Dara Singh Thali: ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਰੈਸਟੋਰੈਂਟ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਦੁਨੀਆ ਦੀ ਸਭ ਤੋਂ ਵੱਡੀ ਥਾਲੀ ਮਿਲਦੀ ਹੈ ਅਤੇ ਜਿਸ ਦਾ ਨਾਮ ਬਾਲੀਵੁੱਡ ਦੇ ਮਰਹੂਮ ਦਿੱਗਜ ਐਕਟਰ ਅਤੇ ਪਹਿਲਵਾਨ ਦਾਰਾ ਸਿੰਘ ਦੇ ਨਾਮ ਉੱਤੇ ਰੱਖਿਆ ਗਿਆ ਹੈ।
ਦਰਅਸਲ, ਪਵਈ, ਮੁੰਬਈ ਦੇ ਮਸ਼ਹੂਰ ਰੈਸਟੋਰੈਂਟ ਮਿੰਨੀ ਪੰਜਾਬ ਦੇ ਲੋਕਸਾਈਡ (Mini Punjab’s Lake side)ਨੇ ਇੱਕ ਸ਼ਾਨਦਾਰ ਅਤੇ ਮਸਾਲੇਦਾਰ ਨਾਨ-ਵੈਜ ਥਾਲੀ ਤਿਆਰ ਕੀਤੀ ਹੈ ਅਤੇ ਇਸ ਥਾਲੀ ਦਾ ਨਾਂ ਮਸ਼ਹੂਰ ਭਾਰਤੀ ਪਹਿਲਵਾਨ ਦਾਰਾ ਸਿੰਘ ਦੇ ਨਾਮ ਦੇ ਨਾਲ ਉੱਤੇ Dara Singh Thali ਰੱਖਿਆ ਗਿਆ ਹੈ। ਥਾਲੀ ਵਿੱਚ ਕੁੱਲ 44 ਤਰ੍ਹਾਂ ਦੇ ਪਕਵਾਨ ਸ਼ਾਮਲ ਹਨ।
ਇਸ ਥਾਲੀ ਵਿੱਚ ਸੀਂਖ ਕਬਾਬ, ਮੱਕੀ ਦੀ ਰੋਟੀ, ਮਟਨ, ਬਟਰ ਚਿਕਨ, ਪਾਪੜ, ਸਲਾਦ, ਮਟਨ ਮਸਾਲਾ, ਚਿਕਨ ਬਿਰਯਾਨੀ, ਟੰਗੜੀ ਕਬਾਬ, ਕੋਲੀ ਵੜਾ, ਚੂਰ-ਚੁਰ ਨਾਨ ਆਦਿ ਸ਼ਾਮਲ ਹਨ।
ਇਸ ਤੋਂ ਇਲਾਵਾ ਥਾਲੀ ਵਿੱਚ ਪੰਜਾਬ ਦੀ ਮਸ਼ਹੂਰ ਲੱਸੀ, ਸ਼ਿਕੰਜੀ, ਮੱਖਣ ਅਤੇ ਬਲੈਕ ਕੈਰੋਲ ਪੀਣ ਲਈ ਉਪਲਬਧ ਹਨ। ਮਿੱਠੀਆਂ ਵਸਤੂਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਰਸਗੁੱਲਾ, ਜਲੇਬੀ, ਰਬੜੀ, ਮੂੰਗ ਦੀ ਦਾਲ ਹਲਵਾ, ਪੇਟਾ ਬਰਫੀ, ਮਾਲਪੂਆ, ਆਈਸ ਕਰੀਮ ਸ਼ਾਮਲ ਹੈ।
ਰੈਸਟੋਰੈਂਟ ਦੇ ਸਹਿ-ਮਾਲਕ ਜਗਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਸਿਰਫ਼ 12 ਵਿਅਕਤੀ ਹੀ ਪੂਰੀ ਥਾਲੀ ਨੂੰ ਖ਼ਤਮ ਕਰ ਸਕੇ ਹਨ। ਜਦੋਂ ਕਿ ਇੱਕ ਵਿਦੇਸ਼ੀ ਨਾਗਰਿਕ ਇਸ ਨੂੰ ਖਤਮ ਕਰਨ ਵਿੱਚ ਸਭ ਤੋਂ ਤੇਜ਼ੀ ਨਾਲ ਕਾਮਯਾਬ ਹੋਇਆ ਹੈ। ਜਗਜੀਤ ਨੇ ਦੱਸਿਆ ਕਿ ਵਿਦੇਸ਼ੀ ਨਾਗਰਿਕ ਨੇ ਇਹ ਥਾਲੀ 30 ਮਿੰਟ 29 ਸੈਕਿੰਡ ਵਿੱਚ ਪੂਰੀ ਕੀਤੀ।
ਕੁਸ਼ਤੀ ਦੀ ਦੁਨੀਆ ’ਚ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਦਾਰਾ ਸਿੰਘ ਦਾ ਸਬੰਧ ਪੰਜਾਬ ਦੇ ਅੰਮ੍ਰਿਤਸਰ ਦੇ ਪਿੰਡ ਧਰਮੂਚੱਕ ਨਾਲ ਸੀ। ਉਨ੍ਹਾਂ ਨੇ ਕੁਸ਼ਤੀ ਦੇ ਖੇਤਰ ’ਚ ਖੂਬ ਨਾਮ ਕਮਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ਵਿੱਚ ਆਪਣਾ ਵੱਖਰਾ ਹੁਨਰ ਪੇਸ਼ ਕੀਤਾ, ਜਿਸ ਵਿੱਚ ਉਨ੍ਹਾਂ ਨੇ ਖੂਬ ਵਾਹ-ਵਾਹੀ ਖੱਟੀ ਸੀ। ਅੱਜ ਵੀ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।