Happy Kiss Day 2022 : ਪਿਆਰ ਦਾ ਇਜ਼ਹਾਰ ਕਰਨ ਲਈ Kiss ਨੂੰ ਕਈ ਤਰੀਕਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦੇ ਲਈ ਕਈ ਤਰੀਕੇ ਵੀ ਹਨ, ਜੋ ਪਤੀ-ਪਤਨੀ ਭਾਵਨਾਵਾਂ ਦੇ ਮੁਤਾਬਕ ਚੁਣਦੇ ਤੇ ਅਪਣਾਉਂਦੇ ਹਨ। ਕਈਆਂ ਵੱਲੋਂ ਇਸਨੂੰ ਨੇੜਤਾ ਦੀ ਸ਼ੁਰੂਆਤ ਵੀ ਮੰਨਿਆ ਜਾਂਦਾ ਹੈ। ਇਸ ਦੇ ਪਿੱਛੇ ਦੀ ਭਾਵਨਾ ਅਤੇ ਸਰੀਰਕ ਪਿਆਰ ਦਾ ਜਨਤਕ ਪ੍ਰਦਰਸ਼ਨ ਦੂਜਿਆਂ ਨੂੰ ਅਸਹਿਜ ਬਣਾਉਂਦਾ ਹੈ, ਇਹਨਾਂ ਕਾਰਨਾਂ ਕਰਕੇ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਪਬਲਿਕਲੀ ਕਿਸ ਕਰਨ ਨੂੰ ਅੱਜ ਵੀ ਸਵੀਕਾਰ ਨਹੀਂ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ, ਕਈ ਥਾਵਾਂ 'ਤੇ ਇਸ ਦੇ ਲਈ ਨਿਯਮ ਵੀ ਬਣਾਏ ਗਏ ਹਨ, ਜਿਨ੍ਹਾਂ ਨੂੰ ਤੋੜਨ 'ਤੇ ਸਜ਼ਾ ਹੋ ਸਕਦੀ ਹੈ। ਅਸੀਂ ਤੁਹਾਡੇ ਲਈ Kiss ਨਾਲ ਜੁੜੀਆਂ ਕੁਝ ਅਜਿਹੀਆਂ ਦਿਲਚਸਪ ਗੱਲਾਂ ਲੈ ਕੇ ਆਏ ਹਾਂ, ਜੋ ਤੁਹਾਨੂੰ ਯਕੀਨਨ ਹੈਰਾਨ ਕਰ ਦੇਣਗੀਆਂ।

Continues below advertisement

1. ਇਕ ਰਿਪੋਰਟ ਮੁਤਾਬਕ ਅੱਜ ਦੇ ਸਮੇਂ 'ਚ Kiss ਦਾ ਸਮਾਂ ਵਧ ਗਿਆ ਹੈ। ਆਮ ਤੌਰ 'ਤੇ ਜੋੜੇ 12 ਸਕਿੰਟਾਂ ਲਈ Kiss ਕਰਦੇ ਹਨ। ਇਸ ਦੇ ਨਾਲ ਹੀ 1980 ਦੇ ਦਹਾਕੇ ਦੌਰਾਨ ਇਹ ਮਿਆਦ ਬਹੁਤ ਘੱਟ ਸੀ। ਇਸ ਦੌਰਾਨ ਜੋੜੇ ਸਿਰਫ 5.5 ਸੈਕਿੰਡ ਵਿੱਚ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਸਨ। ਹਾਲਾਂਕਿ, ਇਸ ਡੇਟਾ ਨੂੰ ਕਿਸਨੇ ਕੱਢਿਆ ਅਤੇ ਇਹ ਕਿੱਥੋਂ ਆਇਆ ਇਸ ਬਾਰੇ ਬਹੁਤ ਘੱਟ ਠੋਸ ਜਾਣਕਾਰੀ ਹੈ।

2. ਦੁਨੀਆ ਭਰ ਦੇ ਲੋਕ Kiss ਨੂੰ ਲੈ ਕੇ ਵੱਖ-ਵੱਖ ਸੋਚ ਰੱਖਦੇ ਹਨ ਅਤੇ ਇਸ ਦੇ ਆਧਾਰ 'ਤੇ ਇਸ ਦੇ ਅਰਥ ਲਏ ਜਾਂਦੇ ਹਨ। ਕਈ ਵਾਰ ਪਹਿਲਾਂ ਜਾਂ ਸ਼ੁਰੂਆਤੀ Kiss ਪਿਆਰ ਦਿਖਾਉਣ ਦਾ ਇੱਕ ਤਰੀਕਾ ਹੁੰਦਾ ਹੈ, ਜਦੋਂ ਕਿ ਕਈ ਵਾਰ ਇਹ ਰਿਸ਼ਤੇ ਨੂੰ ਅਗਲੇ ਪੜਾਅ 'ਤੇ ਲਿਜਾਣ ਦਾ ਇੱਕ ਕਦਮ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਜਾਪਾਨ ਵਿੱਚ ਦੋ ਲੋਕ ਜਦੋਂ ਸਰੀਰਕ ਨੇੜਤਾ ਚਾਹੁੰਦੇ ਹਨ ਤਾਂ Kiss ਕਰਦੇ ਹਨ।

