ਕੋਈ ਵੀ ਭਾਰਤੀ ਤਿਉਹਾਰ ਕਦੇ ਵੀ ਮਿਠਾਈਆਂ ਤੋਂ ਬਿਨਾਂ ਪੂਰਾ ਨਹੀਂ ਹੁੰਦਾ। ਇਹ ਲਗਭਗ ਪਵਿੱਤਰ ਮੰਨਿਆ ਜਾਂਦਾ ਹੈ। ਜਨਮ ਅਸ਼ਟਮੀ ਦਾ ਅਵਸਰ, ਜੋ ਕਿ ਭਗਵਾਨ ਵਿਸ਼ਨੂੰ ਅਵਤਾਰ, ਭਗਵਾਨ ਕ੍ਰਿਸ਼ਨ ਦੇ ਜਨਮ ਦਾ ਜਸ਼ਨ ਮਨਾਉਂਦਾ ਹੈ, ਕੋਈ ਵੱਖਰਾ ਨਹੀਂ ਹੈ। ਲੋਕ ਮਿਠਾਈਆਂ ਬਣਾਉਂਦੇ, ਖਾਂਦੇ ਤੇ ਇੱਕ-ਦੂਜੇ ਨੂੰ ਵੰਡਦੇ ਹਨ। ਪਰ ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਤਿਉਹਾਰਾਂ 'ਤੇ ਵੀ ਮਿਠਾਈਆਂ ਤੋਂ ਦੂਰੀ ਬਣਾਉਣੀ ਪੈਂਦੀ ਹੈ। ਪਰ ਅਸੀਂ ਤੁਹਾਨੂੰ ਕੁਝ ਅਜਿਹੀਆਂ ਰੇਸੀਪੀਜ਼ ਦੱਸਣ ਜਾ ਰਹੇ ਹਾਂ, ਜੋ ਸੂਗਰ ਦੇ ਮਰੀਜ਼ ਵੀ ਖਾ ਸਕਦੇ ਹਨ।


 


ਸੱਤੂ ਦੇ ਲੱਡੂ:


ਇੱਕ ਨਾਨਸਟਿਕ ਪੈਨ ਵਿੱਚ ਕੁਝ ਸੱਤੂ ਲਓ। ਘਰੇ ਬਣੇ ਘਿਓ ਦੇ 2-3 ਚੱਮਚ ਪਾਓ ਅਤੇ ਇਸ ਨੂੰ ਮੱਧਮ ਅੱਗ 'ਤੇ ਕੁਝ ਮਿੰਟਾਂ ਲਈ ਹਿਲਾਓ। ਫਿਰ ਇਸ ਨੂੰ ਥੋੜ੍ਹੀ ਜਿਹੀ ਨਮੀ ਦੇਣ ਲਈ ਆਪਣੇ ਅਨੁਸਾਰ ਇਸ ਵਿੱਚ ਪਾਣੀ ਪਾਓ। ਸੁਆਦ ਅਤੇ ਖੁਸ਼ਬੂ ਨੂੰ ਵਧਾਉਣ ਲਈ ਸ਼ੂਗਰ ਫ੍ਰੀ ਐਲੀਮੈਂਟ/ਸਾਮੱਗਰੀ ਅਤੇ ਇਲਾਇਚੀ ਪਾਊਡਰ ਸ਼ਾਮਲ ਕਰੋ। ਹੁਣ, ਆਪਣੇ ਲੱਡੂਆਂ ਨੂੰ ਲੋੜੀਦੀ ਸ਼ਕਲ ਵਿੱਚ ਢਾਲੋ। ਉਨ੍ਹਾਂ ਨੂੰ ਖਾਣ ਤੋਂ ਪਹਿਲਾਂ ਠੰਡਾ ਹੋਣ ਦਿਓ। ਹੁਣ ਅਨੰਦ ਮਾਣੋ।


 


ਪਨੀਰ ਖੀਰ:


ਇੱਕ ਨਾਨ-ਸਟਿਕ ਪੈਨ ਵਿੱਚ ਦੁੱਧ ਨੂੰ ਮੱਧਮ ਅੱਗ ਉੱਤੇ ਗਰਮ ਕਰੋ ਅਤੇ ਇਸਨੂੰ ਉਬਲਣ ਦਿਓ। ਇਸ ਨੂੰ ਹਿਲਾਉਂਦੇ ਰਹੋ। ਇਲਾਇਚੀ ਪਾਊਡਰ ਅਤੇ ਸੁੱਕੇ ਮੇਵੇ ਦੇ ਨਾਲ ਸ਼ੂਗਰ ਫ੍ਰੀ ਤੱਤ/ਸਾਮੱਗਰੀ ਸ਼ਾਮਲ ਕਰੋ। ਅੱਗੇ ਪਨੀਰ ਨੂੰ ਮੇਸ਼ ਕਰ ਕੇ ਕੇ ਪੈਨ ਵਿੱਚ ਪਾਓ। ਹਿਲਾਓ ਅਤੇ ਚੰਗੀ ਤਰ੍ਹਾਂ ਰਲਾਉ। ਇਸ ਨੂੰ ਠੰਡਾ ਹੋਣ ਦਿਓ ਅਤੇ ਫਿਰ ਤੁਹਾਡੀ ਪਨੀਰ ਦੀ ਖੀਰ ਤਿਆਰ ਹੈ। 


