Drink Herbal Tea For Immunity: ਸਰਦੀਆਂ ਦੇ ਮੌਸਮ ਵਿੱਚ ਖੁਦ ਨੂੰ ਗਰਮ ਰੱਖਣ ਦੇ ਨਾਲ ਸਿਹਤ ਬਣਾਉਣ ਬਹੁਤ ਹੀ ਜ਼ਰੂਰੀ ਹੁੰਦਾ ਹੈ। ਸਰਦੀਆਂ ਦੇ ਵਿੱਚ ਤੁਸੀਂ ਜ਼ਿਆਦਾ ਤਾਕਤ ਵਾਲੀ ਚੀਜ਼ਾਂ ਦਾ ਸੇਵਨ ਕਰਦੇ ਹੋ ਜੋ ਕਿ ਸਰੀਰ ਲਈ ਬਹੁਤ ਵਧੀਆ ਸਾਬਿਤ ਹੁੰਦੀਆਂ ਹਨ। ਇਸ ਮੌਸਮ 'ਚ ਠੰਡ (winter season) ਹੁੰਦੀ ਹੈ ਪਰ ਇਸ ਤੋਂ ਬਚਣ ਦੇ ਜ਼ਿਆਦਾਤਰ ਉਪਾਅ ਸਾਡੀ ਰਸੋਈ 'ਚ ਹੀ ਮੌਜੂਦ ਹਨ। ਇਨ੍ਹਾਂ ਵਿਚ ਵਰਤੇ ਜਾਣ ਵਾਲੇ ਕੁੱਝ ਪਦਾਰਥ ਗਰਮ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਠੰਡੇ ਮੌਸਮ ਵਿਚ ਲੈਣਾ ਬਿਹਤਰ ਹੁੰਦਾ ਹੈ। ਕੁਝ ਪ੍ਰਤੀਰੋਧਕ ਸ਼ਕਤੀ ਵਧਾਉਂਦੇ ਹਨ ਅਤੇ ਕੁਝ ਖੰਘ ਅਤੇ ਜ਼ੁਕਾਮ ਤੋਂ ਰਾਹਤ ਦਿੰਦੇ ਹਨ। ਕੁੱਝ ਭਾਰ ਘਟਾਉਣ ਦਾ ਕਾਰਨ ਬਣਦੇ ਹਨ ਜਦਕਿ ਕੁਝ ਇਸ ਨੂੰ ਪੀਣ ਨਾਲ ਪੇਟ ਦੀ ਸਫਾਈ ਕਰਦੇ ਹਨ। ਆਓ ਜਾਣਦੇ ਹਾਂ ਕੁਝ ਅਜਿਹੀਆਂ ਹਰਬਲ ਚਾਹ (Herbal Tea) ਦੇ ਨੁਸਖੇ ਜਿਨ੍ਹਾਂ ਨੂੰ ਸਾਡੀ ਰਸੋਈ ਵਿੱਚ ਆਸਾਨੀ ਨਾਲ ਉਪਲਬਧ ਸਮੱਗਰੀ ਨਾਲ ਬਣਾਇਆ ਜਾ ਸਕਦਾ ਹੈ।
ਹੋਰ ਪੜ੍ਹੋ : ਜੇਕਰ ਤੁਹਾਡੇ ਬੱਚੇ ਨੂੰ ਅਕਸਰ ਰਹਿੰਦੀ ਕਬਜ਼ ਦੀ ਸ਼ਿਕਾਇਤ, ਤਾਂ ਇਹ ਹੈ ਅਸਲੀ ਕਾਰਨ, ਅਪਣਾਓ ਇਹ ਖਾਸ ਟਿਪਸ
Lemongrass ਅਤੇ ਅਦਰਕ ਚਾਹ
ਇਸ ਦੇ ਲਈ ਥੋੜ੍ਹਾ ਜਿਹਾ ਲੈਮਨਗ੍ਰਾਸ ਲਓ, ਅਦਰਕ ਨੂੰ ਕੁੱਟ ਕੇ ਪਾਣੀ 'ਚ ਪਾਓ ਅਤੇ ਦੋਹਾਂ ਨੂੰ ਇਕੱਠੇ ਉਬਾਲ ਲਓ। ਇਸ ਵਿਚ ਲੌਂਗ ਪਾਓ ਅਤੇ ਕੁਝ ਦੇਰ ਉਬਾਲਣ ਤੋਂ ਬਾਅਦ ਛਾਣ ਕੇ ਪੀ ਲਓ। ਜੇਕਰ ਸਵਾਦ ਕੌੜਾ ਲੱਗੇ ਤਾਂ ਥੋੜ੍ਹਾ ਜਿਹਾ ਗੁੜ ਪਾਓ। ਇਹ ਸਰਦੀਆਂ ਵਿੱਚ ਗਲੇ ਨੂੰ ਬਹੁਤ ਰਾਹਤ ਦਿੰਦਾ ਹੈ ਅਤੇ ਪੇਟ ਲਈ ਵੀ ਵਧੀਆ ਹੈ।
ਸ਼ਹਿਦ, ਨਿੰਬੂ ਅਤੇ ਹਲਦੀ ਵਾਲੀ ਚਾਹ
