bottlegourd barfi: ਚੈਤਰ ਨਵਰਾਤਰੀ 9 ਤੋਂ 17 ਅਪ੍ਰੈਲ ਤੱਕ ਮਨਾਈ ਜਾਵੇਗੀ। ਇਸ ਸਾਲ ਦੀ ਪਹਿਲੀ ਨਵਰਾਤਰੀ ਬਹੁਤ ਖਾਸ ਹੋਣ ਵਾਲੀ ਹੈ। 9ਵੇਂ ਦਿਨ ਯੋਗ ਦਾ ਬਹੁਤ ਹੀ ਦੁਰਲੱਭ ਸੁਮੇਲ ਹੋ ਰਿਹਾ ਹੈ, ਜਿਸ ਕਾਰਨ ਮਾਂ ਦੁਰਗਾ ਦੀ ਪੂਜਾ ਸਫਲ ਹੋਵੇਗੀ। ਇਸ ਦੌਰਾਨ ਭਗਤ ਨੌ ਦਿਨਾਂ ਤੱਕ ਵਰਤ ਰੱਖਦੇ ਹਨ। ਵਰਤ ਦੇ ਵਿੱਚ ਖਾਸ ਤਰ੍ਹਾਂ ਦੇ ਭੋਜਨ ਖਾਏ ਜਾਂਦੇ ਹਨ। ਅੱਜ ਅਸੀਂ ਵਰਤ ਦੇ ਦਿਨਾਂ ਦੇ ਲਈ ਇੱਕ ਖਾਸ ਰੈਸਿਪੀ ਲੈ ਕੇ ਆਏ ਹਾਂ, ਜਿਸ ਨੂੰ ਤੁਸੀਂ ਵਰਤ ਦੇ ਦਿਨਾਂ ਵਿਚ ਵੀ ਆਰਾਮ ਨਾਲ ਖਾ ਸਕਦੇ ਹੋ। ਇਹ ਬੋਤਲ ਲੌਕੀ ਜਾਂ ਘੀਏ ਦੀ ਬਰਫੀ (ghiya ki barfi) ਹੈ। ਜੀ ਹਾਂ, ਘੀਏ ਦੀ ਵਰਤੋਂ ਸਵਾਦਿਸ਼ਟ ਮਿੱਠੇ ਦਾ ਰੂਪ ਵਿੱਚ ਕੀਤੀ ਜਾਂ ਸਕਦੀ ਹੈ। ਇਸ ਨੂੰ ਬਣਾਉਣ ਲਈ ਤੁਹਾਨੂੰ ਘੀਆ, ਦੁੱਧ, ਚੀਨੀ, ਘਿਓ, ਮਿਲਕ ਪਾਊਡਰ ਅਤੇ ਪੀਸਿਆ ਹੋਇਆ ਨਾਰੀਅਲ ਚਾਹੀਦਾ ਹੈ, ਜਿਸ ਦੀ ਮਦਦ ਨਾਲ ਤੁਸੀਂ ਘਰ 'ਚ ਸਵਾਦਿਸ਼ਟ ਬਰਫੀ ਤਿਆਰ ਕਰ ਸਕਦੇ ਹੋ। ਘਰ ਵਿਚ ਬੱਚੇ ਆਮ ਤੌਰ 'ਤੇ ਘੀਏ ਦੀ ਸਬਜ਼ੀ ਖਾਣਾ ਪਸੰਦ ਨਹੀਂ ਕਰਦੇ, ਇਸ ਲਈ ਇਹ ਇਕ ਵਧੀਆ ਰੈਸਿਪੀ ਹੈ, ਜਿਸ ਨੂੰ ਬੱਚੇ ਜਾਂ ਵੱਡੇ ਆਰਾਮ ਨਾਲ ਖਾ ਸਕਦੇ ਹਨ।
