Tamatar Ki Chutney: ਗਰਮੀ ਦੇ ਵਿੱਚ ਚਟਨੀ ਖਾਣ ਦਾ ਆਪਣਾ ਹੀ ਮਜ਼ਾ ਹੁੰਦਾ ਹੈ। ਭਾਵੇਂ ਚਟਨੀ ਇੱਕ ਸਾਈਡ ਡਿਸ਼ ਹੈ, ਪਰ ਇਹ ਭੋਜਨ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਅਸੀਂ ਕਿਸੇ ਵੀ ਭੋਜਨ ਦਾ ਸੁਆਦ ਵਧਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਚਟਨੀਆਂ ਦੀ ਵਰਤੋਂ ਕਰਦੇ ਹਾਂ। ਬਹੁਤ ਸਾਰੇ ਲੋਕ ਧਨੀਏ ਅਤੇ ਪੁਦੀਨੇ ਵਾਲੀ ਚਟਨੀ ਖਾਣਾ ਖੂਬ ਪਸੰਦ ਕਰਦੇ ਹਨ। ਪਰ ਟਮਾਟਰ ਦੀ ਚਟਨੀ ਇੱਕ ਅਜਿਹੀ ਰੈਸਿਪੀ ਹੈ ਜੋ ਪੂਰੇ ਭਾਰਤ ਵਿੱਚ ਬਹੁਤ ਪਸੰਦ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਟਮਾਟਰ ਦੀ ਚਟਨੀ ਬਣਾਉਣ ਲਈ ਵੱਖ-ਵੱਖ ਪਕਵਾਨਾਂ ਹਨ। ਅੱਜ ਅਸੀਂ ਤੁਹਾਨੂੰ ਪੰਜਾਬੀ ਸਟਾਈਲ ਦੀ ਟਮਾਟਰ ਚਟਨੀ ਬਣਾਉਣਾ ਸਿਖਾਵਾਂਗੇ, ਜਿਸਦਾ ਤੁਸੀਂ ਪਰਾਂਠੇ, ਪਕੌੜੇ ਜਾਂ ਕਿਸੇ ਵੀ ਪਕਵਾਨ ਨਾਲ ਆਨੰਦ ਲੈ ਸਕਦੇ ਹੋ। ਇਹ ਪੰਜਾਬੀ ਸਟਾਈਲ ਟਮਾਟਰ ਦੀ ਚਟਨੀ ਇੱਕ ਫਟਾਫਟ ਤਿਆਰ ਹੋਣ ਵਾਲੀ ਡਿਸ਼ ਹੈ।



ਪੰਜਾਬੀ ਟਮਾਟਰ ਦੀ ਚਟਨੀ ਲਈ ਸਮੱਗਰੀ
2 ਟਮਾਟਰ
2 ਹਰੀਆਂ ਮਿਰਚਾਂ
4-5 ਲੱਸਣ ਦੀਆਂ ਕਲੀਆਂ
2-3 ਚਮਚੇ ਤਾਜ਼ੇ ਕੱਟੇ ਹੋਏ ਧਨੀਆ ਪੱਤੇ
ਲੂਣ ਅਤੇ ਕਾਲਾ ਨਮਕ ਸਵਾਦ ਅਨੁਸਾਰ
1 ਚਮਚ ਭੁੰਨਿਆ ਹੋਇਆ ਜੀਰਾ ਪਾਊਡਰ
2 ਚਮਚੇ ਸਰ੍ਹੋਂ ਦਾ ਤੇਲ
ਖੰਡ ਦੀ ਇੱਕ ਚੂੰਡੀ


ਪੰਜਾਬੀ ਟਮਾਟਰ ਦੀ ਚਟਨੀ ਕਿਵੇਂ ਬਣਾਈਏ?



  • ਟਮਾਟਰ, ਹਰੀ ਮਿਰਚ ਅਤੇ ਲੱਸਣ ਨੂੰ ਫਰਾਈ ਕਰੋ।

  •  ਟਮਾਟਰ ਨੂੰ ਛਿੱਲ ਕੇ ਕੱਟ ਲਓ।

  • ਫਿਰ ਕੁੰਡੀ ਵਿੱਚ ਹਰੀ ਮਿਰਚ, ਲੱਸਣ, ਧਨੀਆ ਅਤੇ ਥੋੜ੍ਹਾ ਜਿਹਾ ਨਮਕ ਪਾਓ।

  • ਸਾਰੀ ਸਮੱਗਰੀ ਨੂੰ ਕੁੰਡੀ ਸੋਟੇ ਦੀ ਮਦਦ ਨਾਲ ਪੀਸ ਲਓ ਅਤੇ ਇਕ ਕਟੋਰੀ 'ਚ ਕੱਢ ਲਓ।

  • ਇਸ ਤੋਂ ਬਾਅਦ ਟਮਾਟਰ ਨੂੰ ਚੰਗੀ ਤਰ੍ਹਾਂ ਪੀਸ ਲਓ ਅਤੇ ਉਸੇ ਕਟੋਰੀ 'ਚ ਕੱਢ ਲਓ।

  • ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ, ਕਾਲਾ ਨਮਕ ਅਤੇ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਲਾਓ।

  •  ਪਰਾਠਾ, ਰੋਟੀ, ਸਬਜ਼ੀ ਜਾਂ ਚੌਲਾਂ ਨਾਲ ਪਰੋਸੋ। ਇਹ ਚਟਨੀ ਸਭ ਨੂੰ ਖੂਬ ਪਸੰਦ ਆਵੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।