ਇਸ ਚਾਹ ਨੂੰ ਸਰਦੀਆਂ ਦਾ ਅੰਮ੍ਰਿਤ ਕਿਹਾ ਜਾਂਦਾ ਹੈ। ਇਸ ਨੂੰ ਬਣਾਉਣ ਲਈ ਥੋੜ੍ਹੀ ਕਾਲੀ ਮਿਰਚ ਪੀਸ ਕੇ ਕੱਚੀ ਹਲਦੀ ਦੇ ਛੋਟੇ-ਛੋਟੇ ਟੁਕੜਿਆਂ 'ਚ ਕੱਟ ਕੇ ਪਾਣੀ 'ਚ ਉਬਾਲ ਲਓ। ਕੱਚੀ ਹਲਦੀ ਗਰਮ ਹੁੰਦੀ ਹੈ ਇਸ ਲਈ ਘੱਟ ਮਾਤਰਾ ਵਿਚ ਲਓ। ਕੁੱਝ ਦੇਰ ਬਾਅਦ ਇਸ ਨੂੰ ਛਾਣ ਕੇ ਉੱਪਰ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਓ। ਇਹ ਸਰਦੀਆਂ ਵਿੱਚ ਰਾਮਬਾਣ ਦਾ ਕੰਮ ਕਰਦਾ ਹੈ।
ਤੁਲਸੀ ਦੀ ਚਾਹ
ਤੁਲਸੀ ਦੀ ਚਾਹ ਦੇ ਅਣਗਿਣਤ ਫਾਇਦੇ ਹਨ। ਤੁਸੀਂ ਇਸ ਨੂੰ ਆਪਣੀ ਰੈਗੂਲਰ ਚਾਹ ਵਿੱਚ ਮਿਲਾ ਕੇ ਜਾਂ ਪਾਣੀ ਵਿੱਚ ਉਬਾਲ ਕੇ ਚਾਹ ਦੇ ਰੂਪ ਵਿੱਚ ਲੈ ਸਕਦੇ ਹੋ। ਇਹ ਨਾ ਸਿਰਫ਼ ਇਮਿਊਨਿਟੀ ਵਧਾਉਂਦਾ ਹੈ ਬਲਕਿ ਚਮੜੀ ਲਈ ਵੀ ਬਹੁਤ ਵਧੀਆ ਹੈ। ਚਾਹ ਬਣਾਉਣ ਲਈ ਤੁਲਸੀ ਦੀਆਂ ਪੱਤੀਆਂ ਨੂੰ ਇਕ ਕਟੋਰੀ ਵਿਚ ਉਬਾਲੋ ਅਤੇ ਛਾਨਣ ਤੋਂ ਬਾਅਦ ਇਸ ਵਿਚ ਇਕ ਚਮਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ।
ਪੁਦੀਨੇ ਦੀ ਚਾਹ, ਦਾਲਚੀਨੀ ਦੀ ਚਾਹ
ਦਾਲਚੀਨੀ ਇੰਨੀ ਗਰਮ ਹੁੰਦੀ ਹੈ ਕਿ ਇਸ ਨੂੰ ਸਰਦੀਆਂ ਵਿੱਚ ਲੈਣਾ ਬਿਹਤਰ ਹੁੰਦਾ ਹੈ। ਇਸ ਦੇ ਲਈ ਦਾਲਚੀਨੀ ਨੂੰ ਪਾਣੀ 'ਚ ਉਬਾਲੋ ਅਤੇ ਇਸ 'ਚ ਕਾਲੀ ਮਿਰਚ ਨੂੰ ਵੀ ਪੀਸ ਲਓ। ਇਸ ਨੂੰ ਉਤਾਰ ਲਓ, ਗੁੜ ਮਿਲਾ ਕੇ ਪੀਓ। ਇਹ ਭਾਰ ਘਟਾਉਣ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ। ਇਸੇ ਤਰ੍ਹਾਂ ਤੁਸੀਂ ਪੁਦੀਨੇ ਦੀ ਚਾਹ ਵੀ ਪੀ ਸਕਦੇ ਹੋ। ਪੁਦੀਨੇ ਦੀ ਚਾਹ ਪੇਟ ਲਈ ਚੰਗੀ ਹੁੰਦੀ ਹੈ। ਪੁਦੀਨੇ ਦੀਆਂ ਪੱਤੀਆਂ ਨੂੰ ਪਾਣੀ ਵਿੱਚ ਉਬਾਲੋ, ਉਨ੍ਹਾਂ ਨੂੰ ਛਾਣ ਕੇ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਓ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।