ਜਲੰਧਰ ਦੇ ਗੁਰਾਇਆ ਸ਼ਹਿਰ ਦੀ ਧੀ ਪੱਲਵੀ ਮੁਖੀਜਾ ਨੇ ਵਿਦੇਸ਼ ਦੀ ਧਰਤੀ ‘ਤੇ ਪੰਜਾਬ ਅਤੇ ਭਾਰਤ ਦਾ ਮਾਣ ਵਧਾਇਆ ਹੈ। ਪੱਲਵੀ ਨੇ ਕੈਨੇਡਾ ਵਿੱਚ ਆਯੋਜਿਤ ਪ੍ਰਤਿਸ਼ਠਿਤ ਸੁੰਦਰਤਾ ਮੁਕਾਬਲੇ ਵਿੱਚ ‘Mrs. Canada World 2026’ ਦਾ ਖ਼ਿਤਾਬ ਆਪਣੇ ਨਾਂ ਕਰਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ।

Continues below advertisement

ਇਹ ਰਾਸ਼ਟਰੀ ਪੱਧਰ ਦਾ ਮੁਕਾਬਲਾ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਸਥਿਤ ਬੈੱਲ ਪਰਫ਼ਾਰਮਿੰਗ ਆਰਟਸ ਸੈਂਟਰ ਵਿੱਚ ਕਰਵਾਇਆ ਗਿਆ, ਜਿੱਥੇ ਦੇਸ਼ ਭਰ ਤੋਂ ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਪੱਲਵੀ ਮੁਖੀਜਾ ਨੂੰ Mrs. Canada World 2026 ਦਾ ਤਾਜ ਪਹਿਨਾਇਆ ਗਿਆ।

ਪੱਲਵੀ ਮੁਖੀਜਾ ਮੂਲ ਰੂਪ ਵਿੱਚ ਜਲੰਧਰ ਜ਼ਿਲ੍ਹੇ ਦੇ ਗੁਰਾਇਆ ਨਾਲ ਸਬੰਧਤ ਹੈ ਅਤੇ ਇਸ ਵੇਲੇ ਆਪਣੇ ਪਰਿਵਾਰ ਸਮੇਤ ਕੈਨੇਡਾ ਵਿੱਚ ਰਹਿ ਰਹੀ ਹੈ। ਉਹ ਬਾਲ ਕ੍ਰਿਸ਼ਨ ਮੁਖੀਜਾ ਅਤੇ ਡਿੰਪਲ ਮੁਖੀਜਾ ਦੀ ਵੱਡੀ ਧੀ ਹੈ। ਉਸ ਦੀ ਇਸ ਪ੍ਰਾਪਤੀ ਨਾਲ ਪਰਿਵਾਰ ਦੇ ਨਾਲ-ਨਾਲ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ।

Continues below advertisement

ਆਪਣੀ ਜਿੱਤ ਤੋਂ ਬਾਅਦ ਪੱਲਵੀ ਮੁਖੀਜਾ ਨੇ ਕਿਹਾ ਕਿ ਇਹ ਤਾਜ ਸਿਰਫ਼ ਇੱਕ ਨਿੱਜੀ ਉਪਲਬਧੀ ਨਹੀਂ, ਸਗੋਂ ਇੱਕ ਅਜਿਹਾ ਮੰਚ ਹੈ ਜਿਸ ਰਾਹੀਂ ਉਹ ਸਮਾਜ ਲਈ ਸਕਾਰਾਤਮਕ ਕੰਮ ਕਰਨ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਮਕਸਦ ਪੂਰਾ ਕਰਨਾ ਚਾਹੁੰਦੀ ਹੈ।

ਪੱਲਵੀ ਦੀ ਇਸ ਸਫ਼ਲਤਾ ‘ਤੇ ਗੁਰਾਇਆ ਅਤੇ ਪੰਜਾਬ ਵਾਸੀਆਂ ਵੱਲੋਂ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉਸ ਦੀ ਉਪਲਬਧੀ ਨੂੰ ਪ੍ਰਵਾਸੀ ਪੰਜਾਬੀਆਂ ਅਤੇ ਭਾਰਤੀਆਂ ਲਈ ਵੀ ਮਾਣ ਵਾਲਾ ਪਲ ਮੰਨਿਆ ਜਾ ਰਿਹਾ ਹੈ।