Christmas And Birthday Cake Recipe : ਜਨਮਦਿਨ, ਐਨੀਵਰਸਰੀ ਜਾਂ ਫਿਰ ਕੋਈ ਹੋਰ ਮੌਕਾ ਹੋਵੇ ਕੇਕ ਕੱਟਣ ਦਾ ਰੁਝਾਨ ਵੱਧ ਰਿਹਾ ਹੈ। ਬੱਚਿਆਂ ਨੂੰ ਕੇਕ ਖਾਣਾ ਬਹੁਤ ਪਸੰਦ ਹੈ। ਅੱਜਕਲ੍ਹ ਲੋਕ ਘਰਾਂ 'ਚ ਆਸਾਨੀ ਨਾਲ ਕੇਕ ਬਣਾ ਲੈਂਦੇ ਹਨ। ਜੇਕਰ ਤੁਸੀਂ ਵੀ ਘਰ 'ਚ ਕੇਕ ਬਣਾਉਣਾ ਚਾਹੁੰਦੇ ਹੋ ਤਾਂ ਕਸਟਰਡ ਕੇਕ ਬਣਾ ਕੇ ਖਾ ਸਕਦੇ ਹੋ। ਇਹ ਕੇਕ ਖਾਣ 'ਚ ਬਹੁਤ ਸੁਵਾਦਿਸ਼ਟ ਤੇ ਘੱਟ ਕੈਲੋਰੀ ਵਾਲਾ ਹੁੰਦੀ ਹੈ ਜਦੋਂ ਵੀ ਕੁਝ ਮੀਠਾ ਖਾਣ ਦਾ ਮਨ ਕਰੇ ਤਾਂ ਫਟਾਫਟ ਇਹ ਕੇਕ ਬਣਾ ਕੇ ਖਾ ਸਕਦੇ ਹੋ। ਕਸਟਰਡ ਕੇਕ ਕੈਲੋਰੀ ਵਾਲਾ ਹੁੰਦਾ ਹੈ ਜਦੋਂ ਵੀ ਕੁਝ ਮੀਠਾ ਖਾਣ ਦਾ ਮਨ ਕਰੇ ਤੁਸੀਂ ਫਟਾਫਟ ਇਹ ਕੇਕ ਬਣਾ ਕੇ ਖਾ ਸਕਦੇ ਹੋ। ਕਸਟਰਡ ਕੇਕ ਨੂੰ ਬਣਾਉਣਾ ਦਾ ਬਹੁਤ ਸਿੰਪਲ ਹੈ। ਇਸ ਲਈ ਤੁਹਾਨੂੰ ਕਸਟਰਡ ਤੇ ਮੈਦਾ ਚਾਹੀਦਾ ਹੈ। ਆਓ ਜਾਣਦੇ ਹਾਂ ਕਸਟਰਡ ਨਾਲ ਕੇਕ ਬਣਾਉਣ ਦੀ ਰੇਸਿਪੀ।
ਕਸਟਰਡ ਕੇਕ ਲਈ ਸਮੱਗਰੀ (Ingredients For Custard Cake)
1 ਕੱਪ ਮੈਦਾ
¼ ਕੱਪ ਕਸਟਰਡ ਪਾਊਂਡਰ
½ ਕੱਪ ਖੰਡ
½ ਕੱਪ ਦੁੱਧ
1.5 ਛੋਟਾ ਚਮਚ ਬੇਕਿੰਗ ਪਾਊਂਡਰ
ਕਸਟਰਡ ਕੇਕ ਦੀ ਰੇਸਿਪੀ (Custard Cake Recipe)
- ਕਸਟਰਡ ਕੇਕ ਬਣਾਉਣ ਲਈ ਇਕ ਬਾਊਲ 'ਚ ਮੈਦਾ, ਵਨੀਲਾ ਕਸਟਰਡ ਪਾਊਡਰ ਤੇ ਬੇਕਿੰਗ ਸੋਡਾ ਨੂੰ ਛਾਣ ਲਓਤੇ ਇਹਨਾਂ ਨੂੰ ਮਿਲਾਓ।