Continues below advertisement

3. Kiss ਦਾ ਸਬੰਧ ਮਨੁੱਖਾਂ ਦੇ ਵਿਕਾਸ ਨਾਲ ਨਹੀਂ ਹੈ, ਪਰ ਇਹ ਜਾਨਵਰਾਂ ਵਿੱਚ ਵੀ ਦੇਖਿਆ ਜਾਂਦਾ ਹੈ। ਹੰਸ ਤੋਂ ਲੈ ਕੇ ਓਰੈਂਗੁਟਨ ਵਰਗੇ ਜਾਨਵਰ ਵੀ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਇਸਦੀ ਵਰਤੋਂ ਕਰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਇਹ ਕੇਵਲ ਇੱਕ ਪ੍ਰਵਿਰਤੀ ਹੈ, ਜੋ ਮਨੁੱਖਾਂ ਵਿੱਚ ਹਮੇਸ਼ਾਂ ਮੌਜੂਦ ਰਹੀ ਹੈ ਅਤੇ ਸਮੇਂ ਦੇ ਨਾਲ ਤਰਜੀਹਾਂ ਅਨੁਸਾਰ ਬਦਲਦੀ ਹੈ।

4. ਫਿਲੇਮੈਟੋਲੋਜੀ ਦੇ ਖੇਤਰ; ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ Kiss 'ਤੇ ਅਧਿਐਨ ਕੀਤਾ ਗਿਆ ਸੀ। ਇਨ੍ਹਾਂ 'ਚੋਂ ਕੁਝ 'ਚ ਇਹ ਗੱਲ ਸਾਹਮਣੇ ਆਈ ਕਿ ਲੋਕ Kiss ਵੇਲੇ ਸਭ ਤੋਂ ਵੱਧ ਸਿਰ ਝੁਕਾਉਂਦੇ ਹਨ। ਖੋਜਕਰਤਾਵਾਂ ਦੇ ਅਨੁਸਾਰ, ਹਰ ਤਿੰਨ ਵਿੱਚੋਂ ਦੋ ਵਿਅਕਤੀ ਚੁੰਮਣ ਵੇਲੇ ਆਪਣਾ ਸਿਰ ਸੱਜੇ ਪਾਸੇ ਝੁਕਾਉਂਦੇ ਹਨ।

5. ਅਮਰੀਕਾ ਦੇ ਮਿਸ਼ੀਗਨ ਅਤੇ ਕਨੈਕਟੀਕਟ ਰਾਜਾਂ 'ਚ ਐਤਵਾਰ ਨੂੰ ਜਨਤਕ ਥਾਂ 'ਤੇ ਔਰਤਾਂ ਨੂੰ Kiss ਕਰਨ ਦੀ ਮਨਾਹੀ ਹੈ। ਇਸ ਦਾ ਕਾਰਨ ਇਹ ਹੈ ਕਿ ਐਤਵਾਰ ਨੂੰ ਪ੍ਰਾਰਥਨਾ ਦਾ ਦਿਨ ਹੈ, ਇਸ ਸਥਿਤੀ ਵਿੱਚ ਇਸ ਨੂੰ ਮੋਰਲੇ ਗਲਤ ਮੰਨਿਆ ਜਾਂਦਾ ਹੈ। ਹਾਲਾਂਕਿ ਜੇਕਰ ਅਸੀਂ ਇੰਟਰਨੈੱਟ 'ਤੇ ਸਰਚ ਕਰਦੇ ਹਾਂ ਤਾਂ ਇੱਥੇ ਰਹਿਣ ਵਾਲੇ ਲੋਕ ਖੁਦ ਇਸ ਗੱਲ ਨੂੰ ਲੈ ਕੇ ਹੈਰਾਨ ਨਜ਼ਰ ਆਉਂਦੇ ਹਨ, ਕਿਉਂਕਿ ਉਨ੍ਹਾਂ ਨੇ ਵੀ ਇਸ ਬਾਰੇ ਕਦੇ ਨਹੀਂ ਸੁਣਿਆ ਹੋਵੇਗਾ। ਇੰਟਰਨੈੱਟ 'ਤੇ ਕਈ ਲੋਕਾਂ ਨੇ ਦੱਸਿਆ ਕਿ ਇਹ ਸਭ ਕੁਝ ਸਦੀਆਂ ਪਹਿਲਾਂ ਹੁੰਦਾ ਸੀ।