Indian Railways Rule : ਅਕਸਰ ਟ੍ਰੇਨ ਦਾ ਸਫ਼ਰ ਕਰਨ ਵਾਲੇ ਦਿਨ ਕਿਸੇ ਨਾ ਕਿਸੇ ਕਾਰਨ ਸਟੇਸ਼ਨ ਪਹੁੰਚਣ ਵਿੱਚ ਦੇਰੀ ਹੋ ਜਾਂਦੀ ਹੈ। ਇਸ ਕਰਕੇ ਯਾਤਰੀ ਜਲਦਬਾਜ਼ੀ ਵਿੱਚ ਟ੍ਰੇਨ ਫੜਦੇ ਹਨ ਅਤੇ ਕਈ ਵਾਰ ਉਨ੍ਹਾਂ ਦਾ ਮੋਬਾਈਲ, ਪਰਸ, ਇਅਰਫੋਨ ਜਾਂ ਹੋਰ ਕੀਮਤੀ ਸਮਾਨ ਟ੍ਰੇਨ ਤੋਂ ਹੇਠਾਂ ਰੇਲਵੇ ਪਟੜੀ 'ਤੇ ਡਿੱਗ ਜਾਂਦਾ ਹੈ।

Continues below advertisement

ਅਜਿਹੀ ਸਥਿਤੀ ਵਿੱਚ ਘਬਰਾਉਣ ਦੀ ਲੋੜ ਨਹੀਂ ਹੈ। ਕੁਝ ਲੋਕ ਖੁਦ ਹੀ ਪਟੜੀ 'ਤੇ ਉਤਰ ਕੇ ਸਮਾਨ ਚੁੱਕਣ ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਨਾ ਸਿਰਫ਼ ਜਾਨ ਲਈ ਖਤਰਨਾਕ ਹੈ, ਸਗੋਂ ਕਾਨੂੰਨੀ ਤੌਰ 'ਤੇ ਵੀ ਗਲਤ ਹੈ। ਜੇ ਤੁਹਾਡਾ ਸਮਾਨ ਪਟੜੀ 'ਤੇ ਡਿੱਗ ਜਾਵੇ ਤਾਂ ਰੇਲਵੇ ਵੱਲੋਂ ਦੱਸੇ ਗਏ ਇਹ ਕਦਮ ਅਪਣਾਓ।

Continues below advertisement

ਸਭ ਤੋਂ ਪਹਿਲਾਂ ਇਹ ਕਰੋ

ਤੁਰੰਤ ਰੇਲਵੇ ਹੈਲਪਲਾਈਨ 139 'ਤੇ ਕਾਲ ਕਰਕੇ ਘਟਨਾ ਦੀ ਜਾਣਕਾਰੀ ਦਿਓ।RailMadad ਪੋਰਟਲ ਜਾਂ ਮੋਬਾਈਲ ਐਪ 'ਤੇ ਸ਼ਿਕਾਇਤ ਦਰਜ ਕਰੋ।RPF (ਰੇਲਵੇ ਪ੍ਰੋਟੈਕਸ਼ਨ ਫੋਰਸ) ਨਾਲ ਸੰਪਰਕ ਕਰੋ।ਟ੍ਰੇਨ ਵਿੱਚ ਮੌਜੂਦ ਟੀਟੀਈ (TTE) ਨੂੰ ਵੀ ਇਸ ਬਾਰੇ ਤੁਰੰਤ ਦੱਸੋ।

ਕੀ ਸਮਾਨ ਵਾਪਸ ਮਿਲ ਸਕਦਾ ਹੈ?

ਰੇਲਵੇ ਅਧਿਕਾਰੀ ਤੁਹਾਡੇ ਤੋਂ ਲਿਖਤੀ ਸ਼ਿਕਾਇਤ ਲੈਣਗੇ, ਜਿਸ ਵਿੱਚ ਸਮਾਨ ਦੀ ਪੂਰੀ ਜਾਣਕਾਰੀ ਦੇਣੀ ਹੋਵੇਗੀ ਤਾਂ ਜੋ ਉਸਦੀ ਪਛਾਣ ਕੀਤੀ ਜਾ ਸਕੇ। ਸ਼ਿਕਾਇਤ ਮਿਲਣ ਤੋਂ ਬਾਅਦ RPF ਦੀ ਟੀਮ ਦੱਸੀ ਗਈ ਥਾਂ 'ਤੇ ਸਮਾਨ ਦੀ ਤਲਾਸ਼ ਕਰਦੀ ਹੈ। ਜੇ ਸਮਾਨ ਮਿਲ ਜਾਂਦਾ ਹੈ ਤਾਂ ਰੇਲਵੇ ਤੁਹਾਨੂੰ ਸੂਚਿਤ ਕਰਦੀ ਹੈ ਅਤੇ ਨਿਰਧਾਰਤ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਸਮਾਨ ਤੁਹਾਨੂੰ ਵਾਪਸ ਸੌਂਪ ਦਿੱਤਾ ਜਾਂਦਾ ਹੈ।

ਇਹ ਗੱਲਾਂ ਜ਼ਰੂਰ ਯਾਦ ਰੱਖੋ

ਸਮਾਨ ਚੁੱਕਣ ਲਈ ਕਦੇ ਵੀ ਖੁਦ ਰੇਲਵੇ ਪਟੜੀ 'ਤੇ ਨਾ ਉਤਰੋ। ਸਮਾਨ ਡਿੱਗਣ 'ਤੇ ਬਿਨਾਂ ਕਾਰਨ ਐਮਰਜੈਂਸੀ ਚੇਨ ਨਾ ਖਿੱਚੋ। ਇਹ ਕਾਨੂੰਨ ਦੀ ਉਲੰਘਣਾ ਹੈ। ਅਜਿਹੀ ਸਥਿਤੀ ਵਿੱਚ ਹਮੇਸ਼ਾ ਰੇਲਵੇ ਅਧਿਕਾਰੀਆਂ ਅਤੇ RPF ਦੀ ਮਦਦ ਲਵੋ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।