Nail Enhancement Tips : ਜ਼ਿਆਦਾਤਰ ਲੜਕੀਆਂ ਲੰਬੇ ਨਹੁੰ ਰੱਖਣਾ ਪਸੰਦ ਕਰਦੀਆਂ ਹਨ, ਪਰ ਨਹੁੰ ਲੰਬੇ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਅੱਜ ਕੱਲ੍ਹ ਦੇ ਸਮੇਂ 'ਚ ਹਰ ਕੋਈ ਸੁੰਦਰ ਦਿਸਣਾ ਚਾਹੁੰਦਾ ਹੈ। ਲੜਕੀਆਂ ਆਪਣੇ ਚਿਹਰੇ ਦੀ ਖੂਬਸੂਰਤੀ ਦੇ ਨਾਲ-ਨਾਲ ਆਪਣੇ ਹੱਥਾਂ-ਪੈਰਾਂ ਦਾ ਵੀ ਕਾਫੀ ਧਿਆਨ ਰੱਖਦੀਆਂ ਹਨ, ਇਸ ਲਈ ਉਹ ਪਾਰਲਰ ਜਾਂ ਸੈਲੂਨ ਜਾ ਕੇ ਤਰ੍ਹਾਂ-ਤਰ੍ਹਾਂ ਦੇ ਟਰੀਟਮੈਂਟਸ ਵੀ ਕਰਵਾਉਂਦੀਆਂ ਹਨ। ਕਈ ਲੜਕੀਆਂ ਜਿੰਨਾਂ ਦੇ ਨਹੁੰ ਨਹੀ ਵੱਧਦੇ ਉਹ ਨੇਲ ਐਕਸਟੈਂਸ਼ਨ ਕਰਵਾਉਂਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਨੇਲ ਕਾਫੀ ਆਕਰਸ਼ਿਤ ਲੱਗਦੇ ਹਨ। ਪਰ ਇਹ ਇੰਨਾ ਆਸਾਨ ਨਹੀਂ ਹੈ, ਕਿਉਂਕਿ ਉਨ੍ਹਾਂ ਦੀ ਕਾਫੀ ਕੇਅਰ ਕਰਨੀ ਪੈਂਦੀ ਹੈ। ਜੇ ਇਹ ਸੌਖਾ ਹੁੰਦਾ, ਤਾਂ ਹਰ ਕਿਸੇ ਦੇ ਹੱਥਾਂ 'ਤੇ ਲੰਬੇ ਨਹੁੰ ਹੁੰਦੇ। ਜੇਕਰ ਕਈ ਕੁੜੀਆਂ ਦੇ ਨਹੁੰ ਲੰਬੇ ਹੁੰਦੇ ਹਨ ਤਾਂ ਉਹ ਸੁੰਦਰ ਨਹੀਂ ਹੁੰਦੇ। ਇਸ ਤੋਂ ਇਲਾਵਾ ਕਈ ਲੋਕਾਂ ਦੇ ਨਹੁੰ ਵਧ ਜਾਂਦੇ ਹਨ ਪਰ ਕਮਜ਼ੋਰ ਹੁੰਦੇ ਹਨ, ਇਸ ਦਾ ਕਾਰਨ ਪੋਸ਼ਣ ਦੀ ਕਮੀ ਹੈ। ਇਸ ਲਈ ਸਾਰੀਆਂ ਚੀਜ਼ਾਂ ਨੂੰ ਅਪਣਾਉਣ ਦੇ ਨਾਲ-ਨਾਲ ਆਪਣੀ ਖੁਰਾਕ 'ਚ ਬਦਲਾਅ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਡਾਈਟ 'ਚ ਪੌਸ਼ਟਿਕ ਚੀਜ਼ਾਂ ਨੂੰ ਸ਼ਾਮਲ ਕਰਦੇ ਹੋ, ਤਾਂ ਤੁਹਾਡੇ ਨਹੁੰ ਬਹੁਤ ਤੇਜ਼ੀ ਨਾਲ ਵਧਣਗੇ। ਤਾਂ ਜੇਕਰ ਤੁਸੀਂ ਵੀ ਲੰਬੇ ਅਤੇ ਖੂਬਸੂਰਤ ਨਹੁੰ ਪਾਉਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ...
ਸੰਤਰੇ ਦਾ ਰਸ (orange juice)
ਸੰਤਰੇ ਦਾ ਰਸ ਆਪਣੇ ਨਹੁੰਆਂ 'ਤੇ ਦਸ ਮਿੰਟ ਤੱਕ ਲਗਾਓ। 10 ਮਿੰਟ ਬਾਅਦ ਕੋਸੇ ਪਾਣੀ ਨਾਲ ਹੱਥ ਧੋ ਲਓ। ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਤੁਹਾਡੇ ਨਹੁੰ ਵਧਣੇ ਸ਼ੁਰੂ ਹੋ ਜਾਣਗੇ ਅਤੇ ਮਜ਼ਬੂਤ ਹੋ ਜਾਣਗੇ।
ਜੈਤੂਨ ਦਾ ਤੇਲ (Olive oil)
ਆਪਣੇ ਨਹੁੰ ਲੰਬੇ ਬਣਾਉਣ ਲਈ ਹਰ ਰੋਜ਼ ਜੈਤੂਨ ਦੇ ਤੇਲ ਨਾਲ ਨਹੁੰਆਂ ਦੀ ਮਾਲਿਸ਼ ਕਰੋ। ਵਿਟਾਮਿਨ ਈ ਨਾਲ ਭਰਪੂਰ ਜੈਤੂਨ ਦਾ ਤੇਲ ਨਹੁੰਆਂ ਨੂੰ ਪੋਸ਼ਣ ਦਿੰਦਾ ਹੈ ਅਤੇ ਨਹੁੰਆਂ ਤੱਕ ਖੂਨ ਦਾ ਪ੍ਰਵਾਹ ਵਧਾਉਂਦਾ ਹੈ, ਜਿਸ ਕਾਰਨ ਨਹੁੰ ਤੇਜ਼ੀ ਨਾਲ ਵਧਣ ਲੱਗਦੇ ਹਨ।
ਲਸਣ (garlic)
ਜੇਕਰ ਤੁਸੀਂ ਲੰਬੇ ਨਹੁੰ ਪਾਉਣਾ ਚਾਹੁੰਦੇ ਹੋ ਤਾਂ ਇਸ 'ਚ ਲਸਣ ਤੁਹਾਡੀ ਮਦਦ ਕਰ ਸਕਦਾ ਹੈ। ਲਸਣ ਨਹੁੰ ਵਧਾਉਣ ਦਾ ਵਧੀਆ ਤਰੀਕਾ ਹੈ। ਇਸ ਦੇ ਲਈ ਲਸਣ ਨੂੰ ਦੋ ਟੁਕੜਿਆਂ 'ਚ ਕੱਟ ਕੇ ਆਪਣੇ ਨਹੁੰਆਂ 'ਤੇ 10 ਮਿੰਟ ਤੱਕ ਰਗੜੋ। ਅਜਿਹਾ ਕਰਨ ਨਾਲ ਤੁਹਾਡੇ ਨਹੁੰ ਕੁਝ ਹੀ ਦਿਨਾਂ 'ਚ ਚੰਗੀ ਤਰ੍ਹਾਂ ਵਧ ਜਾਣਗੇ।