ਇਸ ਤੋਂ ਇਲਾਵਾ ਤੁਸੀਂ ਤਿਉਹਾਰ, ਪੂਜਾ ਜਾਂ ਕਿਸੇ ਹੋਰ ਖਾਸ ਮੌਕੇ 'ਤੇ ਘੀਏ ਦੀ ਬਰਫੀ ਵੀ ਤਿਆਰ ਕਰ ਸਕਦੇ ਹੋ। ਇਹ ਮਿੱਠਾ ਬਿਨਾਂ ਖੋਏ ਜਾਂ ਮਾਵੇ ਦੇ ਬਣਾਇਆ ਜਾ ਸਕਦਾ ਹੈ। ਅੰਤ ਵਿੱਚ ਤੁਸੀਂ ਇਸਨੂੰ ਬਦਾਮ, ਕਾਜੂ ਅਤੇ ਸੌਗੀ ਨਾਲ ਸਜਾ ਸਕਦੇ ਹੋ। ਬਾਕੀ ਬਚੀ ਬਰਫੀ ਨੂੰ ਏਅਰਟਾਈਟ ਕੰਟੇਨਰ ਵਿੱਚ ਰੱਖੋ ਅਤੇ ਫਰਿੱਜ ਵਿੱਚ ਸਟੋਰ ਕਰੋ। ਤਾਂ ਆਓ ਜਾਣਦੇ ਹਾਂ ਘੀਏ ਦੀ ਬਰਫੀ ਬਣਾਉਣ ਦੀ ਰੈਸਿਪੀ ਬਾਰੇ।
ਘੀਏ ਦੀ ਬਰਫੀ ਲਈ ਸਮੱਗਰੀ (Ingredients for ghiya barfi)
1 ਕਿਲੋ ਘੀਆ
3 1/2 ਕੱਪ ਦੁੱਧ
3/4 ਕੱਪ ਦੁੱਧ ਪਾਊਡਰ
1 ਕੱਪ ਕੱਟਿਆ ਹੋਇਆ ਨਾਰੀਅਲ
2 ਚਮਚ ਘਿਓ
3/4 ਕੱਪ ਖੰਡ
ਘੀਏ ਦੀ ਬਰਫੀ ਕਿਵੇਂ ਬਣਾਈਏ?
ਸਟੈਪ 1 ਘੀਏ ਨੂੰ ਛਿੱਲ ਕੇ ਕੱਦੂਕਸ ਕਰ ਲਓ
ਘੀਏ ਨੂੰ ਚੰਗੀ ਤਰ੍ਹਾਂ ਛਿਲਕੇ ਅਤੇ ਸਖ਼ਤ ਬੀਜਾਂ ਨੂੰ ਹਟਾ ਦਿਓ। ਹੁਣ ਇਸ ਨੂੰ ਕੱਦੂਕਸ ਕਰਕੇ ਕਿਸੇ ਭਾਂਡੇ ਦੇ ਵਿੱਚ ਇਕੱਠਾ ਕਰ ਲਓ।
ਸਟੈਪ 2 ਘੀਏ ਨੂੰ ਭੁੰਨ ਲਓ
ਇੱਕ ਪੈਨ ਵਿੱਚ 1 ਚਮਚ ਘਿਓ ਗਰਮ ਕਰੋ। ਕੱਦੂਕਸ ਕੀਤਾ ਹੋੋਇਆ ਘੀਆ ਪਾਓ ਅਤੇ 5-6 ਮਿੰਟ ਜਾਂ ਨਰਮ ਹੋਣ ਤੱਕ ਭੁੰਨੋ।
ਸਟੈਪ 3 ਦੁੱਧ ਸ਼ਾਮਲ ਕਰੋ
ਹੁਣ 2 ਕੱਪ ਦੁੱਧ ਪਾ ਕੇ 20-22 ਮਿੰਟ ਤੱਕ ਪਕਾਓ।
ਸਟੈਪ 4 ਖੰਡ ਅਤੇ ਫੂਡ ਕਲਰ ਸ਼ਾਮਲ ਕਰੋ
