Koo app song #HarRangKiHoli on Holi, encourages people to celebrate the colors of happiness
#HarRangKiHoli: ਕੂ ਐਪ ਨੇ ਭਾਰਤੀਆਂ ਨੂੰ ਆਪਣੀਆਂ ਵੱਖਰੀਆਂ ਰਵਾਇਤਾਂ ਨੂੰ ਪ੍ਰਦਰਸ਼ਿਤ ਕਰਕੇ ਆਪਣੇ ਤਰੀਕੇ ਨਾਲ ਰੰਗਾਂ ਦੇ ਤਿਉਹਾਰ ਨੂੰ ਮਨਾਉਣ ਲਈ ਉਤਸ਼ਾਹਿਤ ਕਰਨ ਲਈ ਇੱਕ ਜੋਸ਼ੀਲਾ ਹੋਲੀ ਗੀਤ #HarRangKiHoli ਲਾਂਚ ਕੀਤਾ ਹੈ। #HarRangKiHoli ਮਸ਼ਹੂਰ ਹਸਤੀਆਂ ਰਾਹੀਂ ਪੂਰੇ ਭਾਰਤ ਤੋਂ ਸੱਭਿਆਚਾਰਕ ਵਿਭਿੰਨਤਾਵਾਂ ਤੇ ਲੋਕਾਚਾਰ ਨੂੰ ਬੁਣਦਾ ਹੈ।
ਇਸ ਵਿੱਚ ਉੱਤਰ ਪ੍ਰਦੇਸ਼ ਦੀ ਲੱਠਮਾਰ ਹੋਲੀ ਰੰਗਾਂ ਤੇ ਡੰਡਿਆਂ ਨਾਲ ਖੇਡੀ ਜਾਣ ਵਾਲੀ ਹੋਲੀ ਦੀਆਂ ਝਲਕੀਆਂ, ਲੋਕ ਨਾਚਾਂ ਤੇ ਮਾਰਸ਼ਲ ਆਰਟ ਨੂੰ ਇਕੱਠਿਆਂ ਜੋੜ ਕੇ ਪੰਜਾਬ ਦੇ ਹੋਲਾ ਮਹੱਲਾ, ਗੋਆ ਦੇ ਜੀਵੰਤ ਸ਼ਿਗਮੋ ਵੱਲੋਂ ਸਥਾਨਕ ਲੋਕਾਂ ਦੁਆਰਾ ਬਸੰਤ ਦਾ ਸਵਾਗਤ ਕਰਨਾ, ਭਗਵਾਨ ਕ੍ਰਿਸ਼ਨ ਦੇ ਵਿਸ਼ਾਲ ਜਲੂਸ ਨਾਲ ਪੱਛਮੀ ਬੰਗਾਲ ਦੇ ਡੋਲ ਜਾਤਰਾ ਦੇ ਰੰਗ ਸ਼ਾਮਲ ਹਨ। ਇਹ ਗੀਤ ਨੂੰ "ਬਹੁਤ ਸਾਰੇ ਸਭਿਆਚਾਰਾਂ, ਇੱਕ ਭਾਵਨਾ" ਨੂੰ ਸਭ ਤੋਂ ਵਧੀਆ ਢੰਗ ਨਾਲ ਦਰਸਾਉਂਦਾ ਹੈ।
ਇਹ ਗੀਤ ਭਾਰਤੀਆਂ ਨੂੰ ਉਨ੍ਹਾਂ ਸਾਰੇ ਵਿਲੱਖਣ ਤਰੀਕਿਆਂ ਨੂੰ ਪ੍ਰਦਰਸ਼ਿਤ ਕਰਨ ਲਈ ਸੱਦਾ ਦਿੰਦਾ ਹੈ ਜਿਸ ਵਿੱਚ ਉਹ ਇੱਕੋ ਤਿਉਹਾਰ ਨੂੰ ਵੱਖ-ਵੱਖ ਤਰੀਕਿਆਂ ਨਾਲ ਮਨਾਉਂਦੇ ਹਨ। ਕੂ ਐਪ 'ਤੇ, ਉਪਭੋਗਤਾ #Milerangmeratumhara (#ਮਿਲੇ ਰੰਗ _ਮੇਰਾਤੁਮ੍ਹਾਰਾ) #SabkiBoliHappyHoli (#ਸਬਕੀਬੋਲੀਹੈੱਪੀਹੋਲੀ) #IndiaKiHoli (#ਇੰਡੀਆਕੀ_ਹੋਲੀ) ਵਰਗੇ ਹੈਸ਼ਟੈਗਾਂ ਰਾਹੀਂ ਵੀਡੀਓ ਤੇ ਫੋਟੋਆਂ ਸਾਂਝੀਆਂ ਕਰ ਰਹੇ ਹਨ ਜੋ ਆਪਣੇ ਰੀਤੀ-ਰਿਵਾਜਾਂ, ਤਿਉਹਾਰਾਂ ਦੇ ਪਕਵਾਨਾਂ ਤੇ ਵਿਰਾਸਤ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਪੇਸ਼ ਕਰਦੇ ਹਨ।