 


ਸ਼ੂਗਰ ਫ੍ਰੀ ਸ਼੍ਰੀਖੰਡ:


ਇੱਕ ਕਟੋਰੇ ਵਿੱਚ ਦੁੱਧ ਲਓ। ਕੁਝ ਕੇਸਰ ਦੀਆਂ ਕਲੀਆਂ ਪਾਓ ਅਤੇ ਇਸ ਨੂੰ ਕੁਝ ਦੇਰ ਲਈ ਛੱਡ ਦਿਓ. ਕਟੋਰੇ ਵਿੱਚ ਇਲਾਇਚੀ ਪਾਊਡਰ ਦੇ ਨਾਲ ਦਹੀਂ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਵਿੱਚ ਸ਼ੂਗਰ ਫ੍ਰੀ ਸਮਗਰੀ ਸ਼ਾਮਲ ਕਰੋ, ਦੁਬਾਰਾ ਮਿਕਸ ਕਰੋ। ਫਰਿੱਜ ਵਿੱਚ ਰੱਖੋ ਅਤੇ ਇਹ ਤਿਆਰ ਹੈ। 


 


ਨਾਰੀਅਲ ਬਰਫੀ:


ਨਾਰੀਅਲ ਨੂੰ ਕ੍ਰਸ਼ ਕਰ ਲਵੋ। ਇੱਕ ਨਾਨ-ਸਟਿੱਕ ਪੈਨ ਵਿੱਚ 2-3 ਚੱਮਚ ਘਿਓ ਪਾਉ। ਇਸ ਨੂੰ 4-5 ਮਿੰਟ ਲਈ ਹਿਲਾਓ। ਇਲਾਇਚੀ ਪਾਊਡਰ ਦੇ ਨਾਲ ਇਸ ਵਿੱਚ ਸ਼ੂਗਰ ਫ੍ਰੀ ਸਮਗਰੀ ਸ਼ਾਮਲ ਕਰੋ। ਇਸ ਨੂੰ ਤਰਲ ਬਣਾਉਣ ਲਈ ਥੋੜਾ ਜਿਹਾ ਪਾਣੀ ਪਾਓ। ਇਸ ਨੂੰ ਥੋੜ੍ਹਾ ਠੰਡਾ ਹੋਣ ਦਿਓ ਅਤੇ ਫਿਰ ਇਸ ਨੂੰ ਇੱਕ ਚਪਟੀ ਪਲੇਟ 'ਤੇ ਰੱਖੋ ਜੋ ਪਹਿਲਾਂ ਗਰੀਸ ਕੀਤੀ ਹੋਈ ਹੈ। ਕੁਝ ਦੇਰ ਲਈ ਠੰਢਾ ਕਰੋ ਅਤੇ ਇਸ ਨੂੰ ਮਨਚਾਹੀ ਬਰਫੀ ਦੇ ਆਕਾਰ ਵਿੱਚ ਕੱਟੋ। ਇਹ ਤਿਆਰ ਹੈ।  


 


ਐਪਲ ਰਬੜੀ:


ਆਮ ਰਬਡੀ ਦੀ ਤਰ੍ਹਾਂ, ਇੱਕ ਨਾਨ-ਸਟਿਕ ਪੈਨ ਵਿੱਚ ਦੁੱਧ ਉਬਾਲੋ। ਇਸ ਨੂੰ ਉਬਾਲੋ। ਪੀਸਿਆ ਹੋਇਆ ਸੇਬ ਪਾਉ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਉਬਾਲੇ ਆਉਣ ਤੱਕ ਹਿਲਾਉਂਦੇ ਰਹੋ। ਇਸ ਵਿੱਚ ਇਲਾਇਚੀ ਪਾਊਡਰ ਅਤੇ ਸ਼ੂਗਰ ਫ੍ਰੀ ਸਮੱਗਰੀ ਸ਼ਾਮਲ ਕਰੋ। ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਨੂੰ ਠੰਡਾ ਹੋਣ ਦਿਓ। ਠੰਡਾ ਕਰੋ ਅਤੇ ਇਹ ਪਰੋਸੇ ਜਾਣ ਲਈ ਤਿਆਰ ਹੈ।