ਹੁਣ ਚੀਨੀ ਨੂੰ ਗ੍ਰੀਨ ਫੂਡ ਕਲਰ ਦੇ ਨਾਲ ਮਿਲਾਓ। ਕੁਝ ਮਿੰਟਾਂ ਲਈ ਪਕਾਉ ਜਾਂ ਜਦੋਂ ਤੱਕ ਖੰਡ ਪੂਰੀ ਤਰ੍ਹਾਂ ਪਿਘਲ ਨਾ ਜਾਵੇ। ਅੱਗ ਨੂੰ ਬੰਦ ਕਰ ਦਿਓ ਅਤੇ ਇਸ ਨੂੰ ਇਕ ਪਾਸੇ ਰੱਖੋ।
ਸਟੈਪ 5 ਨਾਰੀਅਲ ਦਾ ਮਿਸ਼ਰਣ ਬਣਾਓ
ਇਕ ਹੋਰ ਪੈਨ ਵਿਚ 1 ਚਮਚ ਘਿਓ ਗਰਮ ਕਰੋ। 1.5 ਕੱਪ ਦੁੱਧ ਪਾਓ ਅਤੇ ਉਬਾਲੋ। ਕੱਦੂਕਸ ਹੋਇਆ ਨਾਰੀਅਲ ਪਾਓ ਅਤੇ ਮਿਕਸ ਕਰੋ। ਹੁਣ 8-10 ਮਿੰਟ ਜਾਂ ਮਿਸ਼ਰਣ ਦੇ ਗਾੜ੍ਹੇ ਹੋਣ ਤੱਕ ਪਕਾਓ।
ਸਟੈਪ 6 ਦੋਵਾਂ ਮਿਸ਼ਰਣਾਂ ਨੂੰ ਮਿਲਾਓ
ਤਿਆਰ ਕੀਤੇ ਨਾਰੀਅਲ ਦੇ ਮਿਸ਼ਰਣ ਨੂੰ ਘੀਏ ਦੇ ਮਿਸ਼ਰਣ ਵਿੱਚ ਮਿਲਾਓ। ਮੱਧਮ ਅੱਗ 'ਤੇ ਰੱਖੋ ਅਤੇ 8-10 ਮਿੰਟ ਹੋਰ ਪਕਾਓ।
ਸਟੈਪ 7 ਇਸਨੂੰ ਸੈੱਟ ਹੋਣ ਦਿਓ
ਹੁਣ ਬਰਫ਼ੀ ਦੇ ਮਿਸ਼ਰਣ ਨੂੰ ਇੱਕ ਮੋਲਡ ਵਿੱਚ ਜਾਂ ਫਿਰ ਕਿਸੇ ਥਾਲੀ ਦੇ ਵਿੱਚ ਚੰਗੀ ਤਰ੍ਹਾਂ ਫੈਲਾ ਦਿਓ । ਇਸ ਨੂੰ 3-4 ਘੰਟਿਆਂ ਲਈ ਜਾਂ ਜਦੋਂ ਤੱਕ ਇਹ ਸਹੀ ਤਰ੍ਹਾਂ ਸੈੱਟ ਨਹੀਂ ਹੋ ਜਾਂਦਾ ਉਦੋਂ ਤੱਕ ਸੈੱਟ ਹੋਣ ਲਈ ਛੱਡ ਦਿਓ।
ਸਟੈਪ 8 ਬਰਫੀ ਨੂੰ ਟੁਕੜਿਆਂ ਵਿੱਚ ਕੱਟੋ
ਸਲੈਬ ਨੂੰ ਚੌਰਸ ਆਕਾਰ ਦੀ ਬਰਫੀ ਵਿੱਚ ਕੱਟੋ ਅਤੇ ਸਰਵ ਕਰੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।