ਇਸ ਸਬੰਧੀ ਕੂ ਐਪ ਦੇ ਬੁਲਾਰੇ ਨੇ ਕਿਹਾ, "ਸਾਡਾ ਪਲੇਟਫਾਰਮ ਹਰ ਉਸ ਚੀਜ਼ ਨੂੰ ਸਲਾਮ ਕਰਦਾ ਹੈ ਜੋ ਭਾਰਤ ਮਨਾਉਂਦਾ ਹੈ; ਚਾਹੇ ਉਹ ਖੇਡ ਹੋਣ, ਚੋਣਾਂ ਹੋਣ, ਫਿਲਮਾਂ ਹੋਣ ਜਾਂ ਫਿਰ ਤਿਉਹਾਰ ਹੋਣ। ਹੋਲੀ ਭਾਰਤ ਦੇ ਸਭ ਤੋਂ ਮਸ਼ਹੂਰ ਤਿਉਹਾਰਾਂ ਵਿੱਚੋਂ ਇੱਕ ਹੈ ਤੇ ਰਾਜਾਂ ਵਿੱਚ ਵੱਖਰੇ ਢੰਗ ਨਾਲ ਮਨਾਇਆ ਜਾਂਦਾ ਹੈ। 2022 ਇਸ ਲਈ ਖਾਸ ਹੈ ਕਿਉਂਕਿ ਲੋਕਾਂ ਨੂੰ ਹੁਣ ਟੀਕਾ ਲੱਗ ਚੁੱਕਾ ਹੈ ਤੇ ਲੋਕ ਦੋ ਸਾਲ ਬਾਅਦ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹੋਲੀ ਮਨਾਉਣ ਲਈ ਉਤਾਵਲੇ ਹਨ।
ਇੱਕ ਪਲੇਟਫਾਰਮ ਦੇ ਰੂਪ ਵਿੱਚ ਜੋ ਲੋਕਾਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਅਧਿਕਾਰ ਦਿੰਦਾ ਹੈ, ਕੂ ਐਪ #ਹਰਿਰੰਗਕੀਹੋਲੀ ਰਾਹੀ ਭਾਰਤ ਦੇ ਤਿਉਹਾਰਾਂ ਦੇ ਮਾਹੌਲ ਨੂੰ ਸਾਹਮਣੇ ਲਿਆਉਣ ਲਈ ਬਹੁਤ ਖੁਸ਼ ਹੈ। ਅਸੀਂ ਸਾਰਿਆਂ ਨੂੰ ਆਪਣੇ ਮੰਚ 'ਤੇ ਆਉਣ, ਆਪਣੀਆਂ ਹੋਲੀ ਦੀਆਂ ਪਰੰਪਰਾਵਾਂ ਸਾਂਝੀਆਂ ਕਰਨ ਤੇ ਸਮਾਨ ਸੋਚ ਵਾਲੇ ਲੋਕਾਂ ਨਾਲ ਗੱਲਬਾਤ ਕਰਨ ਦਾ ਸੱਦਾ ਦਿੰਦੇ ਹਾਂ। ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਮੁਬਾਰਕਾਂ!"
ਕੂ ਦੀ ਸਥਾਪਨਾ ਮਾਰਚ 2020 ਵਿੱਚ ਭਾਰਤੀ ਭਾਸ਼ਾਵਾਂ ਵਿੱਚ ਇੱਕ ਬਹੁ-ਭਾਸ਼ਾਈ, ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਵਜੋਂ ਕੀਤੀ ਗਈ ਸੀ ਅਤੇ ਹੁਣ 15 ਮਿਲੀਅਨ ਤੋਂ ਵੱਧ ਯੂਜ਼ਰਸ ਨੂੰ ਮਾਣ ਪ੍ਰਾਪਤ ਹੈ, ਜਿਸ ਵਿੱਚ ਉੱਘੇ ਲੋਕ ਵੀ ਸ਼ਾਮਲ ਹਨ। ਭਾਰਤੀ ਭਾਸ਼ਾਵਾਂ ਵਿੱਚ ਪ੍ਰਗਟਾਵੇ ਲਈ ਇੱਕ ਵਿਲੱਖਣ ਪਲੇਟਫਾਰਮ ਵਜੋਂ, ਕੂ ਐਪ ਭਾਰਤੀਆਂ ਨੂੰ ਹਿੰਦੀ, ਮਰਾਠੀ, ਗੁਜਰਾਤੀ, ਪੰਜਾਬੀ, ਕੰਨੜ, ਤਾਮਿਲ, ਤੇਲਗੂ, ਅਸਾਮੀ, ਬੰਗਾਲੀ ਤੇ ਅੰਗਰੇਜ਼ੀ ਸਮੇਤ 10 ਭਾਸ਼ਾਵਾਂ ਵਿੱਚ ਆਨਲਾਈਨ ਪ੍ਰਗਟ ਕਰਨ ਦੇ ਯੋਗ ਬਣਾਉਂਦੀ ਹੈ।
ਇਹ ਵੀ ਪੜ੍ਹੋ: 'ਆਪ' ਸਰਕਾਰ ਆਉਂਦਿਆਂ ਹੀ ਬਦਲਣ ਲੱਗਾ ਪਿੰਡਾਂ ਮਾਹੌਲ, ਗੁਰਦੁਆਰਿਆਂ ਤੋਂ ਅਨਾਊਂਸਮੈਂਟ ਕਰ ਨਸ਼ਾ ਤਸਕਰਾਂ ਨੂੰ ਚੇਤਾਵਨੀ