- ਖੰਡ ਨੂੰ ਮਿਕਸਰ 'ਚ ਪਾ ਕੇ ਚੰਗੀ ਤਰ੍ਹਾਂ ਪੀਸ ਲਓ
- ਖੰਡ 'ਚ ਜੈਤੂਨ ਦਾ ਤੇਲ ਜਾਂ ਮੱਖਣ ਮਿਲਾਓ ਅਤੇ ਚੰਗੀ ਤਰ੍ਹਾਂ ਮਿਲਾਓ
- ਇਸ ਮਿਸ਼ਰਣ ਨੂੰ ਕਸਟਰਡ ਪਾਊਡਰ ਦੇ ਮਿਸ਼ਰਣ ਵਿਚ ਚੰਗੀ ਤਰ੍ਹਾਂ ਮਿਲਾਓ
- ਤੁਸੀਂ ਬੈਟਰ 'ਚ ਦੁੱਧ ਵੀ ਮਿਲਾਉਂਦੇ ਰਹੋ ਤਾਂ ਕਿ ਬੈਟਰ ਜ਼ਿਆਦਾ ਗਾੜ੍ਹਾ ਨਾ ਹੋ ਜਾਵੇ। ਆਟੇ ਨੂੰ ਮੁਲਾਇਮ ਹੋਣ ਤਕ ਚੰਗੀ ਤਰ੍ਹਾਂ ਮਿਲਾਓ
- ਹੁਣ ਕੇਕ ਦੇ ਟੀਨ ਨੂੰ ਘਿਓ ਜਾਂ ਮੱਖਣ ਨਾਲ ਗਰੀਸ ਕਰੋ। ਤਿਆਰ ਬੈਟਰ ਨੂੰ ਟੀਨ 'ਚ ਪਾਓ ਦਿਓ
- ਹੁਣ ਕੇਕ ਬਣਾਉਣ ਲਈ ਕੂਕਰ 'ਚ ਨਮਕ ਪਾ ਕੇ 7-8 ਮਿੰਟ ਲਈ ਹਾਈ ਫਲੇਮ 'ਤੇ ਗਰਮ ਕਰੋ।
- ਹੁਣ ਨਮਕ ਦੇ ਉੱਪਰ ਇਕ ਜਾਲੀਦਾਰ ਸਟੈਂਡ ਪਾਓ ਤੇ ਕੂਕਰ 'ਚ ਆਟੇ ਵਾਲੇ ਡੱਬੇ ਨੂੰ ਪਾ ਦਿਓ।
- ਹੁਣ ਕੁੱਕਰ ਦੀ ਸੀਟੀ ਕੱਢ ਲਓ, ਢੱਕਣ ਬੰਦ ਕਰੋ ਅਤੇ ਕੇਕ ਨੂੰ ਮੱਧਮ ਅੱਗ 'ਤੇ 40-50 ਮਿੰਟ ਤਕ ਬੇਕ ਕਰੋ।
- ਲਗਪਗ 40 ਮਿੰਟ ਬਾਅਦ ਚਾਕੂ ਦੀ ਮਦਦ ਨਾਲ ਕੇਕ ਨੂੰ ਇਕ ਵਾਰ ਚੈੱਕ ਕਰੋ।
- ਜਦੋਂ ਕੇਕ ਤਿਆਰ ਹੋ ਜਾਵੇ ਇਸ ਨੂੰ ਲਗਭਗ 2 ਘੰਟਿਆਂ ਲਈ ਠੰਡਾ ਹੋਣ ਲਈ ਛੱਡ ਦਿਓ।
- 2 ਘੰਟੇ ਬਾਅਦ ਇਸ ਨੂੰ ਆਪਣੀ ਪਸੰਦ ਦੇ ਆਕਾਰ 'ਚ ਕੱਟ ਕੇ ਸਰਵ ਕਰੋ।
- ਬਹੁਤ ਹੀ ਸਵਾਦਿਸ਼ਟ ਸਪੰਜੀ ਕਸਟਾਰਡ ਕੇਕ ਤਿਆਰ ਹੈ।