡ ਬੈਕਟੀਰੀਆ ਬਿਮਾਰੀਆਂ ਦੇ ਵਾਧੇ ਨੂੰ ਰੋਕ ਸਕਦੇ ਹਨ। ਅਜਿਹੀ ਸਥਿਤੀ 'ਚ ਮਾਹਿਰ ਮਹਿਸੂਸ ਕਰਦੇ ਹਨ ਕਿ ਬੀਅਰ ਨਾਲ ਕੈਂਸਰ ਦੇ ਇਲਾਜ 'ਚ ਮਦਦ ਮਿਲ ਸਕਦੀ ਹੈ।