ਰੋਜ਼ ਡੇਅ ਦੇ ਨਾਲ ਹੀ ਪਿਆਰ ਦਾ ਹਫ਼ਤਾ ਯਾਨੀ ਵੈਲੇਨਟਾਈਨ ਵੀਕ ਸ਼ੁਰੂ ਹੋ ਜਾਂਦਾ ਹੈ। ਪ੍ਰੇਮੀ ਜੋੜੇ ਇਸ ਨੂੰ ਤਿਉਹਾਰ ਵਾਂਗ ਇੰਜੌਏ ਕਰਦੇ ਹਨ। ਲੋਕ ਇਸ ਲਈ ਪਹਿਲਾਂ ਤੋਂ ਹੀ ਯੋਜਨਾਵਾਂ ਬਣਾਉਣਾ ਸ਼ੁਰੂ ਕਰ ਦਿੰਦੇ ਹਨ। ਵੈਲੇਨਟਾਈਨ ਵੀਕ 'ਚ ਹਰ ਦਿਨ ਖਾਸ ਹੁੰਦਾ ਹੈ ਅਤੇ Couples ਇਸ ਨੂੰ ਆਪਣੇ ਅੰਦਾਜ਼ 'ਚ ਯਾਦਗਾਰ ਬਣਾਉਣਾ ਚਾਹੁੰਦੇ ਹਨ।



Promise Day ਇਸ ਹਫ਼ਤੇ ਦੇ ਪੰਜਵੇਂ ਦਿਨ ਯਾਨੀ 11 ਫਰਵਰੀ ਨੂੰ ਹੈ। ਇਸ ਦਿਨ ਪ੍ਰੇਮੀ-ਪ੍ਰੇਮਿਕਾ ਇਕ-ਦੂਜੇ ਲਈ ਆਪਣੇ ਪਿਆਰ ਦੀ ਕਸਮ ਖਾਂਦੇ ਹਨ, ਭਾਵ ਵਾਅਦੇ ਕਰਦੇ ਹਨ। ਵਾਅਦੇ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ​​ਕਰਦੇ ਹਨ ਅਤੇ ਭਵਿੱਖ ਵਿੱਚ ਸਮਰਥਨ ਦੀ ਭਾਵਨਾ ਦਿੰਦੇ ਹਨ। ਆਓ ਅਸੀਂ ਤੁਹਾਨੂੰ ਅਜਿਹੇ ਪ੍ਰੋਮਿਸ ਡੇ ਬਾਰੇ ਦੱਸਦੇ ਹਾਂ, ਜਿਸ ਨਾਲ ਤੁਸੀਂ ਕੁਝ ਖਾਸ ਵਾਅਦੇ ਕਰਕੇ ਆਪਣੇ ਰਿਸ਼ਤੇ ਨੂੰ ਹੋਰ ਖਾਸ ਬਣਾ ਸਕਦੇ ਹੋ।
ਪਹਿਲਾ ਵਾਅਦਾ



ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਦੂਜਿਆਂ ਦੀ ਪਸੰਦ ਦੇ ਹਿਸਾਬ ਨਾਲ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਗਲਤ ਹੈ। ਇਸ ਲਈ, ਇਸ Promise Day'ਤੇ, ਆਪਣੇ ਸਾਥੀ ਨਾਲ ਵਾਅਦਾ ਕਰੋ ਕਿ ਉਹ ਜਿਵੇਂ ਹੈ, ਉਸੇ ਤਰ੍ਹਾਂ ਹੀ ਰਹੇ। ਤੁਸੀਂ ਇਸ ਨੂੰ ਆਪਣੇ ਲਈ ਬਦਲਣ ਦੀ ਕੋਸ਼ਿਸ਼ ਨਹੀਂ ਕਰੋਗੇ।



ਦੂਜਾ ਵਾਅਦਾ
ਆਪਣੇ ਪਾਰਟਨਰ ਨਾਲ ਵਾਅਦਾ ਕਰੋ ਕਿ ਤੁਸੀਂ ਹਮੇਸ਼ਾ ਹਰ ਹਾਲਤ 'ਚ ਉਸ ਦਾ ਸਾਥ ਦੇਵੋਗੇ। ਉਸਨੂੰ ਕਦੇ ਵੀ ਇਕੱਲਾ ਮਹਿਸੂਸ ਨਾ ਹੋਣ ਦਿਓ। ਯਕੀਨ ਦਿਵਾਓ ਕਿ ਤੁਹਾਡੇ ਕੋਲ ਹਮੇਸ਼ਾ ਆਪਣੇ ਸਾਥੀ ਲਈ ਸਮਾਂ ਰਹੇਗਾ।


ਤੀਜਾ ਵਾਅਦਾ
ਆਪਣੇ ਸਾਥੀ ਨਾਲ ਵਾਅਦਾ ਕਰੋ ਕਿ ਉਹ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਬਤੀਤ ਕਰੇਗਾ, ਜਿਸ ਲਈ ਤੁਸੀਂ ਹਮੇਸ਼ਾ ਉਸ ਦਾ ਸਾਥ ਦੇਵੋਗੇ ਅਤੇ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੋਗੇ।


ਚੌਥਾ ਵਾਅਦਾ
ਵਾਅਦਾ ਕਰੋ ਕਿ ਤੁਸੀਂ ਹਮੇਸ਼ਾ ਆਪਣੇ ਸਾਥੀ ਦੀ ਦੇਖਭਾਲ ਅਤੇ ਕਦਰ ਕਰੋਗੇ। ਸਮੇਂ ਦੇ ਨਾਲ ਉਸ ਲਈ ਤੁਹਾਡਾ ਪਿਆਰ ਵਧੇਗਾ। ਨਾਲ ਹੀ, ਤੁਸੀਂ ਆਪਣੇ ਸਾਥੀ ਦੀ ਹਰ ਗੱਲ ਨੂੰ ਗੰਭੀਰਤਾ ਨਾਲ ਸੁਣੋਗੇ।


ਇਹ ਵੀ ਪੜ੍ਹੋ: Teddy Day: ਕੀ ਤੁਹਾਨੂੰ ਪਤਾ ਹੈ ਕਿਵੇਂ ਹੋਂਦ 'ਚ ਆਇਆ 'Teddy', ਇਹ ਹੈ ਇਸ ਦੇ ਬਣਨ ਦੀ ਕਹਾਣੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904