Coconut Water good for face skin: ਨਾਰੀਅਲ ਪਾਣੀ ਇੱਕ ਅਜਿਹਾ ਪਾਣੀ ਹੈ ਜਿਸ ਦੇ ਕਈ ਸਿਹਤ ਲਾਭ ਹਨ। ਇਸ ਵਿੱਚ ਇਲੈਕਟ੍ਰੋਲਾਈਟਸ ਅਤੇ ਹੋਰ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਰੀਰ ਨੂੰ ਹਾਈਡਰੇਟਿਡ ਅਤੇ ਸਿਹਤਮੰਦ ਰੱਖਣ ਵਿੱਚ ਸਹਾਇਤਾ ਕਰਦੇ ਹਨ। ਦੱਸ ਦਈਏ ਜਿੱਥੇ ਨਾਰੀਅਲ ਪਾਣੀ ਪੀਣਾ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਉੱਥੇ ਹੀ ਤੁਸੀਂ ਇਸ ਦੀ ਵਰਤੋਂ ਚਿਹਰੇ 'ਤੇ ਲਗਾ ਕੇ ਕਰ ਸਕਦੇ ਹੋ ਅਤੇ ਇਸ ਦੇ ਕਈ ਫਾਇਦੇ ਹਨ। ਜੇਕਰ ਤੁਸੀਂ ਅੱਜ ਤੱਕ ਸਿਰਫ ਨਾਰੀਅਲ ਪਾਣੀ ਪੀਤਾ ਹੈ ਤਾਂ ਅੱਜ ਜਾਣੋ ਇਸ ਦੇ ਹੋਰ ਚਮਤਕਾਰੀ ਗੁਣ।
ਚਿਹਰੇ ਨੂੰ ਹਾਈਡਰੇਟ ਕਰਦਾ ਹੈ
ਨਾਰੀਅਲ ਪਾਣੀ ਵਿਚ ਲਗਭਗ 95% ਪਾਣੀ ਹੁੰਦਾ ਹੈ, ਇਸ ਲਈ ਇਹ ਚਿਹਰੇ ਨੂੰ ਹਾਈਡ੍ਰੇਟ ਕਰਨ ਵਿਚ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਚਮੜੀ ਨੂੰ ਨਰਮ ਬਣਾਉਂਦਾ ਹੈ ਅਤੇ ਝੁਰੜੀਆਂ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ।
ਹੋਰ ਪੜ੍ਹੋ : ਜਾਣੋ ਕੈਸਟਰ ਤੇਲ ਦੇ ਗੁਣਕਾਰੀ ਫਾਇਦਿਆਂ ਬਾਰੇ, ਸੋਜ ਅਤੇ ਦਰਦ ਵਰਗੀਆਂ ਸਮੱਸਿਆਵਾਂ ਤੋਂ ਮਿਲਦੀ ਰਾਹਤ
ਚਿਹਰੇ 'ਤੇ ਪਏ ਦਾਗਾਂ ਨੂੰ ਘਟਾਉਂਦਾ ਹੈ
ਨਾਰੀਅਲ ਪਾਣੀ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਨਾਰੀਅਲ ਪਾਣੀ ਦੀ ਵਰਤੋਂ ਕਰਨ ਨਾਲ ਦਾਗ-ਧੱਬੇ ਘੱਟ ਹੁੰਦੇ ਹਨ ਅਤੇ ਚਮੜੀ 'ਚ ਨਿਖਾਰ ਆਉਂਦਾ ਹੈ।
ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦਾ ਹੈ
ਨਾਰੀਅਲ ਪਾਣੀ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਚਮੜੀ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ ਅਤੇ ਝੁਲਸਣ ਨੂੰ ਰੋਕ ਸਕਦੇ ਹਨ। ਨਾਰੀਅਲ ਪਾਣੀ ਵਿੱਚ ਵਿਟਾਮਿਨ, ਖਣਿਜ ਅਤੇ ਹੋਰ ਪੋਸ਼ਕ ਤੱਤ ਵੀ ਹੁੰਦੇ ਹਨ ਜੋ ਚਮੜੀ ਨੂੰ ਪੋਸ਼ਣ ਦੇਣ ਵਿੱਚ ਮਦਦ ਕਰਦੇ ਹਨ। ਇਹ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਂਦਾ ਹੈ।
ਮੁਹਾਂਸੇ ਨੂੰ ਰੋਕਦਾ ਹੈ
ਨਾਰੀਅਲ ਪਾਣੀ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ ਜੋ ਕਿ ਮੁਹਾਂਸੇ ਦੇ ਵਾਧੇ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਇਹ ਚਮੜੀ ਦੇ ਪੋਰਸ ਨੂੰ ਬੰਦ ਹੋਣ ਅਤੇ ਬੈਕਟੀਰੀਆ ਨੂੰ ਵਧਣ ਤੋਂ ਰੋਕਦਾ ਹੈ।
ਚਿਹਰੇ 'ਤੇ ਨਾਰੀਅਲ ਪਾਣੀ ਦੀ ਵਰਤੋਂ ਕਿਵੇਂ ਕਰਨੀ ਹੈ?
ਚਿਹਰੇ 'ਤੇ ਨਾਰੀਅਲ ਪਾਣੀ ਦੀ ਵਰਤੋਂ ਕਰਨ ਦੇ ਕਈ ਤਰੀਕੇ ਹਨ। ਤੁਸੀਂ ਇਸ ਨੂੰ ਸਿੱਧੇ ਚਿਹਰੇ 'ਤੇ ਲਗਾ ਸਕਦੇ ਹੋ, ਜਾਂ ਤੁਸੀਂ ਇਸ ਨੂੰ ਕਿਸੇ ਹੋਰ ਚੀਜ਼ ਨਾਲ ਮਿਲਾ ਕੇ ਵੀ ਲਗਾ ਸਕਦੇ ਹੋ।
- ਨਾਰੀਅਲ ਦੇ ਪਾਣੀ 'ਚ ਸਾਫ਼ ਰੂੰ ਦੇ ਪੈਡ ਨੂੰ ਡੁਬੋ ਕੇ ਚਿਹਰੇ 'ਤੇ ਲਗਾਓ।
- 5-10 ਮਿੰਟ ਲਈ ਛੱਡ ਦਿਓ, ਫਿਰ ਪਾਣੀ ਨਾਲ ਧੋ ਲਓ।