Tips to Get Rid of Rats: ਚੂਹੇ ਖੇਤਾਂ, ਦੁਕਾਨਾਂ, ਘਰ ਜਾਂ ਫਿਰ ਸਟੋਰਾਂ ਵਿੱਚ ਵੱਡਾ ਨੁਕਸਾਨ ਕਰਦੇ ਹਨ। ਜੇਕਰ ਇੱਕ ਵੀ ਚੂਹਾ ਘਰ ਵਿੱਚ ਵੜ ਜਾਵੇ ਤਾਂ ਸਿਰਦਰਦ ਬਣ ਜਾਂਦਾ ਹੈ। ਚੂਹੇ ਸਿਰਫ ਅਨਾਜ ਤੇ ਕੱਪੜਿਆਂ 'ਤੇ ਹੀ ਨਹੀਂ ਬਲਕਿ ਹੋਰ ਵੀ ਕਈ ਚੀਜ਼ਾਂ ਨੂੰ ਕੁੱਤਰ ਦਿੰਦੇ ਹਨ। ਲੋਕ ਇਨ੍ਹਾਂ ਤੋਂ ਦੁਖੀ ਹੁੰਦੇ ਹਨ ਜਿਸ ਕਰਕੇ ਜ਼ਹਿਰ ਦੇ ਕੇ ਵੀ ਮਾਰ ਦਿੰਦੇ ਹਨ। ਇਹ ਜ਼ਹਿਰ ਕਈ ਵਾਰ ਮਨੁੱਖ ਲਈ ਵੀ ਘਾਤਕ ਹੋ ਜਾਂਦਾ ਹੈ। ਅਜਿਹੇ 'ਚ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਚੂਹਿਆਂ ਤੋਂ ਛੁਟਕਾਰਾ ਪਾ ਸਕਦੇ ਹੋ। 


ਪਿਪਰਮਿੰਟ -


ਪਿਪਰਮਿੰਟ ਦੀ ਗੰਧ ਤੋਂ ਚੂਹੇ ਭੱਜ ਜਾਂਦੇ ਹਨ। ਚੂਹਿਆਂ ਨੂੰ ਦੂਰ ਰੱਖਣ ਲਈ ਘਰ ਦੇ ਹਰ ਕੋਨੇ 'ਚ ਕਾਟਨ ਉਤੇ peepermint ਲਗਾ ਦਿਓ ਤਾਂ ਕਿ ਚੂਹੇ ਘਰ ਛੱਡ ਕੇ ਭੱਜ ਜਾਣ। 


ਤੰਬਾਕੂ-
ਤੰਬਾਕੂ ਦਾ ਉਪਾਅ ਵੀ ਚੂਹਿਆਂ ਨੂੰ ਭਜਾਉਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਇਸ ਦੇ ਲਈ ਇਕ ਕਟੋਰੀ 'ਚ ਇਕ ਚੁਟਕੀ ਤੰਬਾਕੂ ਲਓ, ਉਸ 'ਚ 2 ਚੱਮਚ ਦੇਸੀ ਘਿਓ ਅਤੇ ਛੋਲਿਆਂ ਦਾ ਆਟਾ ਪਾ ਕੇ ਗੋਲੀਆਂ ਬਣਾ ਲਓ। ਇਨ੍ਹਾਂ ਗੋਲੀਆਂ ਨੂੰ ਘਰ ਦੇ ਉਨ੍ਹਾਂ ਕੋਨਿਆਂ ਵਿਚ ਰੱਖੋ ਜਿੱਥੇ ਚੂਹੇ ਅਕਸਰ ਆਉਂਦੇ ਹਨ। ਜਿਵੇਂ ਹੀ ਚੂਹੇ ਉਨ੍ਹਾਂ ਨੂੰ ਖਾਂਦੇ ਹਨ, ਉਹ ਬੇਹੋਸ਼ੀ ਦੀ ਹਾਲਤ ਵਿੱਚ ਘਰ ਛੱਡ ਕੇ ਬਾਹਰ ਆ ਜਾਂਦੇ ਹਨ।



ਪੁਦੀਨਾ-
ਚੂਹਿਆਂ ਨੂੰ ਪੁਦੀਨੇ ਦੀ ਗੰਧ ਪਸੰਦ ਨਹੀਂ ਹੈ। ਚੂਹਿਆਂ ਨੂੰ ਘਰ ਤੋਂ ਦੂਰ ਰੱਖਣ ਲਈ ਘਰ ਦੇ ਕੋਨੇ-ਕੋਨੇ ਵਿੱਚ ਪੁਦੀਨੇ ਦੀਆਂ ਪੱਤੀਆਂ ਰੱਖਣ ਨਾਲ ਚੂਹੇ ਤੁਹਾਡੇ ਘਰ ਵਿੱਚ ਦਾਖਲ ਨਹੀਂ ਹੋਣਗੇ।



ਫਟਕੜੀ-
ਫਟਕੜੀ ਦੇ ਪਾਊਡਰ ਦਾ ਘੋਲ ਬਣਾ ਕੇ ਚੂਹਿਆਂ ਦੇ ਬਿਲ ਕੋਲ ਛਿੜਕ ਦਿਓ। ਅਜਿਹਾ ਕਰਨ ਨਾਲ ਚੂਹੇ ਤੁਹਾਡੇ ਘਰ ਦੇ ਨੇੜੇ ਨਹੀਂ ਆਉਣਗੇ। 


ਤੇਜ਼ ਪੱਤਾ-
ਘਰ ਤੋਂ ਚੂਹਿਆਂ ਨੂੰ ਭਜਾਉਣ ਲਈ ਬੇ ਪੱਤੇ (ਤੇਜ਼ ਪੱਤਾ) ਵੀ ਇੱਕ ਵਧੀਆ ਉਪਾਅ ਹਨ। ਘਰ ਦੇ ਕੋਨੇ-ਕੋਨੇ 'ਚ ਤੇਜ਼ਪੱਤਾ ਰੱਖੋ। ਇਸ ਦੀ ਖੁਸ਼ਬੂ ਨਾਲ ਚੂਹੇ ਤੁਹਾਡੇ ਘਰੋਂ ਭੱਜ ਜਾਣਗੇ।